ਦੱਖਣੀ ਅਫਰੀਕਾ ਦੀਆਂ ਇਸ ਖਿਡਾਰੀ ਦੇ ਸੰਨਿਆਸ ਲੈਣ ਨਾਲ ਵਧਣਗੀਆਂ ਮੁਸਕਿਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ 2020

South Africa Team

ਨਵੀਂ ਦਿੱਲੀ (ਭਾਸ਼ਾ) ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ 2020 ਵਿਚ ਆਸਟ੍ਰੇਲੀਆ 'ਚ ਹੋਣ ਵਾਲਾ ਟੀ-20 ਵਿਸ਼ਵ ਕੱਪ ਉਨ੍ਹਾਂ ਦਾ ਆਖਰੀ ਟੂਰਨਾਮੈਂਟ ਹੋਵੇਗਾ। ਇਸ 34 ਸਾਲਾਂ ਖਿਡਾਰੀ ਨੇ ਦੋ ਵਾਰ 2014 ਅਤੇ 2016 ਵਿਚ ਵਿਸ਼ਵ ਟੀ-20 'ਚ ਅਪਣੇ ਦੇਸ਼ ਦੀ ਅਗਵਾਈ ਕੀਤੀ ਸੀ ਉਹ ਸੰਨਿਆਸ ਲੈਣ ਤੋਂ ਪਹਿਲਾਂ ਇਕ ਹੋਰ ਟੂਰਨਾਮੈਂਟ 'ਚ ਖੇਡਣ ਦੇ ਇਛੁੱਕ ਹਨ। ਫਾਫ ਡੂ ਪਲੇਸਿਸ ਨੇ ਅਪਣੇ ਦੇਸ਼ ਦੇ ਲਈ ਬਹੁਤ ਯੋਗਦਾਨ ਪਾਇਆ ਹੈ। ਭਾਵੇਂ ਕਿ ਉਹ 34 ਸਾਲਾਂ ਦੇ ਹੋ ਗਏ ਹਨ ਪਰ ਅੱਜ ਵੀ ਉਹ 25 ਸਾਲਾਂ ਖਿਡਾਰੀ ਜਿੰਨ੍ਹਾਂ ਪ੍ਰਦਰਸ਼ਨ ਕਰ ਸਕਦੇ ਹਨ।

ਫਾਫ ਅਪਣੀ ਸਿਹਤ ਦਾ ਬਹੁਤ ਜਿਆਦਾ ਧਿਆਨ ਰੱਖਦੇ ਹਨ। ਉਹ ਵਿਹਲੇ ਸਮੇਂ ਵਿਚ ਕਸਰਤ ਕਰਦੇ ਕਈ ਵਾਰ ਦੇਖੇ ਗਏ ਹਨ। ਉਨ੍ਹਾਂ ਨੇ ਦੋ ਬਾਰ 2014 ਅਤੇ 2016 'ਚ ਵਿਸ਼ਵ ਟੀ-20 'ਚ ਆਪਣੇ ਦੇਸ਼ ਦੀ ਕਪਤਾਨੀ ਕੀਤੀ ਹੈ। ਡੂ ਪਲੇਸਿਸ ਦੇ ਕਰੀਅਰ ਨੂੰ ਅਜੇ ਸਿਰਫ ਸੱਤ ਸਾਲ ਹੀ ਹੋਏ ਹਨ ਪਰ ਉਨ੍ਹਾਂ ਨੇ ਅਪਣੇ ਇਸ ਕਰੀਅਰ ਵਿਚ ਬਹੁਤ ਸਾਰੀਆਂ ਉਪਲਬਧੀਆਂ ਹਾਸ਼ਲ ਕੀਤੀਆਂ ਹਨ। ਉਨ੍ਹਾਂ ਨੇ 2011 'ਚ ਪਹਿਲਾਂ ਵਨ ਡੇ ਅਤੇ 2012 'ਚ ਪਹਿਲਾਂ ਟੈਸਟ ਅਤੇ ਪਹਿਲਾਂ ਟੀ-20 ਮੈਚ ਖੇਡਿਆ ਸੀ। ਇੰਨ੍ਹਾਂ ਸੱਤ ਸਾਲਾਂ 'ਚ ਉਹ 54 ਟੈਸਟ, 124 ਵਨ ਡੇ ਅਤੇ 41 ਟੀ-20 ਮੈਚ ਖੇਡ ਚੁੱਕੇ ਹਨ।

ਉਹ ਆਈ.ਪੀ.ਐੱਲ. 'ਚ ਚੇੈਂਨਈ ਸੁਪਰਕਿੰਗਜ਼ ਵੱਲੋਂ ਖੇਡਦੇ ਹਨ। ਆਸਟ੍ਰੇਲੀਆ 'ਚ 2020 'ਚ 18 ਅਕਤੂਬਰ ਤੋਂ 15 ਨਵੰਬਰ ਵਿਚਕਾਰ ਟੀ-20 ਵਿਸ਼ਵ ਕੱਪ ਖੇਡਿਆ ਜਾਵੇਗਾ। ਦੱਖਣੀ ਅਫਰੀਕੀ ਕ੍ਰਿਕਟ ਟੀਮ ਨੇ ਹਾਲ ਹੀ 'ਚ ਆਸਟ੍ਰੇਲੀਆ ਕ੍ਰਿਕਟ ਟੀਮ ਨੂੰ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 'ਚ 2-1 ਦੇ ਅੰਤਰ ਨਾਲ ਮਾਤ ਦੇ ਕੇ ਸੀਰੀਜ਼ ਅਪਣੇ ਨਾਂ ਕਰ ਲਈ। ਸ਼ਨੀਵਾਰ ਨੂੰ ਦੋਵੇਂ ਟੀਮਾਂ ਵਿਚਕਾਰ ਇਕਮਾਤਰ ਟੀ-20 ਮੈਚ ਖੇਡਿਆ ਜਾਣਾ ਹੈ। ਫਾਫ ਅਜੇ ਤਾਂ ਅਪਣੀ ਟੀਮ ਦਾ ਹਿੱਸਾ ਬਣੇ ਰਹਿਣਗੇ। ਫਾਫ ਅਪਣੀ ਟੀਮ ਲਈ ਵੱਧ ਤੋਂ ਵੱਧ ਅਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ।