ਫੀਫਾ ਵਿਸ਼ਵ ਕੱਪ: ਹੈਰੀ ਕੇਨ ਦੇ 2 ਗੋਲਾਂ ਨਾਲ ਇੰਗਲੈਂਡ ਦੀ ਟਿਊਨੇਸ਼ੀਆ 'ਤੇ ਜਿੱਤ
ਫੀਫਾ ਵਿਸ਼ਵ ਕੱਪ ਦੇ ਗਰੁਪ ਜੀ ਦੇ ਇੱਕ ਮੈਚ ਵਿਚ ਇੰਗਲੈਂਡ ਨੇ ਟਿਊਨੇਸ਼ੀਆ ਨੂੰ 2-1 ਨਾਲ ਹਰਾ ਕੇ ਜਿੱਤ ਹਾਸਲ ਕਰ ਲਈ ਹੈ।
England's win over Tunisia
ਫੀਫਾ ਵਿਸ਼ਵ ਕੱਪ ਦੇ ਗਰੁਪ ਜੀ ਦੇ ਇੱਕ ਮੈਚ ਵਿਚ ਇੰਗਲੈਂਡ ਨੇ ਟਿਊਨੇਸ਼ੀਆ ਨੂੰ 2-1 ਨਾਲ ਹਰਾ ਕੇ ਜਿੱਤ ਹਾਸਲ ਕਰ ਲਈ ਹੈ। ਵੋਲਗੋਗ੍ਰਾਦ ਅਰੀਨਾ ਫੁੱਟਬਾਲ ਮੈਦਾਨ ਵਿਚ ਖੇਡੇ ਗਏ ਇਸ ਮੈਚ ਵਿਚ ਇੰਗਲੈਂਡ ਦੇ ਹੈਰੀ ਕੇਨ ਨੇ ਪਹਿਲੇ 11 ਮਿੰਟ ਵਿਚ ਹੀ ਟਿਊਨੇਸ਼ੀਆ ਵਲ ਗੋਲ ਕਰ ਕੇ ਟੀਮ ਨੂੰ ਜਿੱਤ ਵਲ ਮੋੜ ਦਿੱਤਾ।
ਹੈਰੀ ਕੇਨ ਵੱਲੋਂ ਸ਼ਾਟ ਇੰਨਾ ਜ਼ੋਰਦਾਰ ਲਗਾਇਆ ਗਿਆ ਕਿ ਗੋਲ ਬਚਾਉਣ ਦੀ ਗੋਲਕੀਪਰ ਦੀ ਕੋਸ਼ਿਸ਼ ਨਾਕਾਮ ਰਹੀ ਅਤੇ ਅਤੇ ਵਿਰੋਧੀ ਟੀਮ ਨੂੰ 11ਵੇਂ ਮਿੰਟ ਵਿਚ ਹੀ ਇੱਕ ਝਟਕਾ ਲੱਗਾ।