ਟੀਮ ਇੰਡੀਆ ਦਾ ਪ੍ਰੀ - ਦੀਵਾਲੀ ਧਮਾਕਾ, ਸਾਊਥ ਅਫਰੀਕਾ ਦਾ 3-0 ਨਾਲ ਕੀਤਾ ਸਫਾਇਆ

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਰਾਂਚੀ ਦੇ ਜੇ. ਐੱਸ. ਸੀ. ਏ. ਸਟੇਡੀਅਮ 'ਚ ਖੇਡ ਗਏ ਤੀਜੇ ਅਤੇ ਆਖਰੀ ਟੈਸਟ 'ਚ ਮੁਕਾਬਲੇ 'ਚ ਟੀਮ ਇੰਡੀਆਂ

india vs south africa

ਨਵੀਂ ਦਿੱਲੀ : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਰਾਂਚੀ ਦੇ ਜੇ. ਐੱਸ. ਸੀ. ਏ. ਸਟੇਡੀਅਮ 'ਚ ਖੇਡ ਗਏ ਤੀਜੇ ਅਤੇ ਆਖਰੀ ਟੈਸਟ 'ਚ ਮੁਕਾਬਲੇ 'ਚ ਟੀਮ ਇੰਡੀਆਂ ਨੇ ਇਕ ਪਾਰੀ ਅਤੇ 202 ਦੌੜਾਂ ਦੇ ਫਰਕ ਨਾਲ ਜਿੱਤ ਦਰਜ ਕਰ ਸੀਰੀਜ਼ 'ਤੇ ਕਬਜਾ ਕਰ ਲਿਆ ਹੈ। ਤੀਜੇ ਅਤੇ ਆਖਰੀ ਟੈਸਟ ਦੇ ਤੀਜੇ ਦਿਨ ਭਾਰਤੀ ਗੇਂਦਬਾਜ਼ਾਂ ਦੀ ਖਤਰਨਾਕ ਗੇਂਦਬਾਜ਼ੀ ਦੇ ਅੱਗੇ ਮਹਿਮਾਨ ਟੀਮ ਦੇ ਬੱਲੇਬਾਜ਼ ਪਸਤ ਹੋ ਗਏ। ਤੀਜੇ ਦਿਨ ਭਾਰਤ ਖਿਲਾਫ ਖੇਡਣ ਉਤਰੀ ਦੱਖਣੀ ਅਫਰੀਕਾ ਦੀ ਟੀਮ ਲੰਚ ਦੇ ਬਾਅਦ 162 ਦੌੜਾਂ 'ਤੇ ਢੇਰ ਹੋ ਗਈ। ਇਸ ਤੋਂ ਬਾਅਦ ਭਾਰਤੀ ਕਪਤਾਨ ਕੋਹਲੀ ਨੇ ਦੱ. ਅਫਰੀਕਾ ਨੂੰ ਫਾਲੋਆਨ ਦਿੱਤਾ। ਫਾਲੋਆਨ ਖੇਡਣ ਉਤਰੀ ਦੱ. ਅਫਰੀਕੀ ਟੀਮ ਦੇ ਬੱਲੇਬਾਜ਼ ਇਕ ਵਾਰ ਫਿਰ ਭਾਰਤੀ ਗੇਂਦਬਾਜ਼ਾਂ ਦੇ ਅੱਗੇ ਗੋਡੇ ਟੇਕਦੇ ਨਜ਼ਰ ਆਏ ਅਤੇ ਦੂਜੀ ਪਾਰੀ 'ਚ 133 ਦੇ ਸਕੋਰ 'ਤੇ ਹੀ ਆਲ ਆਊਟ ਹੋ ਗਈ। ਭਾਰਤ ਨੇ ਪਹਿਲੀ ਵਾਰ ਦੱ. ਅਫਰੀਕਾ ਦੇ ਖਿਲਾਫ ਟੈਸਟ ਸੀਰੀਜ਼ ਕਲੀਨ ਸਵੀਪ ਕੀਤੀ ਹੈ।

