ATP Finals : ਜਵੇਰੇਵ ਨੇ ਜੋਕੋਵਿਚ ਨੂੰ ਹਰਾ ਏਟੀਪੀ ਫਾਈਨਲਸ ਖਿਤਾਬ ਕੀਤਾ ਅਪਣੇ ਨਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਜਰਮਨੀ ਦੇ ਐਲੇਕਜੈਂਡਰ ਜਵੇਰੇਵ ਨੇ ਦੁਨੀਆ ਦੇ ਨੰਬਰ ਇਕ ਪੁਰਸ਼ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ...

Zverev win the ATP finals title

ਲੰਦਨ (ਭਾਸ਼ਾ) : ਜਰਮਨੀ ਦੇ ਐਲੇਕਜੈਂਡਰ ਜਵੇਰੇਵ ਨੇ ਦੁਨੀਆ ਦੇ ਨੰਬਰ ਇਕ ਪੁਰਸ਼ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ 6-4, 6-3 ਨਾਲ ਹਰਾ ਕੇ ਏਟੀਪੀ ਫਾਈਨਲਸ ਦਾ ਖਿਤਾਬ ਜਿੱਤ ਲਿਆ ਹੈ। ਇਸ ਟੂਰਨਾਮੈਂਟ ਵਿਚ ਉਹ ਪਹਿਲੀ ਵਾਰ ਚੈਂਪੀਅਨ ਬਣੇ ਹਨ। ਇਸ ਜਿੱਤ ਨਾਲ 21 ਸਾਲ ਦੇ ਜਵੇਰੇਵ ਨੂੰ ਰੈਂਕਿੰਗ ਵਿਚ ਵੀ ਇਕ ਸਥਾਨ ਦਾ ਫਾਇਦਾ ਹੋਇਆ ਹੈ। ਉਹ ਹੁਣ ਵਰਲਡ ਮੈਂਨਸ ਰੈਂਕਿੰਗ ਵਿਚ ਪੰਜਵੇਂ ਤੋਂ ਚੌਥੇ ਨੰਬਰ ‘ਤੇ ਪਹੁਂਚ ਗਏ ਹਨ।

ਜਵੇਰੇਵ ਪਿਛਲੇ ਸਾਲ ਪਹਿਲੀ ਵਾਰ ਏਟੀਪੀ ਫਾਈਨਲਸ ਵਿਚ ਉਤਰੇ ਸਨ। ਉਸ ਸਮੇਂ ਉਹ ਸੈਮੀਫਾਈਨਲ ਵਿਚ ਪਹੁੰਚਣ ਵਿਚ ਅਸਫ਼ਲ ਰਹੇ ਸਨ। ਜਵੇਰੇਵ ਏਟੀਪੀ ਫਾਈਨਲਸ ਦਾ ਖਿਤਾਬ ਜਿੱਤਣ ਵਾਲੇ ਪਿਛਲੇ ਇਕ ਦਸ਼ਕ ਤੋਂ ਸਭ ਤੋਂ ਜਵਾਨ ਖਿਡਾਰੀ ਹਨ। 2008 ਵਿਚ ਜੋਕੋਵਿਚ ਨੇ 21 ਸਾਲ ਦੀ ਉਮਰ ਵਿਚ ਇਹ ਖਿਤਾਬ ਜਿੱਤਿਆ ਸੀ। ਜਿੱਤ ਤੋਂ ਬਾਅਦ ਜਵੇਰੇਵ ਨੇ ਕਿਹਾ, ਇਹ ਮੇਰੇ ਕਰੀਅਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਖਿਤਾਬ ਹੈ।

ਜਵੇਰੇਵ ਨੇ ਸੈਮੀਫਾਈਨਲ ਅਤੇ ਫਾਈਨਲ ਵਿਚ ਟਾਪ-2 ਖਿਡਾਰੀਆਂ ਨੂੰ ਹਰਾਇਆ। 1990 ਤੋਂ ਬਾਅਦ ਟਾਪ-2 ਖਿਡਾਰੀਆਂ ਨੂੰ ਹਰਾਉਣ ਵਾਲਾ ਉਹ ਪਹਿਲਾਂ ਖਿਡਾਰੀ ਹੈ। 1990 ਵਿਚ ਅਮਰੀਕਾ ਦੇ ਆਂਦਰੇ ਅਗਾਸੀ ਨੇ ਸੈਮੀਫਾਈਨਲ ਵਿਚ ਬੋਰਿਸ ਬੇਕਰ ਅਤੇ ਫਾਈਨਲ ਵਿਚ ਸਟੀਫਨ ਐਡਬਰਗ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਜਵੇਰੇਵ ਨੇ ਇਸ ਸਾਲ ਹੁਣ ਤੱਕ 2,509,000 ਡਾਲਰ (18,05,85,275 ਰੁਪਏ) ਦੀ ਰਾਸ਼ੀ ਪ੍ਰਾਈਜ਼ ਮਨੀ ਦੇ ਤੌਰ ‘ਤੇ ਜਿੱਤੀ ਹੈ।