ਪੁਰਤਗਾਲ ਦੇ ਸਟਾਰ ਫ਼ੁਟਬਾਲਰ ਰੋਨਾਲਡੋ ਨੇ ਟਿਪ 'ਚ ਦਿਤੇ 16 ਲੱਖ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪੁਰਤਗਾਲ ਦੇ ਸਟਾਰ ਫ਼ੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਜਿਨ੍ਹਾਂ ਅਪਣੀ ਫ਼ੁਟਬਾਲ ਸਕਿਲਸ ਲਈ ਜਾਣ ਜਾਂਦੇ ਹਨ,  ਉਨਾਂ ਹੀ ਉਹ ਅਪਣੀ ਉਦਾਰਤਾ ਅਤੇ ਮਹਿਮਾਨ ਨਵਾਜ਼ੀ ਲਈ ਵੀ...

Cristiano Ronaldo

ਪੁਰਤਗਾਲ ਦੇ ਸਟਾਰ ਫ਼ੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਜਿਨ੍ਹਾਂ ਅਪਣੀ ਫ਼ੁਟਬਾਲ ਸਕਿਲਸ ਲਈ ਜਾਣ ਜਾਂਦੇ ਹਨ,  ਉਨਾਂ ਹੀ ਉਹ ਅਪਣੀ ਉਦਾਰਤਾ ਅਤੇ ਮਹਿਮਾਨ ਨਵਾਜ਼ੀ ਲਈ ਵੀ ਜਾਣੇ ਜਾਂਦੇ ਹਨ। ਇਕ ਵਾਰ ਫਿਰ ਰੋਨਾਲਡੋ ਦੀ ਉਦਾਰਤਾ ਦੇਖਣ ਨੂੰ ਮਿਲੀ, ਜਦੋਂ ਉਹ ਗ੍ਰੀਕ ਦੇ ਇਕ ਲਗਜ਼ਰੀ ਹੋਟਲ ਵਿਚ ਅਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਲੰਚ ਲਈ ਗਏ। ਦਰਅਸਲ ਰੋਨਾਲਡੋ ਨੂੰ ਹੋਟਲ ਦੇ ਸਟਾਫ਼ ਦੀ ਸਰਵਿਸ ਤੋਂ ਇਸ ਕਦਰ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਹੋਟਲ ਸਟਾਫ਼ ਨੂੰ 17850 ਪਾਉਂਡ (16 ਲੱਖ ਰੁਪਏ) ਟਿਪ ਦੇ ਤੌਰ 'ਤੇ ਹੀ ਦੇ ਦਿਤੇ।

ਇੰਨੀ ਭਾਰੀ - ਭਰਕਮ ਟਿਪ ਮਿਲਣ  ਤੋਂ ਬਾਅਦ ਹੋਟਲ ਸਟਾਫ਼ ਵੀ ਹੈਰਾਨ ਰਹਿ ਗਿਆ। ਦੱਸ ਦਈਏ ਕਿ ਹਾਲ ਹੀ ਵਿਚ ਰੂਸ ਵਿਚ ਹੋਏ ਵਰਲਡ ਕਪ ਦੇ ਦੌਰਾਨ ਵੀ ਰੋਨਾਲਡੋ ਅਪਣੇ ਇਕ ਵਿਰੋਧੀ ਖਿਡਾਰੀ ਨੂੰ ਸਹਾਰਾ ਦੇ ਕੇ ਮੈਦਾਨ ਤੋਂ ਬਾਹਰ ਲੈ ਗਏ ਸਨ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਉਸ ਮੈਚ ਵਿਚ ਪੁਰਤਗਾਲ ਦੀ ਟੀਮ ਹਾਰ ਰਹੀ ਸੀ, ਇਸ ਦੇ ਬਾਵਜੂਦ ਪੁਰਤਗਾਲ ਦੇ ਇਸ ਸਟਾਰ ਖਿਡਾਰੀ ਦੀ ਖੇਡ ਭਾਵਨਾ ਦੀ ਸਾਰਿਆਂ ਨੇ ਸ਼ਲਾਘਾ ਕੀਤੀ ਸੀ। ਜ਼ਿਕਰਯੋਗ ਹੈ ਕਿ ਕ੍ਰਿਸਟਿਆਨੋ ਰੋਨਾਲਡੋ ਹੁਣ ਰਿਅਲ ਮੈਡਰਿਡ ਕਲੱਬ ਛੱਡ ਚੁਕੇ ਹਨ ਅਤੇ ਹੁਣ ਇਟਲੀ ਦੇ ਮਸ਼ਹੂਰ ਫੁਟਬਾਲ ਕਲੱਬ ਜੁਵੇਂਟਸ ਦੇ ਵਲੋਂ ਖੇਡਦੇ ਦਿਖਾਈ ਦੇਣਗੇ। ਜੁਵੇਂਟਸ ਨੇ ਰੋਨਾਲਡੋ ਨੂੰ 117 ਮਿਲੀਅਨ ਡਾਲਰ ਦੀ ਭਾਰੀ - ਭਰਕਮ ਰਕਮ ਵਿਚ ਅਪਣੇ ਨਾਲ ਜੋੜਿਆ ਹੈ।

