ਰੋਹਿਤ ਸ਼ਰਮਾ ਨੂੰ ਮਿਲੇਗਾ ਦੇਸ਼ ਦਾ ਸਭ ਤੋਂ ਵੱਡਾ ਖੇਡ ਪੁਰਸਕਾਰ, BCCI ਨੇ ਦਿੱਤੀ ਵਧਾਈ

ਏਜੰਸੀ

ਖ਼ਬਰਾਂ, ਖੇਡਾਂ

ਸ਼ੁੱਕਰਵਾਰ ਦੀ ਸ਼ਾਮ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਇਸ ਸਾਲ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ।

Rohit Sharma

ਨਵੀਂ ਦਿੱਲੀ: ਸ਼ੁੱਕਰਵਾਰ ਦੀ ਸ਼ਾਮ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਇਸ ਸਾਲ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ। ਇਸ ਦੇ ਚਲਦਿਆਂ ਬੀਸੀਸੀਆਈ ਨੇ ਰੋਹਿਤ ਸ਼ਰਮਾ ਨੂੰ ਵਧਾਈ ਦਿੱਤੀ ਹੈ। ਰੋਹਿਤ ਸ਼ਰਮਾ ਇਸ ਪੁਰਸਕਾਰ ਨੂੰ ਹਾਸਲ ਕਰਨ ਵਾਲੇ ਦੇਸ਼ ਦੇ ਚੌਥੇ ਕ੍ਰਿਕਟਰ ਹਨ।

ਉਹਨਾਂ ਤੋਂ ਪਹਿਲਾਂ ਇਹ ਪੁਰਸਕਾਰ ਸਚਿਨ ਤੇਂਦੁਲਕਰ,  ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਨੂੰ ਮਿਲ ਚੁੱਕਾ ਹੈ। ਬੀਸੀਸੀਆਈ ਨੇ ਇਸ ਸਾਲ ਅਰਜੁਨ ਅਵਾਰਡ ਹਾਸਲ ਕਰਨ ਵਾਲੇ ਕ੍ਰਿਕਟਰ ਈਸ਼ਾਂਤ ਸ਼ਰਮਾ ਅਥੇ ਦੀਪਤੀ ਸ਼ਰਮਾ ਨੂੰ ਵੀ ਵਧਾਈ ਦਿੱਤੀ ਹੈ। ਖੇਡ ਮੰਤਰਾਲੇ ਨੇ ਰੋਹਿਤ ਸ਼ਰਮਾ ਸਮੇਤ ਹੋਰ ਖਿਡਾਰੀਆਂ ਨੂੰ ਖੇਡ ਰਤਨ ਦਿੱਤੇ ਜਾਣ ਦੀ ਸਿਫ਼ਾਰਿਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਬੀਸੀਸੀਆਈ ਨੇ ਟਵੀਟ ਕਰਦਿਆਂ ਲਿਖਿਆ, ‘ਰਾਜੀਵ ਗਾਂਧੀ ਖੇਡ ਰਤਨ-2020 ਮਿਲਣ ਲਈ ਰੋਹਿਤ ਸ਼ਰਮਾ ਨੂੰ ਵਧਾਈ। ਇਹ ਪੁਰਸਕਾਰ ਹਾਸਲ ਕਰਨ ਵਾਲੇ ਉਹ ਚੌਥੇ ਕ੍ਰਿਕਟਰ ਹਨ। ਸਾਨੂੰ ਤੁਹਾਡੇ ‘ਤੇ ਮਾਣ ਹੈ ਹਿੱਟਮੈਨ’। ਉੱਥੇ ਹੀ ਰੋਹਿਤ ਦੇ ਜੋੜੀਦਾਰ ਰਹੇ ਸ਼ਿਖਰ ਧਵਨ ਨੇ ਉਹਨਾਂ ਨੂੰ ਵਧਾਈ ਦਿੰਦੇ ਹੋਏ ਲਿਖਿਆ. ‘ਖੇਡ ਰਤਨ ਪੁਰਸਕਾਰ ਲਈ ਵਧਾਈ ਹੋਵੇ ਸਾਥੀ। ਤੁਹਾਡੇ ‘ਤੇ ਮਾਣ ਹੈ’।

 

 

ਆਈਪੀਐਲ ਟੀਮ ਮੁੰਬਈ ਇੰਡੀਅਨਸ ਨੇ ਵੀ ਅਪਣੇ ਕਪਤਾਨ ਨੂੰ ਵਧਾਈ ਦਿੱਤੀ ਹੈ। ਦੱਸ ਦਈਏ ਕਿ ਰੋਹਿਤ ਸ਼ਰਮਾ ਨੇ ਪਿਛਲੇ ਸਾਲ ਭਾਰਤ ਲਈ ਕੁੱਲ 47 ਮੈਚ ਖੇਡੇ ਹਨ। ਇਹਨਾਂ 47 ਮੈਚਾਂ ਵਿਚ ਹਿੱਟਮੈਨ ਨੇ ਕੁੱਲ 2242 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿਚ 10 ਸੈਂਕੜੇ ਅਤੇ 10 ਅਰਧ ਸੈਂਕੜੇ ਸ਼ਾਮਲ ਹਨ।

ਪਿਛਲੇ ਸਾਲ ਰੋਹਿਤ ਸ਼ਰਮਾ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ 244 ਚੌਕੇ ਅਤੇ 78 ਛੱਕੇ ਮਾਰੇ ਸਨ। ਉੱਥੇ ਹੀ ਵਿਸ਼ਵ ਕੱਪ 2019 ਵਿਚ ਉਹਨਾਂ ਨੇ 5 ਸੈਂਕੜੇ ਮਾਰੇ ਸੀ। ਰੋਹਿਤ ਸ਼ਰਮਾ ਦੁਨੀਆਂ ਦੇ ਪਹਿਲੇ ਅਜਿਹੇ ਕ੍ਰਿਕਟਰ ਹਨ, ਜਿਨ੍ਹਾਂ ਨੇ ਇਕ ਵਿਸ਼ਵ ਕੱਪ ਵਿਚ 5 ਸੈਂਕੜੇ ਮਾਰੇ ਹਨ।