ਰਿਸ਼ਭ ਪੰਤ ਨੂੰ ਮਿਲ ਸਕਦੈ ਤੀਜੇ ਟੈਸਟ 'ਚ ਮੌਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਅਤੇ ਇੰਗਲੈਂਡ ਦਰਮਿਆਨ ਤੀਜੇ ਮੈਚ ਦੀ ਸ਼ੁਰੂਆਤ 18 ਅਗੱਸਤ ਤੋਂ ਹੋਵੇਗੀ............

Rishabh Pant

ਨਵੀਂ ਦਿੱਲੀ : ਭਾਰਤ ਅਤੇ ਇੰਗਲੈਂਡ ਦਰਮਿਆਨ ਤੀਜੇ ਮੈਚ ਦੀ ਸ਼ੁਰੂਆਤ 18 ਅਗੱਸਤ ਤੋਂ ਹੋਵੇਗੀ। ਪਹਿਲੇ ਦੋ ਟੈਸਟ ਮੈਚਾਂ 'ਚ ਹਾਰ ਤੋਂ ਬਾਅਦ ਹਰ ਪਾਸਿਉਂ ਮੰਗ ਉਠ ਰਹੀ ਹੈ ਕਿ ਨੌਜਵਾਨ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਮੌਕਾ ਮਿਲਣਾ ਚਾਹੀਦਾ ਹੈ। ਹੁਣ ਜੇਕਰ ਭਾਰਤੀ ਟੀਮ ਦੇ ਅਭਿਆਸ ਸੈਸ਼ਨ 'ਚ ਮਿਲੇ ਸੰਕੇਤਾਂ 'ਤੇ ਭਰੋਸਾ ਕੀਤਾ ਜਾਵੇ ਤਾਂ ਪੰਤ ਨੂੰ ਅਗਲੇ ਟੈਸਟ ਮੈਚ 'ਚ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ। ਦਰਅਸਲ ਤੀਜੇ ਟੈਸਟ ਤੋਂ ਪਹਿਲਾਂ ਅਭਿਆਸ ਸੈਸ਼ਨ 'ਚ ਦਿਨੇਸ਼ ਕਾਰਤਿਕ ਰਿਸ਼ਭ ਪੰਤ ਨੂੰ ਵਿਕਟਕੀਪਿੰਗ ਡ੍ਰਿਲ ਦੌਰਾਨ ਗੇਂਦ ਨਾਲ ਅਭਿਆਸ ਕਰਵਾਉਂਦੇ ਨਜ਼ਰ ਆਏ।   (ਏਜੰਸੀ)