'ਪਾਕਿਸਤਾਨ 'ਚ ਹੋਰ ਜ਼ਲਾਲਤ ਦੇਖਣ ਲਈ ਤਿਆਰ ਰਹੋ'

ਏਜੰਸੀ

ਖ਼ਬਰਾਂ, ਖੇਡਾਂ

ਸਰਫਰਾਜ਼ ਨੇ ਟੀਮ ਨੂੰ ਕੀਤਾ ਸਾਵਧਾਨ

Sarfaraz Ahmed warns teammates of backlash at home

ਮੈਨਚੇਸਟਰ : ਵਿਸ਼ਵ ਕੱਪ 2019 'ਚ ਭਾਰਤ ਕੋਲੋਂ ਹਾਰਨ ਤੋਂ ਬਾਅਦ ਆਲੋਚਨਾ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ ਨੇ ਅਪਣੇ ਸਾਥੀ ਖਿਡਾਰੀਆਂ ਨੂੰ ਸਾਵਧਾਨ ਕੀਤਾ ਹੈ ਕਿ ਜੇ ਵਿਸ਼ਵ ਕੱਪ ਦੇ ਬਾਕੀ ਮੈਚਾਂ 'ਚ ਉਹ ਅਪਣੇ ਪ੍ਰਦਰਸ਼ਨ 'ਚ ਸੁਧਾਰ ਨਹੀਂ ਲਿਆਉਂਦੇ ਹਨ ਤਾਂ ਦੇਸ਼ 'ਚ ਹੋਰ ਜ਼ਲਾਲਤ ਦਾ ਸਾਹਮਣਾ ਕਰਨ ਨੂੰ ਤਿਆਰ ਰਹਿਣ।

ਭਾਰਤ ਕੋਲੋਂ ਵਿਸ਼ਵ ਕੱਪ ਮੈਚ 'ਚ 89 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਪਾਕਿਸਤਾਨੀ ਕ੍ਰਿਕਟਰਾਂ ਨੂੰ ਪ੍ਰਸ਼ੰਸਕਾਂ ਤੇ ਸਾਬਕਾ ਖਿਡਾਰੀਆਂ ਤੋਂ ਆਲੋਚਨਾਵਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਪਾਕਿਸਤਾਨ ਦੇ ਪੰਜ ਮੈਚਾਂ 'ਚ ਤਿੰਨ ਹੀ ਅੰਕ ਹੈ। ਸਰਫਰਾਜ਼ ਨੇ ਕਿਹਾ ਕਿ ਜੇਕਰ ਇਹੀ ਪ੍ਰਦਰਸ਼ਨ ਜਾਰੀ ਰਿਹਾ ਤਾਂ ਪਾਕਿਸਤਾਨ 'ਚ ਉਨ੍ਹਾਂ ਨੂੰ ਹੋਰ ਬੇਇੱਜ਼ਤੀ ਦੇਖਣੀ ਪੈ ਸਕਦੀ ਹੈ।

ਉਨ੍ਹਾਂ ਨੇ 'ਦ ਨਿਊਜਡਾਟ ਕਾਮ ਡਾਟ ਪੀ.ਕੇ.' ਵਲੋਂ ਕਿਹਾ, ''ਜੇ ਕੋਈ ਸੋਚਦਾ ਹੈ ਕਿ ਮੈਂ ਘਰ ਪਰਤ ਜਾਵਾਂਗਾ ਤਾਂ ਉਹ ਔਖਾ ਹੈ। ਖੁਦਾ ਨਾ ਕਰੇ ਕੁਝ ਹੋ ਗਿਆ ਤਾਂ ਸਿਰਫ਼ ਮੈਂ ਇਕੱਲਾ ਹੀ ਘਰ ਨਹੀਂ ਜਾਵਾਂਗਾ।" ਉਨ੍ਹਾਂ ਕਿਹਾ, ''ਖ਼ਰਾਬ ਪ੍ਰਦਰਸ਼ਨ ਨੂੰ ਭੁਲਾ ਕੇ ਬਾਕੀ ਚਾਰ ਮੈਚਾਂ 'ਚ ਚੰਗਾ ਖੇਡਣਾ ਹੋਵੇਗਾ। ਪਾਕਿਸਤਾਨ ਨੂੰ ਹੁਣ 23 ਜੂਨ ਨੂੰ ਦਖਣੀ ਅਫ਼ਰੀਕਾ ਤੋਂ ਖੇਡਣਾ ਹੈ।