ਭਾਰਤ ਨੂੰ ਸ਼ੂਟਿੰਗ 'ਚ ਮਿਲਿਆ ਪਹਿਲਾ ਸੋਨ ਤਮਗ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਪੁਰਸ਼ ਨਿਸ਼ਾਨੇਬਾਜ਼ ਸੌਰਵ ਚੌਧਰੀ ਨੇ ਵਧਿਆ ਪ੍ਰਦਰਸ਼ਨ ਕਰਦਿਆਂ ਮੰਗਲਵਾਰ ਨੂੰ 18ਵੀਂਆਂ ਏਸ਼ੀਆਈ ਖੇਡਾਂ ਵਿਚ ਪੁਰਸ਼ਾ ਦੇ 10 ਮੀਟਰ ਦੇ ਏਅਰ ਪਿਸਟਲ ਨਿਸ਼ਾਨੇਬਾਜ਼ੀ.........

Saurav Chaudhary With Gold Medal

ਜਕਾਰਤਾ : ਭਾਰਤੀ ਪੁਰਸ਼ ਨਿਸ਼ਾਨੇਬਾਜ਼ ਸੌਰਵ ਚੌਧਰੀ ਨੇ ਵਧਿਆ ਪ੍ਰਦਰਸ਼ਨ ਕਰਦਿਆਂ ਮੰਗਲਵਾਰ ਨੂੰ 18ਵੀਂਆਂ ਏਸ਼ੀਆਈ ਖੇਡਾਂ ਵਿਚ ਪੁਰਸ਼ਾ ਦੇ 10 ਮੀਟਰ ਦੇ ਏਅਰ ਪਿਸਟਲ ਨਿਸ਼ਾਨੇਬਾਜ਼ੀ ਦੇ ਫ਼ਾਇਨਲ ਮੁਕਾਬਲੇ ਵਿਚ ਜਿੱਤ ਹਾਸਲ ਕਰਕੇ ਸੋਨ ਤਮਗ਼ੇ 'ਤੇ ਆਪਣਾ ਕਬਜ਼ਾ ਜਮਾ ਲਿਆ ਹੈ, ਭਾਰਤ ਦੇ ਇਕ ਹੋਰ ਨਿਸ਼ਾਨੇਬਾਜ਼ ਅਭਿਸ਼ੇਕ ਵਰਮਾ ਨੇ ਵੀ ਤਾਂਬੇ ਦਾ ਤਮਗ਼ਾ ਜਿੱਤਿਆ ਹੈ। ਭਾਰਤੇ 10 ਸਾਲਾ ਨਿਸ਼ਾਨੇਬਾਜ਼ ਸੌਰਵ ਨੇ ਪਹਿਲੀ ਹੀ ਪਾਰੀ ਵਿਚ ਸੋਨ ਤਮਗ਼ਾ ਹਾਸਲ ਕੀਤਾ। ਸੌਰਵ ਦੁਆਰਾ ਜਿੱਤਿਆ ਸੋਨ ਤਮਗ਼ਾ ਤੀਸਰੇ ਦਿਨ ਦਾ ਪਹਿਲਾਂ ਅਤੇ ਕੁਲ ਤੀਸਰਾ ਸੋਨ ਤਮਗ਼ਾ ਹੈ।

ਇਸ ਤੋਂ ਇਲਾਵਾ ਇਸ ਮੁਕਾਬਲੇ ਵਿਚ ਇਕ ਹੋਰ ਨਿਸ਼ਾਨੇਬਾਜ਼ ਅਭਿਸ਼ੇਕ ਵਰਮਾ ਨੇ ਤਾਂਬੇ ਦਾ ਤਮਗ਼ਾ ਹਾਸਲ ਕੀਤਾ ਹੈ। ਸੌਰਵ ਨੇ ਏਸ਼ੀਆਈ ਖੇਡਾਂ ਵਿਚ ਇਸ ਮੁਕਾਬਲੇ ਦਾ ਰਿਕਾਰਡ ਤੋੜਦਿਆਂ 240.7 ਅੰਕ ਹਾਸਲ ਕੀਤੇ ਅਤੇ ਸੋਨ ਤਮਗ਼ਾ ਜਿੱਤਿਆ। ਅਭਿਸ਼ੇਕ ਨੇ ਫ਼ਾਇਨਲ ਦੇ ਚੋਟੀ-3 ਵਿਚ ਆਪਣੀ ਜਗ੍ਹਾ ਬਣਾਈ ਅਤੇ ਅੰਤ ਵਿਚ ਕੁੱਲ 219-3 ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕਰਦਿਆਂ ਤਾਂਬੇ ਦਾ ਤਮਗ਼ਾ ਜਿੱਤਿਆ।16 ਸਾਲਾ ਦੇ ਚੌਧਰੀ ਕੁਆਲੀਫਾਇੰਗ ਦੌਰ ਵਿਚ ਮੁਕਾਬਲੇ ਵਿਚ ਰਹੇ। ਉਨ੍ਹਾਂ ਨੇ ਰਿਕਾਰਡ ਤੋੜਦਿਆਂ 240.7 ਅੰਕ ਬਣਾਉਂਦਿਆਂ ਜਾਪਾਨ ਦੇ ਤੋਮੋਯੁਕੀ ਮਤਸੂਦਾ (239.7) ਨੂੰ ਪਿੱਛੇ ਕਰ ਦਿਤਾ।

ਭਾਰਤ ਦੇ ਨਿਸ਼ਾਨੇਬਾਜ਼ੀ ਵਿਚ ਇਕ ਸੋਨ, ਦੋ ਚਾਂਦੀ ਅਤੇ ਦੋ ਤਾਂਬੇ ਦੇ ਤਮਗ਼ੇ ਝੋਲੀ ਵਿਚ ਪਏ ਹਨ। ਪਹਿਲੀ ਬਾਰ ਏਸ਼ੀਆਈ ਖੇਡਾਂ ਵਿਚ ਆਏ ਪੇਸ਼ੇਵਰ ਵਕੀਲ ਅਭਿਸ਼ੇਕ ਵਰਮਾ ਨੇ 219.3 ਦੇ ਸਕੋਰ ਨਾਲ ਤਾਂਬੇ ਦਾ ਤਮਗ਼ਾ ਜਿੱਤਿਆ ਸੀ। ਚੌਧਰੀ ਅਤੇ ਮਤਸੂਦਾ ਵਿਚ ਤਕੜਾ ਮੁਕਾਬਲਾ ਚਲ ਰਿਹਾ ਸੀ, ਪਰ ਆਖ਼ਿਰੀ ਤੋਂ ਪਹਿਲੇ ਸ਼ਾਟ 'ਤੇ ਮਤਸੂਦਾ ਦਾ ਸਕੋਰ 8.9 ਰਿਹਾ ਜਦਕਿ ਚੌਧਰੀ ਦਾ 10.2 ਰਿਹਾ।      (ਏਜੰਸੀ)