ਇਸ ਪਾਕਿ ਕ੍ਰਿਕਟਰ ਨਾਲ ਵਿਆਹ ਕਰਾ ਕੇ ਪਾਕਿਸਤਾਨ ਦੀ ਨੂੰਹ ਬਣੀ ਹਰਿਆਣਾ ਦੀ ਸ਼ਾਮੀਆ

ਏਜੰਸੀ

ਖ਼ਬਰਾਂ, ਖੇਡਾਂ

ਹਰਿਆਣਾ ਦੇ ਨੂੰਹ ਜ਼ਿਲ੍ਹੇ ਦੀ ਧੀ ਸ਼ਾਮੀਆ ਆਰਜ਼ੂ ਮੰਗਲਵਾਰ ਨੂੰ ਪਾਕਿਸਤਾਨੀ ਕ੍ਰਿਕਟਰ ਹਸਨ ਅਲੀ ਦੀ ਸ਼ਰੀਕ-ਏ-ਹਯਾਤ ਬਣ ਗਈ।

Hasan Ali Married to Indian girl Shamia

ਨਵੀਂ ਦਿੱਲੀ: ਹਰਿਆਣਾ ਦੇ ਨੂੰਹ ਜ਼ਿਲ੍ਹੇ ਦੀ ਧੀ ਸ਼ਾਮੀਆ ਆਰਜ਼ੂ ਮੰਗਲਵਾਰ ਨੂੰ ਪਾਕਿਸਤਾਨੀ ਕ੍ਰਿਕਟਰ ਹਸਨ ਅਲੀ ਦੀ ਸ਼ਰੀਕ-ਏ-ਹਯਾਤ ਬਣ ਗਈ। ਦੋਵਾਂ ਨੇ ਦੁਬਈ ਵਿਚ ਵਿਆਹ ਕੀਤਾ। ਦੋਵੇਂ ਪਾਸੇ ਖ਼ੁਸ਼ੀ ਦਾ ਮਾਹੌਲ ਹੈ। ਇਹ ਵਿਆਹ ਦੋਵੇਂ ਦੇਸ਼ਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਇਸ ਜੋੜੇ ਨੇ ਅਪਣਾ ਪ੍ਰੀ-ਵੈਡਿੰਗ ਸ਼ੂਟ ਕਰਵਾਇਆ, ਜਿਸ ਦੀਆਂ ਤਸਵੀਰਾਂ ਕਾਫ਼ੀ ਵਾਇਰਲ ਹੋਈਆਂ ਸਨ। ਹੁਣ ਇਹਨਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਸ਼ਾਮੀਆ ਦੇ ਪਿਤਾ ਲਿਆਕਤ ਅਲੀ ਸਾਬਕਾ ਪੰਚਾਇਤ ਅਧਿਕਾਰੀ ਹਨ ਜਦਕਿ ਉਹ ਖ਼ੁਦ ਏਅਰ ਅਮੀਰਾਤ ਵਿਚ ਫਲਾਈਟ ਇੰਜੀਨੀਅਰ ਹੈ। ਹਸਨ ਅਤੇ ਸ਼ਾਮੀਆ ਦਾ ਵਿਆਹ ਦੁਬਈ ਦੇ ਅਟਲਾਂਟਿਸ ਪਾਮ ਜੁਮੇਰਾ ਪਾਰਕ ਹੋਟਲ ਵਿਚ ਹੋਇਆ। ਫਲਾਈਟ ਇੰਜੀਨੀਅਰ ਸ਼ਾਮੀਆ ਫਰੀਦਾਬਾਦ ਦੀ ਇਕ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੈ। ਬਾਅਦ ਵਿਚ ਉਹਨਾਂ ਦੀ ਚੋਣ ਏਅਰ ਅਮੀਰਾਤ ਵਿਚ ਹੋ ਗਈ ਸੀ।

ਕ੍ਰਿਕਟਰ ਹਸਨ ਅਲੀ ਪਾਕਿਸਤਾਨ ਦੇ ਪੰਜਾਬ ਤੋਂ ਹਨ। ਦੋਵਾਂ ਦਾ ਰਿਸ਼ਤਾ ਸ਼ਾਮੀਆ ਦੇ ਪੜਦਾਦੇ ਦੇ ਪਰਿਵਾਰ ਦੇ ਜ਼ਰੀਏ ਹੋਇਆ ਹੈ।  ਲਿਆਕਤ ਅਲੀ, ਪਾਕਿਸਤਾਨ ਦੇ ਸਾਬਕਾ ਸੰਸਦ ਅਤੇ ਪਾਕਿਸਤਾਨ ਰੇਲਵੇ ਬੋਰਡ ਦੇ ਚੇਅਰਮੈਨ ਰਹੇ ਸਰਦਾਰ ਤੁਫ਼ੈਲ ਅਤੇ ਉਹਨਾਂ ਦੇ ਦਾਦਾ ਦੇ ਸਕੇ ਭਰਾ ਸਨ।ਸ਼ਾਮੀਆ ਦੇ ਪਿਤਾ ਲਿਆਕਤ ਅਲੀ ਨੇ ਦੱਸਿਆ ਸੀ ਕਿ ਵੰਡ ਸਮੇਂ ਉਹਨਾਂ ਦੇ ਕਾਫ਼ੀ ਰਿਸ਼ਤੇਦਾਰ ਪਾਕਿਸਤਾਨ ਚਲੇ ਗਏ ਸਨ।

ਪਾਕਿਸਤਾਨ ਕ੍ਰਿਕਟ ਬੋਰਡ ਨੇ ਹਸਨ ਅਲੀ ਨੂੰ ਵਿਆਹ ਲਈ 6 ਦਿਨ ਦੀ ਛੁੱਟੀ ਦਿੱਤੀ ਹੈ। ਦੱਸ ਦਈਏ ਕਿ ਹਸਨ ਪਾਕਿਸਤਾਨ ਦੇ ਚੌਥੇ ਕ੍ਰਿਕਟਰ ਹਨ ਜਿਨ੍ਹਾਂ ਨੇ ਭਾਰਤੀ ਲੜਕੀ ਨਾਲ ਵਿਆਹ ਕਰਵਾਇਆ ਹੈ। ਇਸ ਤੋਂ ਪਹਿਲਾਂ ਜ਼ਹੀਰ ਅੱਬਾਸ, ਮੋਹਸਿਨ ਖ਼ਾਨ ਅਤੇ ਸ਼ੋਇਬ ਮਲਿਕ ਨੇ ਵੀ ਭਾਰਤੀ ਮੂਲ ਦੀਆਂ ਲੜਕੀਆਂ ਨਾਲ ਵਿਆਹ ਕਰਵਾਇਆ ਹੈ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।