ਭਾਰਤ ਦੀ ‘ਗੋਲਡਨ ਗਰਲ’ ਹਿਮਾ ਦਾਸ ਨੇ 15 ਦਿਨਾਂ ‘ਚ ਜਿੱਤਿਆ ਚੌਥਾ ਸੋਨ ਤਮਗ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਦੀ ਗੋਲ‍ਡਨ ਗਰਲ ਹਿਮਾ ਇਨ੍ਹਾਂ ਦਿਨਾਂ ‘ਚ ਜਬਰਦਸ‍ਤ ਪ੍ਰਦਰਸ਼ਨ ਕਰ ਰਹੀ ਹੈ...

Hima Das

ਨਵੀਂ ਦਿੱਲੀ: ਭਾਰਤ ਦੀ ਗੋਲ‍ਡਨ ਗਰਲ ਹਿਮਾ ਦਾਸ ਇਨ੍ਹਾਂ ਦਿਨਾਂ ‘ਚ ਜਬਰਦਸ‍ਤ ਪ੍ਰਦਰਸ਼ਨ ਕਰ ਰਹੀ ਹਨ। ਹਿਮਾ ਦਾਸ ਨੇ ਆਪਣੀ  ਸਫ਼ਲਤਾ ਦਾ ਪ੍ਰਦਰਸ਼ਨ ਜਾਰੀ ਰੱਖਦੇ ਹੋਏ 15 ਦਿਨਾਂ ਦੇ ਅੰਦਰ ਚੌਥਾ ਸੋਨ ਤਮਗ਼ਾ ਜਿੱਤਿਆ ਹੈ। ਉਨ੍ਹਾਂ ਨੇ ਚੈਕ ਗਣਰਾਜ 'ਚ ਹੋਏ ਟਾਬੋਰ ਐਥਲੈਟਿਕਸ ਟੂਰਨਾਮੈਂਟ (Tabor Athletics Meet in Czech Republic ) ਵਿਚ 200 ਮੀਟਰ ਇਵੇਂਟ ਦਾ ਸੋਨ ਤਮਗ਼ਾ ਆਪਣੇ ਨਾਮ ਕੀਤਾ ਹੈ।

 



 

 

ਆਸਾਮ ਦੀ ਹਿਮਾ ਨੇ ਬੁੱਧਵਾਰ ਨੂੰ ਹੋਈ ਦੌੜ ਨੂੰ 23.25 ਸੈਕਿੰਟ ਵਿਚ ਪੂਰਾ ਕਰ ਕੇ ਸੋਨਾ ਜਿੱਤਿਆ। ਭਾਰਤੀ ਦੀ ਹੀ ਵੀ.ਕੇ. ਵਿਸਮਾਇਆ 23.43 ਸੈਕਿੰਟ ਦਾ ਸਮਾਂ ਕੱਢਦੇ ਹੋਏ ਦੂਜਾ ਸਥਾਨ ਹਾਸਲ ਕੀਤਾ। ਇਹ ਇਸ ਸੀਜਨ ਦਾ ਉਨ੍ਹਾਂ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਹੈ। ਮਰਦ ਵਰਗ ‘ਚ ਰਾਸ਼ਟਰੀ ਰਿਕਾਰਡ ਹੋਲਡਰ ਮੁਹੰਮਦ ਅਨਸ ਨੇ 400 ਮੀਟਰ ਦੇ ਮੁਕਾਬਲੇ ਵਿਚ 45.40 ਸੈਕਿੰਟ ਦਾ ਸਮਾਂ ਕੱਢਦੇ ਹੋਏ ਸੋਨ ਤਮਗ਼ੇ 'ਤੇ ਕਬ‍ਜ਼ਾ ਕੀਤਾ।

ਅਨਸ ਨੇ 13 ਜੁਲਾਈ ਨੂੰ ਇਸ ਮੁਕਾਬਲੇ ਵਿਚ ਵਿਚ 45.21 ਸੈਕਿੰਟ ਦੇ ਸਮੇਂ ਨਾਲ ਸੋਨ ਤਮਗ਼ਾ ਜਿੱਤਿਆ ਸੀ। ਜੁਲਾਈ ਦੋ ਤੋਂ ਬਾਅਦ ਵਲੋਂ ਹਿਮਾ ਦਾ ਯੂਰਪ ‘ਚ ਹੋਏ ਟੂਰਨਾਮੈਂਟ ਵਿਚ ਇਹ ਚੌਥਾ ਸੋਨ ਤਮਗ਼ਾ ਹੈ। ਜਿੱਤ ਤੋਂ ਬਾਅਦ ਉਨ੍ਹਾਂ ਨੇ ਟਵੀਟ ਕੀਤਾ, "ਅੱਜ 200 ਮੀਟਰ 'ਚ ਫਿਰ ਇਕ ਸੋਨ ਤਮਗ਼ਾ ਜਿੱਤਿਆ ਅਤੇ ਟਾਬੋਰ 'ਚ ਆਪਣਾ ਸਮਾਂ ਬਹੁਤ ਮਿਹਨਤ ਕਰ ਕੇ 23.25 ਸੈਕਿੰਟ ਕੀਤਾ। ਹਿਮਾ ਨੇ 2 ਜੁਲਾਈ ਨੂੰ ਪੋਲੈਂਡ ਵਿੱਚ ਹੋਈ ਪਹਿਲੀ ਰੇਸ ਨੂੰ 23.65 ਸੈਕਿੰਟ ਵਿੱਚ ਜਿੱਤਿਆ ਸੀ।