ਅਲਜੀਰੀਆ 29 ਸਾਲ ਬਾਅਦ ਬਣਿਆ ਅਫ਼ਰੀਕਨ ਚੈਂਪੀਅਨ

ਏਜੰਸੀ

ਖ਼ਬਰਾਂ, ਖੇਡਾਂ

ਅਲਜੀਰੀਆ ਨੇ 29 ਸਾਲਾਂ ਦੀ ਲੰਬੀ ਉਡੀਕ ਦੇ ਬਾਅਦ ਫਿਰ ਤੋਂ ਅਫ਼ਰੀਕਨ ਕੱਪ ਆਫ਼ ਨੇਸ਼ਨ-2019...

African champions

ਕਾਹਿਰਾ: ਅਲਜੀਰੀਆ ਨੇ 29 ਸਾਲਾਂ ਦੀ ਲੰਬੀ ਉਡੀਕ ਦੇ ਬਾਅਦ ਫਿਰ ਤੋਂ ਅਫ਼ਰੀਕਨ ਕੱਪ ਆਫ਼ ਨੇਸ਼ਨ-2019 ਦਾ ਖ਼ਿਤਾਬ ਅਪਣੇ ਨਾਂ ਕਰ ਲਿਆ ਹੈ। ਉਸ ਨੇ ਕਾਹਿਰਾ ਕੌਮਾਂਤਰੀ ਸਟੇਡੀਅਮ 'ਚ ਹੋਏ ਖ਼ਿਤਾਬੀ ਮੁਕਾਬਲੇ 'ਚ ਸੇਨੇਗਲ ਨੂੰ 1-0 ਨਾਲ ਹਰਾਇਆ। ਅਲਜੀਰੀਆ ਫ਼ਾਰਵਰਡ ਬਗ਼ਦਾਦ ਬੋਂਜਾਹ ਨੇ ਅਪਣੀ ਟੀਮ ਲਈ ਦੂਜੇ ਹੀ ਮਿੰਟ 'ਚ ਜੇਤੂ ਗੋਲ ਦਾਗਿਆ ਅਤੇ 29 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਅਪਣੀ ਟੀਮ ਨੂੰ ਫਿਰ ਤੋਂ ਐਫਕਾਨ ਚੈਂਪੀਅਨ ਬਣਾ ਦਿਤਾ।

ਬੋਂਜਾਹ ਨੇ ਵਿਰੋਧੀ ਡਿਫੈਂਡਰ ਸਲੀਫ ਸੇਨ ਤੋਂ ਲੈ ਕੇ ਗੇਂਦ ਨੂੰ ਡਿਫ਼ਲੈਕਟ ਕਰ ਦਿਤਾ ਜੋ ਸੇਨੇਗਲ ਦੇ ਗੋਲਕੀਪਰ ਅਲਫ੍ਰੇਡ ਗੋਮਿਸ ਦੇ ਉੱਪਰ ਤੋਂ ਨਿਕਲ ਕੇ ਸਿੱਧਾ ਨੈੱਟ 'ਚ ਚਲੀ ਗਈ। ਹਾਲਾਂਕਿ ਇਸ ਸ਼ੁਰੂਆਤੀ ਗੋਲ ਤੋਂ ਬਾਅਦ ਅਲਜੀਰੀਆ ਨੇ ਜ਼ਬਰਦਸਤ ਡਿਫੈਂਸ ਦਿਖਾਇਆ ਅਤੇ ਸੇਨੇਗਲ ਨੂੰ ਫਿਰ ਗੋਲ ਨਹੀਂ ਕਰਨ ਦਿਤਾ।