Stadium ਵਿਚ ਖੇਡਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ BCCI ਦਾ ਫੈਸਲਾ, ਜਾਰੀ ਕੀਤਾ ਇਹ ਬਿਆਨ 

ਏਜੰਸੀ

ਖ਼ਬਰਾਂ, ਖੇਡਾਂ

ਸਟੇਡੀਅਮਾਂ ਨੂੰ ਖੋਲ੍ਹਣ ਦੀ ਇਜਾਜ਼ਤ ਮਿਲਣ ਦੇ ਬਾਵਜੂਦ ਭਾਰਤੀ ਕ੍ਰਿਕਟ ਬੋਰਡ ਦੀ ਆਪਣੇ ਖਿਡਾਰੀਆਂ ਲਈ ਸਿਖਲਾਈ ਕੈਂਪਾਂ ਦਾ ਆਯੋਜਨ ਕਰਨ ਦੀ ਕੋਈ ਯੋਜਨਾ ਨਹੀਂ ਹੈ।

Photo

ਨਵੀਂ ਦਿੱਲੀ: ਖੇਡ ਕੰਪਲੈਕਸ ਅਤੇ ਸਟੇਡੀਅਮਾਂ ਨੂੰ ਖੋਲ੍ਹਣ ਦੀ ਇਜਾਜ਼ਤ ਮਿਲਣ ਦੇ ਬਾਵਜੂਦ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੀ ਆਪਣੇ ਖਿਡਾਰੀਆਂ ਲਈ ਸਿਖਲਾਈ ਕੈਂਪਾਂ ਦਾ ਆਯੋਜਨ ਕਰਨ ਦੀ ਕੋਈ ਯੋਜਨਾ ਨਹੀਂ ਹੈ, ਪਰ ਲੌਕਡਾਊਨ ਦੇ ਚੌਥੇ ਪੜਾਅ ਵਿਚ ਇਹ ਰਾਜ ਸੰਗਠਨਾਂ ਨਾਲ ਮਿਲ ਕੇ ਸਥਾਨਕ ਪੱਧਰ 'ਤੇ ਅਭਿਆਸ ਸ਼ੁਰੂ ਕਰੇਗਾ।

ਗ੍ਰਹਿ ਮੰਤਰਾਲੇ ਦੇ ਐਤਵਾਰ ਨੂੰ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ 31 ਮਈ ਤੱਕ ਵਧਾਏ ਗਏ ਲੌਕਡਾਊਨ ਦੌਰਾਨ ਸਟੇਡੀਅਮ ਖੋਲ੍ਹੇ ਜਾ ਸਕਦੇ ਹਨ ਪਰ ਦਰਸ਼ਕਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਨਾਲ ਸੰਕੇਤ ਮਿਲਦੇ ਹਨ ਕਿ ਖਿਡਾਰੀ ਨਿੱਜੀ ਸਿਖਲਾਈ ਸ਼ੁਰੂ ਕਰ ਸਕਦੇ ਹਨ।

ਬੀਸੀਸੀਆਈ ਦੇ ਅਰੁਣ ਧੂਮਲ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਕਿਹਾ, 'ਹਵਾਈ ਸੇਵਾ ਅਤੇ ਲੋਕਾਂ ਦੀ ਆਵਾਜਾਈ 'ਤੇ 31 ਮਈ ਤੱਕ ਜਾਰੀ ਪਾਬੰਧੀਆਂ ਨੂੰ ਦੇਖਦੇ ਹੋਏ ਬੀਸੀਸੀਆਈ ਅਪਣੇ ਖਿਡਾਰੀਆਂ ਲਈ ਹੁਨਰ ਅਧਾਰਤ ਸਿਖਲਾਈ ਕੈਂਪ ਆਯੋਜਿਤ ਕਰਨ ਲਈ ਵਧੇਰੇ ਇੰਤਜ਼ਾਰ ਕਰੇਗਾ'।

ਹਾਲਾਂਕਿ ਸਥਾਨਕ ਪੱਧਰ 'ਤੇ ਟ੍ਰੇਨਿੰਗ ਲਈ ਇੰਤਜ਼ਾਮ ਕੀਤੇ ਜਾ ਰਹੇ ਹਨ। ਉਹਨਾਂ ਕਿਹਾ, 'ਇਸ ਦੌਰਾਨ ਬੀਸੀਸੀਆਈ ਸੂਬਾ ਪੱਧਰ 'ਤੇ ਦਿਸ਼ਾ-ਨਿਰਦੇਸ਼ਾਂ ਦਾ ਅਧਿਐਨ ਕਰੇਗਾ ਅਤੇ ਰਾਜ ਸੰਗਠਨਾਂ ਨਾਲ ਮਿਲ ਕੇ ਹੁਨਰ ਅਧਾਰਤ ਸਿਖਲਾਈ ਕੈਂਪ ਆਯੋਜਿਤ ਕਰਨ ਦੀ ਯੋਜਨਾ ਤਿਆਰ ਕੀਤੀ ਜਾਵੇਗਾ।

ਉਹਨਾਂ ਕਿਹਾ, 'ਬੀਸੀਸੀਆਈ ਦੇ ਅਧਿਕਾਰੀ ਟੀਮ ਮੈਨੇਜਮੈਂਟ ਦੇ ਨਾਲ ਗੱਲਬਾਤ ਜਾਰੀ ਰੱਖਣਗੇ ਅਤੇ ਸਥਿਤੀ ਵਿਚ ਹੋਰ ਸੁਧਾਰ ਹੋਣ 'ਤੇ ਪੂਰੀ ਟੀਮ ਲਈ ਉਚਿਤ ਯੋਜਨਾ ਤਿਆਰ ਕੀਤੀ ਜਾਵੇਗੀ।