ਫਾਲੋ ਆਨ ਮਿਲਣ 'ਤੇ ਦੱ. ਅਫਰੀਕਾ ਨੇ ਆਪਣੀ ਦੂਜੀ ਪਾਰੀ ਦਾ ਆਗਾਜ਼ ਕੀਤਾ। ਭਾਰਤ ਨੂੰ ਪਹਿਲੀ ਸਫਲਤਾ ਉਦੋਂ ਮਿਲੀ ਜਦੋਂ ਡਾ ਕਾਕ ਨੂੰ ਉਮੇਸ਼ ਨੇ 5 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕਰ ਦਿੱਤਾ। ਭਾਰਤ ਨੂੰ ਦੂਜੀ ਸਫਲਤਾ ਉਦੋਂ ਮਿਲੀ ਜਦੋਂ ਜ਼ੁਬੇਰ ਨੂੰ ਸ਼ੰਮੀ ਨੇ ਬਿਨਾ ਖਾਤਾ ਖੋਲ੍ਹੇ ਹੀ ਬੋਲਡ ਕਰ ਦਿੱਤਾ। ਭਾਰਤ ਨੂੰ ਤੀਜੀ ਸਫਲਤਾ ਉਦੋਂ ਮਿਲੀ ਜਦੋਂ ਫਾਫ ਡੁ ਪਲੇਸਿਸ ਨੂੰ 4 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ੰਮੀ ਨੇ ਐੱਲ. ਬੀ. ਡਬਲਿਊ ਆਊਟ ਕਰ ਦਿੱਤਾ।  ਸ਼ੰਮੀ ਨੇ ਭਾਰਤ ਵੱਲੋਂ ਆਪਣਾ ਤੀਜਾ ਵਿਕਟ ਬਾਵੁਮਾ ਦੇ ਰੂਪ 'ਚ ਝਟਕਿਆ। ਭਾਰਤ ਨੂੰ 5ਵੀਂ ਸਫਲਤਾ ਮਿਲੀ ਜਦੋਂ ਉਮੇਸ਼ ਨੇ ਦੱ. ਅਫਰੀਕਾ ਦੇ ਕਲਾਸੇਨ ਨੂੰ 5 ਦੌੜਾਂ ਦੇ ਨਿੱਜੀ ਸਕੋਰ 'ਤੇ ਐੱਲ. ਬੀ. ਡਬਲਿਊ. ਆਊਟ ਕਰ ਦਿੱਤਾ। ਭਾਰਤ ਨੂੰ 6ਵੀਂ ਸਫਲਤਾ ਉਦੋਂ ਮਿਲੀ ਜਦੋਂ ਸ਼ਾਹਬਾਜ਼ ਨਦੀਮ ਨੇ ਜਾਰਜ ਲਿੰਡੇ ਨੂੰ 27 ਦੌੜਾਂ 'ਤੇ ਰਨ ਆਊਟ ਕਰ ਦਿੱਤਾ। ਭਾਰਤ ਨੂੰ 7ਵੀਂ ਸਫਲਤਾ ਉਦੋਂ ਮਿਲੀ ਜਦੋਂ ਡੇਨ ਪੀਟ 23 ਦੌੜਾਂ ਦੇ ਨਿੱਜੀ ਸਕੋਰ 'ਤੇ ਰਵਿੰਦਰ ਜਡੇਜਾ ਵੱਲੋਂ ਬੋਲਡ ਹੋ ਗਏ ਅਤੇ ਪਵੇਲੀਅਨ ਪਰਤ ਗਏ।ਕਗਿਸੋ ਰਬਾਡਾ ਵੀ ਕੁਝ ਖਾਸ ਨਾ ਕਰ ਸਕੇ ਅਤੇ 12 ਦੌੜਾਂ ਦੇ ਨਿੱਜੀ ਸਕੋਰ 'ਤੇ ਅਸ਼ਵਿਨ ਦੀ ਗੇਂਦ ਜਡੇਜਾ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ।

