ਹਾਕੀ ਵਰਲਡ ਕੱਪ ਲਈ ਪਾਕਿ ਟੀਮ ਨੂੰ ਮਿਲਿਆ ਭਾਰਤੀ ਵੀਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪਾਕਿਸਤਾਨੀ ਹਾਕੀ ਟੀਮ ਦੀ ਭੁਵਨੇਸ਼ਵਰ ਵਿਚ 28 ਨਵੰਬਰ ਤੋਂ ਸ਼ੁਰੂ ਹੋ ਰਹੇ ਹਾਕੀ ਵਰਲਡ ਕੱਪ ਵਿਚ ਭਾਗੀਦਾਰੀ...

Indian visa to Pakistan team for Hockey World Cup

ਨਵੀਂ ਦਿੱਲੀ (ਭਾਸ਼ਾ) : ਪਾਕਿਸਤਾਨੀ ਹਾਕੀ ਟੀਮ ਦੀ ਭੁਵਨੇਸ਼ਵਰ ਵਿਚ 28 ਨਵੰਬਰ ਤੋਂ ਸ਼ੁਰੂ ਹੋ ਰਹੇ ਹਾਕੀ ਵਰਲਡ ਕੱਪ ਵਿਚ ਭਾਗੀਦਾਰੀ ਨੂੰ ਲੈ ਕੇ ਅਨਿਸ਼ਚਿਤਤਾ ਖ਼ਤਮ ਹੋ ਗਈ ਹੈ। ਪਾਕਿਸਤਾਨੀ ਹਾਕੀ ਟੀਮ ਨੂੰ ਭਾਰਤ ਦਾ ਵੀਜ਼ਾ ਮਿਲ ਗਿਆ। ਭਾਰਤੀ ਹਾਈ ਕਮਿਸ਼ਨ ਨੇ ਖਿਡਾਰੀਆਂ ਨੂੰ ਵੀਜ਼ਾ ਜਾਰੀ ਕਰ ਦਿਤਾ ਹੈ। ਇਸ ਤੋਂ ਇਲਾਵਾ ਨਵੇਂ ਪ੍ਰਾਯੋਜਕਾਂ (ਸਪੋਂਸਰਾਂ) ਨੇ 28 ਨਵੰਬਰ ਤੋਂ 16 ਦਸੰਬਰ ਤੱਕ ਹੋਣ ਵਾਲੇ ਟੂਰਨਾਮੈਂਟ ਵਿਚ ਟੀਮ ਦੇ ਖਰਚ ਲਈ 90 ਲੱਖ ਰੁਪਏ ਵੀ ਦੇ ਦਿਤੇ ਹਨ। 

ਦੋ ਸਾਲ ਪਹਿਲਾਂ ਵੀਜ਼ਾ ਨਾ ਮਿਲਣ ਦੇ ਕਾਰਨ ਪਾਕਿਸਤਾਨ ਦੀ ਜੂਨੀਅਰ ਟੀਮ ਲਖਨਊ ਵਿਚ ਹੋਏ ਜੂਨੀਅਰ ਵਰਲਡ ਕੱਪ ਵਿਚ ਭਾਗ ਨਹੀਂ ਲੈ ਸਕੀ ਸੀ। ਸ਼ਾਹਬਾਜ਼ ਨੇ ਇਹ ਵੀ ਦੱਸਿਆ ਕਿ ਨਵੇਂ ਪ੍ਰਾਯੋਜਕਾਂ ਨੇ ਫੈਡਰੇਸ਼ਨ ਨੂੰ 90 ਲੱਖ ਰੁਪਏ ਜਾਰੀ ਕਰ ਦਿਤੇ ਹਨ। ਉਨ੍ਹਾਂ ਨੇ ਕਿਹਾ, ‘ਇਸ ਪੈਸੇ ਤੋਂ ਅਸੀ ਬਾਕੀ ਸਾਰਿਆਂ ਦਾ ਭੁਗਤਾਨ ਕਰ ਦੇਵਾਂਗਾ ਅਤੇ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਦੈਨਿਕ ਭੱਤਿਆਂ ਦਾ ਪਹਿਲਾਂ ਤੋਂ ਭੁਗਤਾਨ ਵੀ ਹੋ ਜਾਵੇਗਾ। ਅਸੀਂ ਹਵਾਈ ਟਿਕਟ ਖ਼ਰੀਦ ਲਈਆਂ ਹਨ ਅਤੇ ਹੋਟਲ ਲਈ ਪਹਿਲਾਂ ਤੋਂ ਭੁਗਤਾਨ ਵੀ ਕਰ ਦਿਤਾ ਹੈ।