ਪੁਰਤਗਾਲ ਜਿਤਿਆ, ਮਰੌਕੋ ਬਾਹਰ
ਫ਼ੀਫ਼ਾ ਵਿਸ਼ਵ ਕੱਪ ਦੇ ਅੱਜ ਖੇਡੇ ਗਏ 18 ਮੈਚ ਵਿਚ ਪੁਰਤਗਾਲ ਨੇ ਮਰੌਕੋ ਨੇ 1-0 ਨਾਲ ਹਰਾ ਦਿਤਾ.......
ਮਾਸਕੋ : ਫ਼ੀਫ਼ਾ ਵਿਸ਼ਵ ਕੱਪ ਦੇ ਅੱਜ ਖੇਡੇ ਗਏ 18 ਮੈਚ ਵਿਚ ਪੁਰਤਗਾਲ ਨੇ ਮਰੌਕੋ ਨੇ 1-0 ਨਾਲ ਹਰਾ ਦਿਤਾ। ਇਸ ਜਿੱਤ ਨਾਲ ਜਿਥੇ ਪੁਰਤਗਾਲ ਆਖ਼ਰੀ 16 ਵਿਚ ਥਾਂ ਬਣਾਉਣ ਵਿਚ ਸਫ਼ਲ ਰਿਹਾ, ਉਥੇ ਇਹ ਮੈਚ ਹਾਰ ਕੇ ਮਰੌਕੋ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ ਪਰ ਮਰੌਕੋ ਦਾ ਇਕ ਮੈਚ ਹੋਰ ਹੋਣਾ ਹਾਲੇ ਬਾਕੀ ਹੈ।
ਅੱਜ ਦੇ ਮੈਚ ਵਿਚ ਪੁਰਤਗਾਲ ਵਲੋਂ ਚੌਥੇ ਮਿੰਟ ਵਿਚ ਗੋਲ ਕਰ ਕੇ ਕ੍ਰਿਸਟਿਆਨੋ ਰੋਨਾਲਡੋ ਚਾਰ ਵਿਸ਼ਵ ਕੱਪ ਵਿਚ ਗੋਲ ਕਰਨ ਵਾਲੇ ਦੁਨੀਆਂ ਦੇ ਚੌਥੇ ਅਤੇ ਯੂਰਪ ਦੇ ਪਹਿਲੇ ਫ਼ੁਟਬਾਲ ਖਿਡਾਰੀ ਬਣ ਗਏ ਹਨ।
ਅੱਜ ਹੋਏ ਇਕ ਗੋਲ ਨਾਲ ਕੌਮਾਂਤਰੀ ਮੈਚਾਂ ਵਿਚ ਰੋਨਾਲਡੋ ਦੇ 86 ਗੋਲ ਹੋ ਗਏ ਹਨ। ਮੈਚ ਦੌਰਾਨ ਰੋਨਾਲਡੋ ਨੂੰ ਦੋ ਵਾਰ ਫ੍ਰੀ ਕਿਕ ਮਿਲੀਆਂ ਪਰ ਉਹ ਗੋਲ ਕਰਨ ਵਿਚ ਅਸਫ਼ਲ ਰਹੇ। ਪਹਿਲੀ ਫ੍ਰੀ ਕਿਕ 31ਵੇਂ ਮਿੰਟ ਵਿਚ ਮਿਲੀ ਜਦਕਿ ਦੂਜੀ ਫ੍ਰੀ ਕਿਕ 83ਵੇਂ ਮਿੰਟ ਵਿਚ ਮਿਲੀ। ਅੱਜ ਹੋਈ ਇਸ ਹਾਰ ਨਾਲ ਮਰੌਕੋ ਪਹਿਲੀ ਵਾਰ ਕਿਸੇ ਯੂਰਪੀ ਦੇਸ਼ ਤੋਂ ਹਾਰਿਆ ਹੈ। ਆਖ਼ਰੀ 16 ਵਿਚ ਥਾਂ ਬਣਾਉਣ ਲਈ ਦੋਹਾਂ ਟੀਮਾਂ ਵਾਸਤੇ ਇਹ ਮੈਚ ਜਿਤਣਾ ਬਹੁਤ ਜ਼ਰੂਰੀ ਸੀ। ਸਪੇਨ ਵਿਰੁਧ ਖੇਡਿਆ ਗਿਆ ਪੁਰਤਗਾਲ ਦਾ ਮੈਚ 3-3 ਨਾਲ ਡਰਾਅ ਰਿਹਾ ਸੀ। (ਏਜੰਸੀ)