ICC World Cup 2023 Records: ਵਿਸ਼ਵ ਕੱਪ 2023 ਦੌਰਾਨ ਕਿਸ ਨੇ ਬਣਾਇਆ ਕਿਹੜਾ ਰਿਕਾਰਡ, Player of the Tournament ਬਣੇ ਵਿਰਾਟ ਕੋਹਲੀ
ਆਸਟ੍ਰੇਲੀਆ ਦੀ ਜਿੱਤ ਨਾਲ ਭਾਰਤ ਦਾ ਤੀਜੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਚਕਨਾਚੂਰ ਹੋ ਗਿਆ।
ICC World Cup 2023 Records: ਆਈਸੀਸੀ ਵਨਡੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ ਅਤੇ ਇਸ ਮੈਚ ਵਿਚ ਆਸਟਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਛੇਵੀਂ ਵਾਰ ਵਿਸ਼ਵ ਚੈਂਪੀਅਨ ਦਾ ਖਿਤਾਬ ਅਪਣੇ ਨਾਂਅ ਕੀਤਾ। ਆਸਟ੍ਰੇਲੀਆ ਦੀ ਇਸ ਜਿੱਤ ਨਾਲ ਭਾਰਤ ਦਾ ਤੀਜੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਚਕਨਾਚੂਰ ਹੋ ਗਿਆ। ਭਾਰਤ ਨੇ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
ਟੀਮ ਇੰਡੀਆ ਨੇ ਲੀਗ ਪੜਾਅ 'ਚ ਅਪਣੇ ਸਾਰੇ ਮੈਚ ਜਿੱਤੇ ਸਨ। ਇਸ ਦੇ ਨਾਲ ਹੀ ਉਸ ਨੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ ਹਰਾਇਆ। ਅਜਿਹੇ 'ਚ ਟੀਮ ਇੰਡੀਆ ਨੂੰ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਹਾਲਾਂਕਿ ਟੀਮ ਇੰਡੀਆ ਫਾਈਨਲ 'ਚ ਹਾਰ ਗਈ ਅਤੇ ਚੈਂਪੀਅਨ ਬਣਨ ਤੋਂ ਖੁੰਝ ਗਈ। ਭਾਰਤ ਲਈ, ਵਿਰਾਟ ਕੋਹਲੀ ਟੂਰਨਾਮੈਂਟ ਵਿਚ ਸੱਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ ਜਦਕਿ ਮੁਹੰਮਦ ਸ਼ਮੀ ਨੇ ਟੂਰਨਾਮੈਂਟ ਵਿਚ ਸੱਭ ਤੋਂ ਵੱਧ ਵਿਕਟਾਂ ਲਈਆਂ।
ਭਾਰਤੀ ਕਪਤਾਨ ਰੋਹਿਤ ਸ਼ਰਮਾ ਟੂਰਨਾਮੈਂਟ ਵਿਚ ਸੱਭ ਤੋਂ ਵੱਧ ਛੱਕੇ ਮਾਰਨ ਵਾਲੇ ਬੱਲੇਬਾਜ਼ ਸਨ। ਵਿਰਾਟ ਕੋਹਲੀ ਨੇ ਪੂਰੇ ਟੂਰਨਾਮੈਂਟ 'ਚ 765 ਦੌੜਾਂ ਬਣਾਈਆਂ ਅਤੇ ਉਨ੍ਹਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ 'ਪਲੇਅਰ ਆਫ ਦਿ ਟੂਰਨਾਮੈਂਟ' ਦਾ ਖਿਤਾਬ ਮਿਲਿਆ। ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਵਿਸ਼ਵ ਕੱਪ ਦੇ ਇਤਿਹਾਸ ਵਿਚ ਇਕ ਸੀਜ਼ਨ ਵਿਚ ਸੱਭ ਤੋਂ ਵੱਧ ਦੌੜਾਂ ਬਣਾਉਣ ਦਾ ਸਚਿਨ ਤੇਂਦੁਲਕਰ ਦਾ 20 ਸਾਲ ਪੁਰਾਣਾ ਰਿਕਾਰਡ ਆਪਣੇ ਨਾਂਅ ਕਰ ਲਿਆ। ਵਿਸ਼ਵ ਕੱਪ ਦੌਰਾਨ ਹੋਰ ਵੀ ਕਈ ਰਿਕਾਰਡ ਬਣੇ।
ਵਿਸ਼ਵ ਕੱਪ 2023 ਦੌਰਾਨ ਬਣੇ ਰਿਕਾਰਡਾਂ ਉਤੇ ਇਕ ਨਜ਼ਰ
ਸੱਭ ਤੋਂ ਵੱਧ ਦੌੜਾਂ: ਵਿਰਾਟ ਕੋਹਲੀ (765)
ਸੱਭ ਤੋਂ ਵੱਧ ਛੱਕੇ: ਰੋਹਿਤ ਸ਼ਰਮਾ (31)
ਸੱਭ ਤੋਂ ਵੱਧ ਵਿਕਟਾਂ: ਮੁਹੰਮਦ ਸ਼ਮੀ (24)
ਸਰਬੋਤਮ ਪ੍ਰਦਰਸ਼ਨ: ਮੁਹੰਮਦ ਸ਼ਮੀ (7/57)
ਸਰਬੋਤਮ ਵਿਅਕਤੀਗਤ ਸਕੋਰ: ਗਲੇਨ ਮੈਕਸਵੈੱਲ (201*)
ਸੱਭ ਤੋਂ ਵੱਧ ਸੈਂਕੜੇ: ਕਵਿੰਟਨ ਡੀ ਕਾਕ (4)
ਵਿਕਟਕੀਪਰ ਵਲੋਂ ਸੱਭ ਤੋਂ ਵੱਧ ਵਿਕਟਾਂ: ਕੁਇੰਟਨ ਡੀ ਕਾਕ (20)
ਸੱਭ ਤੋਂ ਵੱਧ ਕੈਚ: ਡੇਰਿਲ ਮਿਸ਼ੇਲ (11)
(For more news apart from ICC World Cup 2023 Records stay tuned to Rozana Spokesman)