ਵਿਸ਼ਵ ਕੱਪ: ਦੀਪਾ ਨੂੰ ਓਲੰਪਿਕ ਟਿਕਟ ਲਈ ਕਰਨਾ ਪਵੇਗਾ ਚੰਗਾ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਮਹਿਲਾ ਵੀ ਕਿਸੇ ਨਾਲੋਂ ਘੱਟ ਨਹੀਂ....

Dipa Karmakar

ਨਵੀਂ ਦਿੱਲੀ (ਭਾਸ਼ਾ): ਭਾਰਤੀ ਮਹਿਲਾ ਵੀ ਕਿਸੇ ਨਾਲੋਂ ਘੱਟ ਨਹੀਂ ਹਨ। ਭਾਰਤੀ ਜਿਮਨਾਸਟ ਦੀਪਾ ਕਰਮਾਕਰ ਏਸ਼ੀਆਈ ਖੇਡਾਂ ਵਿਚ ਸੱਟ ਦੇ ਕਾਰਨ ਨਿਰਾਸ਼ਾ ਝੱਲਣ ਤੋਂ ਬਾਅਦ ਓਲੰਪਿਕ ਵਿਚ ਜਗ੍ਹਾ ਪੱਕੀ ਕਰਨ ਦੇ ਇਰਾਦੇ ਨਾਲ ਵੀਰਵਾਰ ਨੂੰ ਜਰਮਨੀ ਦੇ ਵਿਚ ਸ਼ੁਰੂ ਹੋ ਰਹੇ ਕਲਾਤਮਕ ਜਿਮਨਾਸਟ ਵਿਸ਼ਵ ਕੱਪ ਵਿਚ ਭਾਗ ਲਵੇਗੀ। ਚਾਰ ਦਿਨਾਂ ਤੱਕ ਚਲਣ ਵਾਲੀ ਇਸ ਚੈਪੀਅਨਸ਼ਿਪ ਵਿਚ ਅੱਠ ਪ੍ਰਤੀਯੋਗਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਸ ਵਿਚ ਜਿਮਨਾਸਟਾਂ ਦੇ ਕੋਲ ਤਿੰਨ ਸਿਖਰਲੇ ਸਕੋਰ ਵਾਲੇ ਸਵਰੂਪਾਂ ਤੋਂ ਓਲੰਪਿਕ ਦਾ ਕੋਟਾ ਹਾਸਲ ਕਰਨ ਦਾ ਮੌਕਾ ਹੋਵੇਗਾ।

ਦੀਪਾ ਤੋਂ ਇਲਾਵਾ ਭਾਰਤੀ ਦਲ ਵਿਚ ਬੀ. ਅਰੁਣਾ ਰੈੱਡੀ, ਆਸ਼ੀਸ਼ ਕੁਮਾਰ ਤੇ ਰਾਕੇਸ਼ ਪਾਤ੍ਰਾ ਵੀ ਹੋਣਗੇ, ਜਿਹੜੇ ਅਪਣੇ ਪ੍ਰਦਰਸ਼ਨ ਨਾਲ ਛਾਪ ਛੱਡਣਾ ਚਾਹੁਣਗੇ।  ਰੀਓ ਓਲੰਪਿਕ ਵਿਚ ਮਾਮੂਲੀ ਫਰਕ ਨਾਲ ਤਗਮੇ ਤੋਂ ਖੁੰਝ ਕੇ ਚੌਥੇ ਸਥਾਨ 'ਤੇ ਰਹਿਣ ਵਾਲੀ ਦੀਪਾ ਤੋਂ ਭਾਰਤ ਨੂੰ ਸਭ ਤੋਂ ਵੱਧ ਉਮੀਦਾਂ ਹੋਣਗੀਆਂ। ਉਸ ਨੇ ਇਸ ਸਾਲ ਜੁਲਾਈ ਵਿਚ ਤੁਰਕੀ ਵਿਚ ਵਿਸ਼ਵ ਚੈਲੰਜ ਕੱਪ ਵਿਚ ਸੋਨ ਤਮਗਾ ਹਾਸਲ ਕੀਤਾ ਸੀ। ਅਰੁਣਾ ਨੇ ਵੀ ਮੇਲਬਰਨ ਵਿਚ ਹੋਏ ਪਿਛਲੇ ਵਿਸ਼ਵ ਵਿਚ ਪਾਲ ਵਾਲਟ ਟੂਰਨਾਮੈਂਟ ਵਿਚ ਕਾਂਸੀ ਤਗਮਾ ਹਾਸਲ ਕੀਤਾ ਸੀ ਜੋ ਇਸ ਵਾਰ ਬਿਹਤਰ ਪ੍ਰਦਰਸ਼ਨ ਕਰਨਾ ਚਾਹੇਗੀ।