ਤੀਜੇ ਦਿਨ ਦੀ ਖੇਡ ਦੀ ਸ਼ੁਰੂਆਤ 'ਚ ਹੀ ਦੱਖਣੀ ਅਫਰੀਕਾ ਦੇ ਫਾਫ ਡੁ ਪਲੇਸਿਸ ਨੂੰ 1 ਦੌੜ ਦੇ ਨਿੱਜੀ ਸਕੋਰ 'ਤੇ ਉਮੇਸ਼ ਯਾਦਵ ਨੇ ਬੋਲਡ ਕਰਾ ਕੇ ਪਲੇਲੀਅਨ ਭੇਜ ਦਿੱਤਾ। ਦੱਖਣੀ ਅਫਰੀਕਾ ਚੌਥਾ ਝਟਕਾ ਉਦੋਂ ਲੱਗਾ ਜਦੋਂ ਜ਼ੁਬੇਰ 62 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਜ਼ੁਬੇਰ ਨੂੰ ਜਡੇਜਾ ਨੇ ਬੋਲਡ ਕੀਤਾ। ਇਸ ਤੋਂ ਦੱਖਣੀ ਅਫਰੀਕਾ ਦਾ ਪੰਜਵਾਂ ਵਿਕਟ ਬਾਵੁਮਾ ਦੇ ਰੂਪ 'ਚ ਡਿੱਗਾ। ਬਾਵੁਮਾ ਨਦੀਮ ਦੀ ਗੇਂਦ 'ਤੇ ਸਾਹਾ ਨੂੰ ਕੈਚ ਦੇ ਬੈਠਾ ਤੇ ਪਵੇਲੀਅਨ ਪਰਤ ਗਿਆ। ਦੱ. ਅਫਰੀਕਾ ਨੂੰ ਛੇਵਾਂ ਝਟਕਾ ਉਦੋਂ ਲੱਗਾ ਜਦੋਂ ਕਲਾਸੇਨ 6 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਇਆ। ਕਲਾਸੇਨ ਨੂੰ ਜਡੇਜਾ ਨੇ ਆਊਟ ਕੀਤਾ। ਦੱ. ਅਫਰੀਕਾ ਦੇ ਡੀਨ ਪੀਟ ਵੀ ਸਸਤੇ 'ਚ ਆਊਟ ਹੋਏ। ਉਨ੍ਹਾਂ ਨੂੰ 4 ਦੌੜਾਂ ਦੇ ਨਿੱਜੀ ਸਕੋਰ 'ਤੇ ਮੁਹੰਮਦ ਸ਼ੰਮੀ ਨੇ ਐੱਲ. ਬੀ. ਡਬਲਿਊ. ਆਊਟ ਕੀਤਾ। ਦੱ. ਅਫਰੀਕਾ ਨੂੰ 8ਵਾਂ ਝਟਕਾ ਉਦੋਂ ਲੱਗਾ ਜਦੋਂ ਕਗਿਸੋ ਰਬਾਡਾ ਬਿਨਾ ਖਾਤਾ ਖੋਲ੍ਹੇ ਉਮੇਸ਼ ਵੱਲੋਂ ਰਨਆਊਟ ਹੋ ਕੇ ਪਵੇਲੀਅਨ ਪਰਤ ਗਏ। ਦੱ. ਅਫਰੀਕਾ ਨੂੰ 9ਵਾਂ ਝਟਕਾ ਉਦੋਂ ਲੱਗਾ ਜਦੋਂ ਜਾਰਜ ਲਿੰਡੇ 37 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਇਆ।

