ਯੁਵਰਾਜ ਸਿੰਘ ਨੇ ਵੈਬ ਸੀਰੀਜ ‘ਚ ਕੰਮ ਕਰਨ ਬਾਰੇ ਦੱਸੀ ਸਚਾਈ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਟੀਮ ਇੰਡੀਆ ਦੇ ਸਾਬਕਾ ਵਿਸਫੋਟਕ ਬੱਲੇਬਾਜ ਯੁਵਰਾਜ ਸਿੰਘ ਨੇ ਉਨ੍ਹਾਂ...

Yuvraj Singh

ਨਵੀਂ ਦਿੱਲੀ: ਟੀਮ ਇੰਡੀਆ ਦੇ ਸਾਬਕਾ ਵਿਸਫੋਟਕ ਬੱਲੇਬਾਜ ਯੁਵਰਾਜ ਸਿੰਘ ਨੇ ਉਨ੍ਹਾਂ ਸਾਰੇ ਮੀਡੀਆ ਰਿਪੋਰਟ ਦਾ ਖੰਡਨ ਕੀਤਾ ਹੈ ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਉਹ ਆਪਣੀ ਪਤਨੀ ਅਤੇ ਭਰਾ ਜੋਰਾਵਰ ਸਿੰਘ ਦੇ ਨਾਲ ਇੱਕ ਵੈਬ ਸੀਰੀਜ ਵਿੱਚ ਛੇਤੀ ਹੀ ਨਜ਼ਰ ਆਉਣ ਵਾਲੇ ਹਨ।

ਦੱਸ ਦਈਏ,  ਬੁੱਧਵਾਰ ਸਵੇਰ ਤੋਂ ਹੀ ਮੀਡੀਆ ਵਿੱਚ ਅਜਿਹੀਆਂ ਖਬਰਾਂ ਆ ਰਹੀਆਂ ਸੀ ਕਿ ਯੁਵਰਾਜ ਸਿੰਘ ਆਪਣੀ ਪਤਨੀ ਹੇਜਲ ਅਤੇ ਭਰਾ ਦੇ ਨਾਲ ਵੈਬ ਸੀਰੀਜ ਵਿੱਚ ਨਜ਼ਰ ਆਉਣਗੇ। ਯੁਵਰਾਜ ਸਿੰਘ ਨੇ ਇਸ ਬਾਰੇ ਟਵਿਟ ਕਰ ਸਫਾਈ ਦਿੱਤੀ, ਹਾਲ ਹੀ ‘ਚ ਮੇਰੇ ਵੈਬ ਸੀਰੀਜ ਵਿੱਚ ਕੰਮ ਕਰਨ ਦੀ ਚੱਲ ਰਹੀ ਖਬਰ ਦਾ ਸੱਚ ਦੱਸਦੇ ਹੋਏ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਵੈਬ ਸੀਰੀਜ ਵਿੱਚ ਕੰਮ ਕਰਨ ਦੀ ਖਬਰ ਗਲਤ ਹੈ।

ਉਸ ਵੈਬ ਸੀਰੀਜ ਵਿੱਚ ਮੇਰਾ ਛੋਟਾ ਭਰਾ ਹੈ। ਮੈਂ ਨਹੀਂ ਹਾਂ, ਇਸ ਲਈ ਮੈਂ ਆਪਣੇ ਦੋਸਤਾਂ ਅਤੇ ਮੀਡੀਆ ਨੂੰ ਕਹਿਣਾ ਚਾਹੁੰਦਾ ਹਾਂ ਕਿ ਖਬਰ ਨੂੰ ਠੀਕ ਤਰ੍ਹਾਂ ਨਾਲ ਦੱਸਿਆ ਜਾਵੇ,  ਧੰਨਵਾਦ।

ਦੱਸ ਦਈਏ ਕਿ ਜਿਸ ਵੈਬ ਸੀਰੀਜ ਦੀ ਗੱਲ ਚੱਲ ਰਹੀ ਹੈ ਉਸਨੂੰ ਅਸਾਮ ਸਥਿਤ ਡਰੀਮ ਹਾਉਸ ਪ੍ਰੋਡਕਸ਼ੰਸ ਦਾ ਸਹਿਯੋਗ ਹੈ। ਪ੍ਰੋਡਕਸ਼ਨ ਨਾਲ ਜੁੜੀ ਨੀਤਾ ਸਰਮਾ ਨੇ ਦੱਸਿਆ ਕਿ ਯੁਵਰਾਜ ਸਿੰਘ ਦੇ ਭਰਾ ਜੋਰਾਵਰ ਵੈਬ ਸੀਰੀਜ ਵਿੱਚ ਮੁੱਖ ਭੂਮਿਕਾ ਨਿਭਾਉਣਗੇ।