ਫੀਫਾ : ਰੇਟਿੰਗ 'ਚ ਮੈਸੀ-ਰੋਨਾਲਡੋ ਸ਼ਿਖ਼ਰ 'ਤੇ, ਜਰਮਨੀ ਦੇ ਮੁਲਰ ਸਭ ਤੋਂ ਅੱਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਰੂਸ ਵਿਚ 14 ਜੂਨ ਤੋਂ 21ਵਾਂ ਫੀਫਾ ਫੁਟਬਾਲ ਵਿਸ਼ਵ ਕੱਪ ਸ਼ੁਰੂ ਹੋਣ ਜਾ ਰਿਹਾ ਹੈ।  ਇਸ ਵਿਚ 32 ਟੀਮਾਂ ਦੇ 736 ਖਿਡਾਰੀ ਹਿੱਸਾ ਲੈਣਗੇ। ਇਨ੍ਹਾਂ ਦੇ ਪ੍ਰਦਰਸ਼ਨ .....

FIFA world cup

ਰੂਸ ਵਿਚ 14 ਜੂਨ ਤੋਂ 21ਵਾਂ ਫੀਫਾ ਫੁਟਬਾਲ ਵਿਸ਼ਵ ਕੱਪ ਸ਼ੁਰੂ ਹੋਣ ਜਾ ਰਿਹਾ ਹੈ।  ਇਸ ਵਿਚ 32 ਟੀਮਾਂ ਦੇ 736 ਖਿਡਾਰੀ ਹਿੱਸਾ ਲੈਣਗੇ। ਇਨ੍ਹਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਵੀ ਚਰਚਾ ਸ਼ੁਰੂ ਹੋ ਗਈ ਹੈ। ਫੁਟਬਾਲ ਦੇ ਮੈਚ ਦਾ ਸਭ ਤੋਂ ਰੋਮਾਂਚਕ ਪਲ ਪਹਿਲਾਂ ਗੋਲ ਹੁੰਦਾ ਹੈ। ਹਾਲਾਂਕਿ ਰੂਸ ਜਾਣ ਵਾਲੇ ਫੁਟਬਾਲਰਜ਼ ਵਿਚੋਂ 53 ਮਤਲਬ 7.2 ਫੀਸਦੀ ਹੀ ਅਜਿਹੇ ਹਨ ,ਜੋ ਇਸ ਤੋਂ ਪਹਿਲਾਂ ਹੋਏ ਵਿਸ਼ਵ ਕੱਪ ਵਿਚ ਗੋਲ ਕਰ ਸਕੇ ਹਨ। ਇਹਨਾਂ ਵਿਚ ਜਰਮਨੀ ਦੇ ਥਾਮਸ ਮੁਲਰ ਸਭ ਤੋਂ ਅੱਗੇ ਹਨ। ਉਨ੍ਹਾਂ ਨੇ 13 ਮੈਚ ਵਿਚ 10 ਗੋਲ ਕੀਤੇ ਹਨ।  ਹਾਲਾਂਕਿ ,ਉਨ੍ਹਾਂ ਦੇ ਹੀ ਦੇਸ਼ ਦੇ ਮਿਰੋਸਲਾਵ ਕਲੋਸ ਵਿਸ਼ਵ ਕੱਪ ਵਿਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਹਨ ਪਰ ਉਹ ਸੰਨਿਆਸ ਲੈ ਚੁੱਕੇ ਹਨ।