ਲਿੰਡੇ ਉਮੇਸ਼ ਦੀ ਗੇਂਦ 'ਤੇ ਰੋਹਿਤ ਨੂੰ ਕੈਚ ਦੇ ਬੈਠਾ ਤੇ ਪਵੇਲੀਅਨ ਪਰਤ ਗਿਆ।ਕ੍ਰੀਜ਼ 'ਤੇ ਨਾਟਰਜੇ ਅਤੇ ਨਗੀਡੀ ਮੌਜੂਦ ਹਨ। । ਇਸ਼ ਤੋਂ ਪਹਿਲਾ ਦੂੱਜੇ ਦਿਨ ਦੀ ਖੇਡ ਐਤਵਾਰ ਨੂੰ ਖਰਾਬ ਰੌਸ਼ਨੀ ਕਾਰਨ ਸਮੇਂ ਤੋਂ ਪਹਿਲਾਂ ਹੀ ਖਤਮ ਕਰ ਦਿੱਤੀ ਗਈ। ਖਰਾਬ ਰੌਸ਼ਨੀ ਕਾਰਨ ਦਿਨ ਦੀ ਖੇਡ ਖਤਮ ਕਰਨ ਸਮੇਂ ਤਕ ਦੱਖਣੀ ਅਫਰੀਕਾ ਨੇ ਆਪਣੀ ਪਹਿਲੀ ਪਾਰੀ 'ਚ 2 ਵਿਕਟਾਂ ਦੇ ਨੁਕਸਾਨ 'ਤੇ 9 ਦੌੜਾਂ ਬਣਾ ਲਈਆ ਸਨ। ਇਸ਼ ਤੋਂ ਪਹਿਲਾ ਧਾਕੜ ਓਪਨਰ ਰੋਹਿਤ ਸ਼ਰਮਾ ਦੇ ਟੈਸਟ ਕਰੀਅਰ ਦੇ ਪਹਿਲੇ ਦੋਹਰੇ ਸੈਂਕੜੇ ਅਤੇ ਅਜਿੰਕਯ ਰਹਾਨੇ ਦੇ ਜ਼ਬਰਦਸਤ ਸੈਂਕੜੇ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਤੀਜੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਐਤਵਾਰ ਨੂੰ ਆਪਣੀ ਪਹਿਲੀ ਪਾਰੀ ਟੀ ਟਾਈਮ ਤਕ 9 ਵਿਕਟਾਂ 'ਤੇ 497 ਦੌੜਾਂ 'ਤੇ ਐਲਾਨ ਦਿੱਤੀ। ਜਵਾਬ 'ਚ ਦੱਖਣੀ ਅਫਰੀਕਾ ਦਾ ਪਹਿਲਾ ਵਿਕਟ ਡੀਨ ਐਲਗਰ ਦੇ ਰੂਪ 'ਚ 0 ਦੇ ਨਿੱਜੀ ਸਕੋਰ 'ਤੇ ਡਿੱਗਾ। ਡੀਨ ਸ਼ੰਮੀ ਦੀ ਗੇਂਦ 'ਤੇ ਸਾਹਾ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਡੀ ਕਾਕ ਦਾ ਵਿਕਟ ਵੀ 4 ਦੌੜਾਂ ਦੇ ਨਿੱਜੀ ਸਕੋਰ 'ਤੇ ਡਿੱਗ ਗਿਆ। ਡੀ ਕਾਕ ਨੂੰ ਉਮੇਸ਼ ਨੇ ਸਾਹਾ ਦੇ ਹੱਥੋਂ ਕੈਚ ਕਰਾਇਆ।

 ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਪਹਿਲੇ ਦਿਨ  ਪਹਿਲੀ ਪਾਰੀ 'ਚ ਤਿੰਨ ਵਿਕਟਾਂ 'ਤੇ 224 ਦੌੜਾਂ ਬਣਾ ਲਈਆਂ ਸਨ। ਦੂਜੇ ਦੀ ਖੇਡ ਨੂੰ ਅਗੇ ਵਧਾਉਣ ਲਈ ਰੋਹਿਤ ਅਤੇ ਰਹਾਨੇ ਮੈਦਾਨ 'ਚ ਉਤਰੇ ਸਨ। ਦੂਜੇ ਦਿਨ ਰਹਾਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਟੈਸਟ ਕਰੀਅਰ ਦਾ ਆਪਣਾ 11ਵਾਂ ਸੈਂਕੜਾ ਲਗਾਇਆ। ਇਸ ਤੋਂ ਬਾਅਦ ਰਹਾਨ 115 ਦੌੜਾ ਬਣਾ ਕੇ ਲਿੰਡੇ ਦੀ ਗੇਂਦ 'ਤੇ ਕੈਚ ਆਊਟ ਹੋ ਗਿਆ। ਰੋਹਿਤ ਸ਼ਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਆਪਣੇ ਟੈਸਟ ਕਰੀਅਰ ਦਾ ਪਹਿਲਾ ਅਤੇ ਅੰਤਰਰਾਸ਼ਟਰੀ ਮੈਚ ਦਾ ਚੌਥਾ ਦੋਹਰਾ ਸੈਂਕੜਾ ਲਾਇਆ ਹੈ। ਇਸ ਤੋਂ ਬਾਅਦ ਰੋਹਿਤ 212 ਦੌੜਾਂ ਬਣਾ ਕੇ ਰਬਾਡਾ ਦੀ ਗੇਂਦ 'ਤੇ ਆਊਟ ਹੋ ਗਿਆ। ਰੋਹਿਤ ਨੇ ਆਪਣੀ ਇਸ ਪਾਰੀ 'ਚ 28 ਚੌਕੇ ਅਤੇ 6 ਛੱਕੇ ਵੀ ਲਗਾਏ ਹਨ। ਭਾਰਤ ਨੂੰ ਛੇਵਾਂ ਝਟਕਾ ਉਦੋਂ ਲੱਗਾ ਜਦੋਂ ਰਿਧੀਮਾਨ ਸਾਹਾ 24 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਰਿਧੀਮਾਨ ਸਾਹਾ ਨੂੰ ਜਾਰਜ ਲਿੰਡੇ ਨੇ ਬੋਲਡ ਕੀਤਾ। ਭਾਰਤ ਨੂੰ 7ਵਾਂ ਝਟਕਾ ਉਦੋਂ ਲੱਗਾ ਜਦੋਂ ਰਵਿੰਦਰ ਜਡੇਜਾ 51 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਰਵਿੰਦਰ ਜਡੇਜਾ ਲਿੰਡੇ ਦੀ ਗੇਂਦ ਕਲਾਸੇਨ ਨੂੰ ਕੈਚ ਦੇ ਬੈਠਾ ਤੇ ਪਵੇਲੀਅਨ ਪਰਤ ਗਿਆ। ਇਸ ਸਮੇਂ ਕ੍ਰੀਜ਼ 'ਤੇ ਅਸ਼ਵਿਨ ਅਤੇ ਉਮੇਸ਼ ਮੌਜੂਦ ਹਨ। 

