ਮਹਿਲਾ ਟੀ20 ਵਿਸ਼ਵ ਕੱਪ : ਸੈਮੀਫਾਇਨਲ ‘ਚ ਭਾਰਤ ‘ਤੇ ਇੰਗਲੈਂਡ ਵਿਚਾਲੇ ਹੋਵੇਗਾ ਰੋਮਾਂਚਕ ਮੁਕਾਬਲਾ
ਭਾਰਤੀ ਟੀਮ ਦਾ ਸਾਹਮਣਾ ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ ਦੇ ਦੂਜੇ ਸੈਮੀਫਾਇਲ ਵਿਚ 2009 ਦੀ ਚੈਂਪੀਅਨ ਇੰਗਲੈਂਡ....
ਗ੍ਰੋਸ ਆਈਲੇਟ (ਪੀਟੀਆਈ) : ਭਾਰਤੀ ਟੀਮ ਦਾ ਸਾਹਮਣਾ ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ ਦੇ ਦੂਜੇ ਸੈਮੀਫਾਇਲ ਵਿਚ 2009 ਦੀ ਚੈਂਪੀਅਨ ਇੰਗਲੈਂਡ ਨਾਲ ਹੋਵੇਗਾ ਜਿਸ ਨੂੰ ਵੈਸਟ ਇੰਡੀਜ਼ ਨੇ ਆਖਰੀ ਗਰੁੱਪ ਮੈਚ ਵਿਚ ਚਾਰ ਵਿਕਟਾਂ ਨਾਲ ਹਰਾਇਆ ਸੀ। ਭਾਰਤ ਨੇ ਗਰੁੱਪ ਵਿਚ ਤਿੰਨੇ ਮੈਚ ਜਿੱਤੇ ਹਨ। ਅਤੇ ਹੁਣ ਉਹ ਇੰਗਲੈਂਡ ਤੋਂ ਪਿਛਲੇ ਸਾਲ 50 ਓਵਰਾਂ ਦੇ ਵਿਸ਼ਵ ਕੱਪ ਫਾਇਨਲ ਵਿਚ ਮਿਲੀ ਹਾਰ ਦਾ ਬਦਲਾ ਲੈਣ ਲਈ ਉੱਤਰੇਗੀ। ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਆਖਰੀ ਪੂਲ ਮੈਚ ਵਿਚ ਤਿੰਨ ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨੂੰ ਹਰਾਇਆ ਸੀ।
ਟੀਮ ਇੰਡੀਆ ਨੇ ਗੁਰੱਪ ਬੀ ਮੈਚ ਵਿਚ ਸਨਿਚਰਵਾਰ ਨੂੰ ਆਸਟ੍ਰੇਲੀਆ ਨੂੰ 48 ਰਨ ਨਾਲ ਕਰਾਰੀ ਹਾਰ ਦਿਤੀ ਸੀ। ਇਸ ਮੈਚ ਵਿਚ ਸਲਾਮੀ ਬੱਲੇਬਾਜ ਸਿਮ੍ਰਤੀ ਮੰਧਾਨਾ ਦੇ ਕੈਰੀਅਰ ਦੀ ਸਰਬੋਤਮ 83 ਰਨ ਦੀ ਪਾਰੀ ਤੋਂ ਬਾਅਦ ਗੇਂਦਬਾਜਾਂ ਦੇ ਮਿਸ਼ਰਤ ਪ੍ਰਦਰਸ਼ਨ ਦਾ ਅਹਿਮ ਯੋਗਦਾਨ ਰਿਹਾ ਹੈ। ਗਤ ਚੈਂਪੀਅਨ ਵੈਸਟ ਇੰਡੀਜ਼ ਗਰੁੱਪ ਏ ਵਿਚ ਅੱਠ ਅੰਕ ਲੈ ਕੇ ਸਿਖ਼ਰ ਤੇ ਰਹੀ ਹੈ। ਉਸ ਨੇ ਆਖਰੀ ਲੀਗ ਮੈਚ ਵਿਚ ਇੰਗਲੈਂਡ ਨੂੰ ਆਖਰੀ ਓਵਰ ਵਿਚ ਹਰਾਇਆ ਸੀ ਹੁਣ 22 ਨਵੰਬਰ ਨੂੰ ਪਹਿਲੇ ਸੈਮੀਫਾਇਨਲ ਵਿਚ ਉਹਨਾਂ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਵੇਗਾ।
ਆਖਰੀ ਗਰੁੱਪ ਮੈਚ ਵਿਚ ਵੈਸਟ ਇੰਡੀਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੰਗਲੈਂਡ ਨੂੰ ਅੱਠ ਵਿਕਟ ਉਤੇ 115 ਰਨ ‘ਤੇ ਰੋਕ ਦਿਤਾ ਸੀ। ਇਸ ਤੋਂ ਬਾਅਦ ਤਿੰਨ ਗੇਂਦਾਂ ਬਾਕੀ ਰਹਿੰਦੀਆਂ ਸੀ ਟਿੱਚਾ ਹਾਂਸਲ ਕਰ ਲਿਆ ਸੀ। ਦੇਵੇਂਦਰ ਡੋਟਿਨ ਨੇ 52 ਗੇਂਦਾਂ ਵਿਚ 48 ਹਰਨ ਦੀ ਪਾਰੀ ਖੇਡੀ ਸੀ। ਟਾਸ ਜਿੱਤਣ ਤੋਂ ਬਾਅਦ ਵੈਸਟ ਇੰਡੀਜ਼ ਨੂੰ ਗੇਂਦਬਾਜ ਸ਼ਾਕੇਰਾ ਸਲਮਾਨ ਨੇ ਦੋ ਵਿਕਟ ਲੈ ਕੇ ਚੰਗੀ ਸ਼ੁਰੂਆਤ ਕੀਤੀ ਸੀ। ਇੰਗਲੈਂਡ ਦੇ ਛੇ ਵਿਕਟ 50 ਰਨ ਉਤੇ ਡਿੱਗ ਗਏ ਸੀ। ਪਰ ਸੋਫੀਆ ਡੰਕਲੇ (35) ਅਤੇ ਆਨਿਆ ਸ਼ਬਸ਼ੋਲੇ (29) ਨੇ 58 ਰਨ ਦੀ ਸਾਝੇਦਾਰੀ ਕਰਕੇ ਟੀਮ ਨੂੰ ਸੌ ਰਨ ਤੋਂ ਪਾਰ ਪਹੁੰਚਾਇਆ ਸੀ।
ਇਸ ਤੋਂ ਬਾਅਦ ਸ਼ਬਸ਼ੋਲੇ ਨੇ ਅਪਣੇ ਪਹਿਲੇ ਓਵਰ ਵਿਚ ਹੇਲੀ ਮਥਿਊਜ਼ ਅਤੇ ਸਟੇਫ਼ਨੀ ਟੇਲਰ ਨੂੰ ਪਵੇਲੀਅਨ ਭੇਜਿਆ ਸੀ। ਡੋਟਿਨ ਅਤੇ ਸ਼ੇਮੇਈਨ ਕੈਂਪਬੇਲ ਨੇ ਹਾਲਾਂਕਿ 68 ਰਨ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਸੰਕਟ ਤੋਂ ਕੱਢਿਆ ਸੀ। ਵੈਸਟ ਇੰਡੀਜ਼ ਦੇ ਆਖ਼ਰੀ ਤਿੰਨ ਓਵਰਾਂ ਵਿਚ 26 ਰਨ ਚਾਹੀਦੇ ਸੀ।