INDW vs AUSW: ਆਸਟ੍ਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ।

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਨੂੰ ਹੁਣ ਤੱਕ ਵਿਸ਼ਵ ਕੱਪ ਦੇ ਪੰਜ ਮੁਕਾਬਲਿਆਂ ਵਿਚੋਂ 2 ਵਿੱਚ ਜਿੱਤ ਅਤੇ ਤਿੰਨ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।

Australia beat India by 6 wickets

ਨਵੀਂ ਦਿੱਲੀ: ਅੱਜ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਮੁਕਾਬਲੇ ਵਿਚ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਆਹਮੋ ਸਾਹਮਣੇ ਸੀ। ਭਾਰਤ ਨੂੰ ਹੁਣ ਤੱਕ ਵਿਸ਼ਵ ਕੱਪ ਦੇ ਪੰਜ ਮੁਕਾਬਲਿਆਂ ਵਿਚੋਂ 2 ਵਿੱਚ ਜਿੱਤ ਅਤੇ ਤਿੰਨ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਜਦਕਿ ਆਸਟ੍ਰੇਲਿਆ ਨੇ ਆਪਣੇ ਪੰਜ ਮੈਚਾਂ ਵਿਚ ਹੀ ਜਿੱਤ ਪ੍ਰਾਪਤ ਕੀਤੀ ਹੈ।

ਭਾਰਤੀ ਟੀਮ ਵਿਚ ਅੱਜ ਦੀਪਤੀ ਸ਼ਰਮਾ ਦੀ ਥਾਂ ਸ਼ਿਫਾਲੀ ਸ਼ਰਮਾਂ ਨੂੰ ਮੌਕਾ ਦਿੱਤਾ ਗਿਆ ਪਰ ਉਹ ਚੰਗਾ ਪ੍ਰਦਰਸ਼ਨ ਕਰਨ ਵਿਚ ਅਸਫਲ ਰਹੀ।

ਆਸਟ੍ਰੇਲੀਆ ਨੇ ਭਾਰਤ ਨੂੰ 6 ਵਿਕੇਟਾਂ ਨਾਲ ਹਰਾ ਕੇ ਭਾਰਤ ਦਾ ਸੈਮੀਫਾਈਨਲ ’ਚ ਪ੍ਰਵੇਸ਼ ਕਰਨ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਭਾਰਤੀ ਟੀਮ ਨੇ ਟੋਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿਚ 277 ਦੌੜਾਂ ਬਣਾਈਆਂ। ਭਾਰਤ ਵੱਲੋਂ ਸਭ ਤੋਂ ਵੱਧ ਦੌੜਾਂ ਯਾਸਿਤਕਾ ਭਾਟੀਆ ਨੇ 59 ਅਤੇ ਕਪਤਾਨ ਮਿਥਾਲੀ ਰਾਜ ਨੇ 68 ਦੌੜਾਂ ਦੀ ਪਾਰੀ ਖੇਡੀ।