ਪਹਿਲੀ ਪਾਰੀ
ਭਾਰਤ ਨੇ ਤੀਜੇ ਟੈਸਟ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਮਯੰਕ 10 ਦੌੜਾਂ ਦੇ ਨਿੱਜੀ ਸਕੋਰ 'ਤੇ ਰਬਾਡਾ ਦੀ ਗੇਂਦ 'ਤੇ ਐਲਗਰ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਮਯੰਕ ਦੇ ਆਊਟ ਹੋਣ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਪੁਜਾਰਾ ਇਸ ਵਾਰ ਆਪਣੀ ਪਾਰੀ ਦਾ ਖਾਤਾ ਤਕ ਨਾ ਖੋਲ ਸਕੇ ਅਤੇ ਰਬਾਡਾ ਦੀ ਗੇਂਦ 'ਤੇ ਬਿਨਾਂ ਕੋਈ ਦੌੜ ਬਣਾਏ ਆਊਟ ਹੋ ਪਵੇਲੀਅਨ ਪਰਤ ਗਏ। ਰੋਹਿਤ ਦਾ ਸਾਥ ਦੇਣ ਆਏ ਭਾਰਤੀ ਕਪਤਾਨ ਕੋਹਲੀ ਵੀ ਇਸ ਮੈਚ 'ਚ ਕੁਝ ਖਾਸ ਨਾ ਕਰ ਸਕੇ ਅਤੇ ਸਿਰਫ 12 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਇਸ ਦੌਰਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣਾ 6ਵਾਂ ਟੈਸਟ ਸੈਂਕੜਾ ਲਾਇਆ ਹੈ। ਅਜਿੰਕਯ ਰਹਾਨੇ ਨੇ ਆਪਣੇ ਟੈਸਟ ਕਰੀਅਰ ਦਾ 21ਵਾਂ ਅਰਧ ਸੈਂਕੜਾ ਲਗਾਇਆ ਹੈ।  

ਭਾਰਤ ਪਲੇਇੰਗ ਇਲੈਵਨ:
ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਰੋਹਿਤ  ਸ਼ਰਮਾ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ (ਉਪ ਕਪਤਾਨ), ਰਿਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਸ਼ਾਹਬਾਜ਼ ਨਦੀਮ, ਮੁਹੰਮਦ ਸ਼ੰਮੀ, ਉਮੇਸ਼ ਯਾਦਵ।

ਦੱਖਣੀ ਅਫਰੀਕਾ ਪਲੇਇੰਗ ਇਲੈਵਨ:
ਫਾਫ ਡੂ ਪਲੇਸਿਸ (ਕਪਤਾਨ), ਤੇਂਬਾ ਬਾਵੂਮਾ (ਉਪ ਕਪਤਾਨ), ਕਵਿੰਟਨ ਡੀ ਕੌਕ, ਡੀਨ ਐਲਗਰ, ਜੁਬੈਰ ਹਮਜ਼ਾ, ਹੇਨਰਿਕ ਕਲਾਸੇਨ, ਜਾਰਜ ਲਿੰਡੇ, ਸੇਨੂਰਨ ਮੁਥੂਸਵਾਮੀ, ਲੁੰਗੀ ਇਨਗਿਡੀ, ਐਰਿਕ ਨਾਟਰਜੇ, ਡੇਨ ਪੀਟ, ਕੈਗਿਸੋ ਰਬਾਡਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।