ਪੁਰਸ਼ਾਂ ਵਿਚ ਭਾਰਤ ਦੀਆਂ ਨਜਰਾਂ ਅਸੀਸ ਉਤੇ ਹੋਣਗੀਆਂ। ਜਿਨ੍ਹਾਂ ਨੇ 2010 ਏਸ਼ੀਆਈ ਖੇਡਾਂ ਵਿਚ ਕਾਂਸੀ(ਫਲੋਰ ਕਸਰਤ) ਅਤੇ 2010 ਰਾਸ਼ਟਰਮੰਡਲ ਖੇਡਾਂ ਵਿਚ ਇਕ ਕਾਂਸੀ ਅਤੇ ਸਿਲਵਰ ਤਗਮਾ ਹਾਸਲ ਕੀਤਾ ਹੈ। ਰਾਕੇਸ਼ ਨੇ ਵੀ ਹਾਲ ਦੇ ਦਿਨਾਂ ਵਿਚ ਵਧਿਆ ਖੇਡ ਦਿਖਾਇਆ ਹੈ। ਉਹ ਪਿਛਲੀਆਂ ਰਾਸ਼ਟਰਮੰਡਲ ਖੇਡਾਂ ਵਿਚ ਮਾਮੂਲੀ ਅੰਤਰ ਨਾਲ ਤਗਮੇ ਤੋਂ ਚੂਕ ਗਏ ਸਨ ਅਤੇ ਚੌਥੇ ਸਥਾਨ ਉਤੇ ਰਹੇ ਸਨ। ਭਾਰਤੀ ਖੇਡ ਪ੍ਰਮਾਣਿਤ ਅਤੇ ਗੈਰ ਮਾਨਤਾ ਪ੍ਰਾਪਤ ਭਾਰਤੀ ਜਿਮਨਾਸਟ ਮਹਾਂਸੰਘ (ਜੀ.ਐੱਫ.ਆਈ) ਦੇ ਵਿਚ ਵਿਵਾਦ ਦੇ ਕਾਰਨ ਟੂਰਨਾਮੈਂਟ ਦੀਆਂ ਤਿਆਰੀਆਂ ਪ੍ਰਭਾਵਿਤ ਹੋਈਆਂ।

ਦੋਨਾਂ ਦੇ ਵਿਚ ਝਗੜੇ ਦੇ ਕਾਰਨ ਸਾਂਈ ਨੇ ਯੋਗੇਸ਼ਵਰ ਸਿੰਘ  ਅਤੇ ਪ੍ਰਣਤੀ ਦਾਸ ਦਾ ਖਰਚਾ ਚੁੱਕਣ ਨੂੰ ਮਨ੍ਹਾ ਕਰਦੇ ਹੋਏ ਚਾਰ ਜਿਮਨਾਸਟਾਂ ਨੂੰ ਟੂਰਨਾਮੈਂਟ ਵਿਚ ਭਾਗ ਲੈਣ ਦੀ ਮਨਜ਼ੂਰੀ ਦਿਤੀ ਹੈ। ਸਾਂਈ ਅਤੇ ਜੀ.ਐੱਫ.ਆਈ  ਦੇ ਵਿਵਾਦ ਦੇ ਕਾਰਨ ਭਾਰਤੀ ਜਿਮਨਾਸਟ ਪਿਛਲੇ ਮਹੀਨੇ ਦੋਹਾਂ ਵਿਚ ਹੋਏ ਵਿਸ਼ਵ ਚੈਪੀਅਨਸ਼ਿਪ ਵਿਚ ਭਾਗ ਨਹੀਂ ਲੈ ਸਕੇ ਸਨ।