ਭਾਰਤ ਵਿਚ ਪਾਬੰਦੀ ਦੀ ਮੰਗ ਤੋਂ ਬਾਅਦ ਕੰਪਨੀ ਨੇ ਕੀਤਾ ਨਵਾਂ ਐਲਾਨ: PUBG MOBILE

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਨੌਜਵਾਨਾਂ ਨੂੰ ਤੇਜੀ ਨਾਲ ਆਪਣੇ ਵੱਲ ਆਕਰਸ਼ਿਤ ਕਰਨ ਵਾਲੀ ਆਨਲਾਈਨ ਮੋਬਾਇਲ ਗੇਮ ਪਬਜੀ ਨੇ ਭਾਰਤ ਵਿਚ ਪਾਬੰਦੀ ਦੀ ਮੰਗ ਉੱਠਣ ਤੋਂ ਬਾਅਦ....

PUBG MOBILE GAME

ਨਵੀਂ ਦਿੱਲੀ: ਨੌਜਵਾਨਾਂ ਨੂੰ ਤੇਜੀ ਨਾਲ ਆਪਣੇ ਵੱਲ ਆਕਰਸ਼ਿਤ ਕਰਨ ਵਾਲੀ  ਆਨਲਾਈਨ ਮੋਬਾਇਲ ਗੇਮ ਪਬਜੀ ਨੇ ਭਾਰਤ ਵਿਚ ਪਾਬੰਦੀ ਦੀ ਮੰਗ ਉੱਠਣ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ ਹੈ । ਕੰਪਨੀ ਨੇ ਵਾਅਦਾ ਕੀਤਾ ਹੈ ਕਿ ਭਾਰਤੀ ਯੂਜ਼ਰਸ ਨੂੰ ਧਿਆਨਾ ਵਿਚ ਰੱਖਦੇ ਹੋਏ ਉਹ ਬੱਚਿਆਂ ਦੇ ਮਾਪਿਆਂ, ਸਿੱਖਿਆਵਾਦੀ ਤੇ ਸਰਕਾਰੀ ਸੰਸਥਾਵਾਂ ਦੇ ਨਾਲ ਮਿਲ ਕੇ ਕੰਮ ਕਰੇਗੀ ।

ਪਬਜੀ ਗੇਮ ਭਾਰਤ ਵਿਚ ਬਹੁਤ ਜ਼ਿਆਦਾ ਤੇਜੀ ਨਾਲ ਚਲਣ ਵਿਚ ਆਈ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਗੇਮ ਦੀ ਆਦਤ ਨਹੀਂ ਪੈਂਦੀ। ਹਾਲਾਂਕਿ ਇਸ ਗੇਮ ਦੀ ਕਾਫ਼ੀ ਆਲੋਚਨਾ ਵੀ ਹੋਈ ਹੈੈ। ਕੰਪਨੀ ਤੇ ਇਹ ਇਲਜ਼ਾਮ ਲੱਗਿਆ ਹੈ ਕਿ ਇਸ ਗੇਮ ਨਾਲ੍ਹ ਲੋਕਾਂ ਵਿਚ ਹਿੰਸਾ ਦੀ ਭਾਵਨਾ ਜਾਗ ਰਹੀ ਹੈ ਤੇ ਬੱਚਿਆਂ ਦਾ ਧਿਆਨ ਵੀ ਪੜਾਈ ਵਲੋਂ ਹੱਟ ਰਿਹਾ ਹੈ।

ਸ਼ਾਇਦ ਇਸ ਲਈ ਪਬਜੀ  ਮੋਬਾਇਲ ਤੇ ਪਾਬੰਦੀ ਲਗਾਉਣ ਦੀ ਮੰਗ ਹੋ ਰਹੀ ਹੈ। ਪਬਜੀ ਮੋਬਾਇਲ ਬਣਾਉਣ ਵਾਲੀ ਕੰਪਨੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਸਾਡੇ ਯੂਜ਼ਰਸ ਨੇ ਗੇਮ ਨੂੰ ਲੈ ਕੇ ਜੋ ਭਰੋਸਾ ਤੇ ਸਾਥ ਵਿਅਕਤ ਕੀਤਾ ਹੈ ਉਸੇ ਲਈ ਉਹ ਸ਼ੁਕਰਗੁਜ਼ਾਰ ਹੈ ਤੇ ਆਪਣੇ ਯੂਜ਼ਰਸ ਨੂੰ ਬੇਸਟ ਗੇਮਿੰਗ ਤਜ਼ੁਰਬਾ ਦੇਣ ਲਈ ਪ੍ਰਤਿਬੰਧ ਹੈ।

ਸਾਡਾ ਮੰਨਣਾ ਹੈ ਕਿ ਇਹ ਸਾਡੇ ਲਈ ਸਭ ਤੋਂ ਜ਼ਿਆਦਾ ਜਰੂਰੀ ਵੀ ਹੈ ਕਿ ਅਸੀ ਗੇਮ ਦੀ ਦੁਨੀਆ ਵਿਚ ਇਕ ਜ਼ਿੰਮੇਦਾਰ ਮੈਂਬਰ ਬਣੀਏ। ਇਸ ਗੱਲ ਨੂੰ ਨਿਸਚਿਤ ਕਰਨ ਲਈ ਅਸੀ ਅਲੱਗ-ਅਲੱਗ ਲੋਕਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤੇ ਕਰਦੇ ਰਹਾਂਗੇ । ਅਸੀ ਮਾਪਿਆਂ ,ਸਿੱਖਿਆਵਾਦੀ  ਤੇ ਸਰਕਾਰੀ ਸੰਸਥਾਵਾਂ ਦੇ ਨਾਲ ਗੱਲ ਕਰ ਰਹੇ ਹਾਂ ਤੇ ਪਬਜੀ ਮੋਬਾਇਲ ਬਾਰੇ ਪ੍ਰਤੀਕਿਰਿਆ ਲੈ ਰਹੇ ਹਾਂ ।