ਇਸ ਡੀਲ ਨਾਲ ਰੋਨਾਲਡੋ ਨੂੰ ਇਕ ਸੀਜ਼ਨ ਦੇ 30 ਮਿਲੀਅਨ ਯੂਰੋ ਮਿਲਣਗੇ, ਉਥੇ ਹੀ ਜੁਵੇਂਟਸ ਨੂੰ ਇਸ ਡੀਲ ਲਈ ਲਗਭਗ 350 ਮਿਲੀਅਨ ਯੂਰੋ ਖਰਚ ਕਰਨੇ ਪੈਣਗੇ। ਜੁਵੇਂਟਸ ਨਾਲ ਜੁਡ਼ਣ ਤੋਂ ਬਾਅਦ ਰੋਨਾਲਡੋ ਨੇ ਇਕ ਪਰੋਗਰਾਮ ਦੇ ਦੌਰਾਨ ਕਿਹਾ ਕਿ ਉਹ ਅਪਣੀ ਉਮਰ ਦੇ ਹੋਰ ਖਿਡਾਰੀਆਂ ਵਰਗੇ ਨਹੀਂ ਹਨ, ਜੋ ਉਮਰ ਦੇ ਇਸ ਪੜਾਅ 'ਤੇ ਪੈਸੇ ਕਮਾਉਣ ਲਈ ਚੀਨ ਜਾਂ ਕਤਰ ਚਲੇ ਜਾਂਦੇ ਹੈ, ਪਰ ਮੈਂ ਇਕ ਮਹੱਤਵਪੂਰਣ ਕਲੱਬ ਦੇ ਨਾਲ ਜੁੱੜ ਕੇ ਬਹੁਤ ਖੁਸ਼ ਹਾਂ। 33 ਸਾਲ ਦਾ ਰੋਨਾਲਡੋ ਨੇ ਕਿਹਾ ਕਿ ਮੈਂ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਹਾਂ ਕਿ ਮੈਂ ਦੂਜੇ ਖਿਡਾਰੀਆਂ ਵਰਗਾ ਨਹੀਂ ਹਾਂ।

5 ਵਾਰ ਦੇ ਬੈਲਨ ਡਿ ਆਰ ਅਵਾਰਡ ਦੇ ਜੇਤੂ ਰੋਨਾਲਡੋ ਦਾ ਇਸ ਤੋਂ ਪਹਿਲਾਂ ਰਿਅਲ ਮੈਡਰਿਡ ਦੇ ਨਾਲ ਸਫ਼ਰ ਬਹੁਤ ਵਧੀਆ ਰਿਹਾ ਸੀ। ਰੋਨਾਲਡੋ ਨੇ ਰਿਅਲ ਮੈਡਰਿਡ ਦੇ ਨਾਲ ਮਿਲ ਕੇ ਇਸ ਦੌਰਾਨ ਖੇਡੇ ਗਏ 5 ਵੱਡੇ ਟੂਰਨਾਮੈਂਟ ਵਿਚੋਂ 4 ਖਿਤਾਬ ਅਪਣੇ ਨਾਮ ਕੀਤੇ। ਰੋਨਾਲਡੋ ਨੇ ਚੈਂਪਿਅਨਸ ਲੀਗ ਦੇ ਦੌਰਾਨ 120 ਤੋਂ ਜ਼ਿਆਦਾ ਗੋਲ ਵੀ ਕੀਤੇ ਹਨ। ਉਥੇ ਹੀ ਰੋਨਾਲਡੋ  ਦੇ ਟੀਮ ਦੇ ਨਾਲ ਜੁਡ਼ਣ ਤੋਂ ਬਾਅਦ ਜੁਵੇਂਟਸ ਨੂੰ ਵੀ ਫਾਇਦਾ ਮਿਲਣ ਦੀ ਉਮੀਦ ਹੈ। ਜੁਵੇਂਟਸ ਦਾ ਘਰ ਅਤੇ ਇਟਲੀ ਦਾ ਸ਼ਹਿਰ ਤੂਰਿਨ ਇਹਨਾਂ ਦਿਨਾਂ ਰੋਨਾਲਡੋ ਫੀਵਰ ਨਾਲ ਜੂਝ ਰਿਹਾ ਹੈ।