BCCI ਦੀ COA ਨੂੰ ਬੇਨਤੀ, ਜਾਂਚ ਦੇ ਦੌਰਾਨ ਪਾਂਡਿਆ-ਰਾਹੁਲ ਨੂੰ ਖੇਡਣ ਦਿਤਾ ਜਾਵੇ

ਏਜੰਸੀ

ਖ਼ਬਰਾਂ, ਖੇਡਾਂ

ਬੀਸੀਸੀਆਈ ਦੇ ਪ੍ਰਧਾਨ ਸੀਕੇ ਖੰਨਾ ਨੇ ਸ਼ਨੀਵਾਰ ਨੂੰ ਅਨੁਸ਼ਾਸਕਾਂ ਦੀ ਕਮੇਟੀ (COA) ਨਾਲ ਹਾਰਦਿਕ ਪਾਂਡਿਆ...

Rahul-Pandya

ਨਵੀਂ ਦਿੱਲੀ : ਬੀਸੀਸੀਆਈ ਦੇ ਪ੍ਰਧਾਨ ਸੀਕੇ ਖੰਨਾ ਨੇ ਸ਼ਨੀਵਾਰ ਨੂੰ ਅਨੁਸ਼ਾਸਕਾਂ ਦੀ ਕਮੇਟੀ (COA) ਨਾਲ ਹਾਰਦਿਕ ਪਾਂਡਿਆ ਅਤੇ ਕੇਐਲ ਰਾਹੁਲ ਉਤੇ ਉਨ੍ਹਾਂ ਦੀਆਂ ਗਲਤ ਟਿੱਪਣੀਆਂ ਲਈ ਲੱਗੀ ਰੋਕ ਨੂੰ ਹਟਾਉਣ ਦੀ ਬੇਨਤੀ ਕੀਤੀ ਅਤੇ ਇਸ ਮਾਮਲੇ ਵਿਚ ਵਿਸ਼ੇਸ਼ ਆਮ ਬੈਠਕ (SGM) ਬੁਲਾਉਣ ਤੋਂ ‍ਮਨਾਹੀ ਕਰ ਦਿਤੀ। ਖੰਨਾ ਨੇ ਕਿਹਾ ਕਿ ਬੋਰਡ ਅਧਿਕਾਰੀਆਂ ਦੀ ਇਨ੍ਹਾਂ ਦੋਨਾਂ ਖਿਡਾਰੀਆਂ ਦੇ ਸੁਭਾਅ ਦੀ ਜਾਂਚ ਲਈ ਲੋਕਪਾਲ ਨਿਯੁਕਤ ਕਰਨ ਲਈ ਐਸਜੀਐਮ ਬੁਲਾਉਣ ਦੀ ਮੰਗ ਠੀਕ ਨਹੀਂ ਹੈ, ਕਿਉਂਕਿ ਉੱਚ ਅਦਾਲਤ ਵਿਚ ਅਗਲੇ ਹਫ਼ਤੇ ਇਸ ਮਾਮਲੇ ਉਤੇ ਸੁਣਵਾਈ ਹੋਣੀ ਹੈ।

ਪਾਂਡਿਆ ਅਤੇ ਰਾਹੁਲ ਇਕ ਟੀਵੀ ਪ੍ਰੋਗਰਾਮ ਦੇ ਦੌਰਾਨ ਅਪਣੀਆਂ ਗਲਤ ਟਿੱਪਣੀਆਂ ਲਈ ਹੁਣ ਮੁਅੱਤਲ ਝੇਲ ਰਹੇ ਹਨ ਅਤੇ ਇਹ ਮਾਮਲਾ ਉੱਚ ਅਦਾਲਤ ਵਿਚ ਪੈਂਡਿੰਗ ਹੈ। ਖੰਨਾ ਨੇ ਬੀਸੀਸੀਆਈ ਨੂੰ ਸੰਚਾਲਨ ਕਰ ਰਹੇ ਸੀਓਏ ਨੂੰ ਪੱਤਰ ਵਿਚ ਲਿਖਿਆ, ‘ਉਨ੍ਹਾਂ ਨੇ ਗਲਤੀ ਕੀਤੀ ਅਤੇ ਉਨ੍ਹਾਂ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਿਆ ਹੈ ਅਤੇ ਆਸਟਰੇਲੀਆ ਤੋਂ ਵਾਪਸ ਬੁਲਾਇਆ ਗਿਆ। ਉਨ੍ਹਾਂ ਨੇ ਬਿਨਾਂ ਸ਼ਰਤ ਮਾਫੀ ਵੀ ਮੰਗ ਲਈ ਹੈ।’

ਉਨ੍ਹਾਂ ਨੇ ਕਿਹਾ, ‘ਮੇਰਾ ਸੁਝਾਅ ਹੈ ਕਿ ਜਾਂਚ ਪੈਂਡਿੰਗ ਰਹਿਣ ਤੱਕ ਸਾਨੂੰ ਦੋਨਾਂ ਕ੍ਰਿਕਟਰਾਂ ਨੂੰ ਤੁਰੰਤ ਭਾਰਤੀ ਟੀਮ ਵਿਚ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਨਿਊਜੀਲੈਂਡ ਵਿਚ ਟੀਮ ਨਾਲ ਜੁੜਨ ਦੀ ਆਗਿਆ ਦਿਤੀ ਜਾਣੀ ਚਾਹੀਦੀ ਹੈ।’ ਸੀਓਏ ਚਾਹੁੰਦੇ ਹਨ ਕਿ ਉੱਚ ਅਦਾਲਤ ਪਾਂਡਿਆ ਅਤੇ ਰਾਹੁਲ ਦੀ ਕਿਸਮਤ ਦਾ ਫੈਸਲਾ ਕਰਨ ਲਈ ਲੋਕਪਾਲ ਦੀ ਨਿਯੁਕਤੀ ਕਰੇ। ਉਹ ਆਸਟਰੇਲੀਆ ਦੇ ਵਿਰੁਧ ਵਨਡੇ ਸੀਰੀਜ਼ ਵਿਚ ਨਹੀਂ ਖੇਡ ਸਕੇ ਸਨ ਅਤੇ ਉਨ੍ਹਾਂ ਦਾ ਨਿਊਜੀਲੈਂਡ ਸੀਰੀਜ਼ ਤੋਂ ਵੀ ਬਾਹਰ ਰਹਿਣਾ ਤੈਅ ਹੈ।