ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਬ੍ਰਿਜ ਭੂਸ਼ਣ ਨੂੰ ਅਹੁਦੇ 'ਤੇ ਕੰਮ ਨਾ ਕਰਨ ਦੇ ਦਿੱਤੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮੁੱਕੇਬਾਜ ਮੈਰੀਕਾਮ ਓਵਰਸਾਈਟ ਕਮੇਟੀ ਦੀ ਕਰੇਗੀ ਅਗਵਾਈ

photo

 

 ਨਵੀਂ ਦਿੱਲੀ: ਖੇਡ ਮੰਤਰਾਲੇ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂਐੱਫਆਈ) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਕੁਸ਼ਤੀ ਖਿਡਾਰਨਾਂ ਵੱਲੋਂ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਪੰਜ ਮੈਂਬਰੀ ਕਮੇਟੀ ਵਿੱਚ ਅਨੁਭਵੀ ਮੁੱਕੇਬਾਜ਼ ਮੈਰੀਕਾਮ, ਓਲੰਪਿਕ ਤਮਗਾ ਜੇਤੂ ਯੋਗੇਸ਼ਵਰ ਦੱਤ, ਤ੍ਰਿਪਾਠੀ ਮੁਰਗਾਂਡੇ ਸ਼ਾਮਲ ਹੋਣਗੇ। ਠਾਕੁਰ ਨੇ ਕਿਹਾ ਕਿ ਇਹ ਕਮੇਟੀ ਅਗਲੇ ਇਕ ਮਹੀਨੇ ਤੱਕ ਭੂਸ਼ਣ 'ਤੇ ਲੱਗੇ ਸਾਰੇ ਦੋਸ਼ਾਂ ਦੀ ਜਾਂਚ ਕਰੇਗੀ ਅਤੇ ਉਸ ਸਮੇਂ ਤੱਕ ਡਬਲਯੂਐੱਫਆਈ ਦੇ ਰੋਜ਼ਾਨਾ ਦੇ ਕੰਮਕਾਜ 'ਤੇ ਨਜ਼ਰ ਰੱਖੇਗੀ।

 ਪੜ੍ਹੋ ਪੂਰੀ ਖਬਰਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਅਕਤੀ ਦੀ ਸੜਕ ਹਾਦਸੇ 'ਚ ਮੌਤ

ਟਾਪਸ ਦੇ ਸਾਬਕਾ ਸੀਈਓ ਰਾਜਗੋਪਾਲ ਅਤੇ ਰਾਧਾ ਸ਼੍ਰੀਮਾਨ ਵੀ ਇਸ ਕਮੇਟੀ ਦੇ ਮੈਂਬਰ ਹੋਣਗੇ। ਰਾਧਾ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੀ ਸਾਬਕਾ ਈਡੀ ਰਹਿ ਚੁੱਕੀ ਹੈ। ਮੁਰਗਾਂਡੇ ਮਿਸ਼ਨ ਓਲੰਪਿਕ ਕਮੇਟੀ ਦਾ ਹਿੱਸਾ ਹਨ। ਇਸ ਤੋਂ ਪਹਿਲਾਂ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਨੇ ਵੀ ਭੂਸ਼ਣ 'ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਸੱਤ ਮੈਂਬਰੀ ਕਮੇਟੀ ਬਣਾਈ ਸੀ ਅਤੇ ਇਸ ਕਮੇਟੀ 'ਚ ਯੋਗੇਸ਼ਵਰ ਵੀ ਸ਼ਾਮਲ ਹਨ।

 ਪੜ੍ਹੋ ਪੂਰੀ ਖਬਰ- Zomato: ਆਖਰ ਕਿਉਂ ਡਿਲੀਵਰੀ ਬੁਆਏ ਨੇ 800 ਰੁਪਏ ਦੇ ਆਰਡਰ ਲਈ ਮੰਗੇ 200 ਰੁਪਏ?

ਦੇਸ਼ ਦੇ ਦਿੱਗਜ ਕੁਸ਼ਤੀ ਖਿਡਾਰੀਆਂ ਨੇ ਰਾਸ਼ਟਰੀ ਰਾਜਧਾਨੀ ਦੇ ਜੰਤਰ-ਮੰਤਰ 'ਤੇ ਭੂਸ਼ਣ ਖਿਲਾਫ ਤਿੰਨ ਦਿਨਾਂ ਤੱਕ ਪ੍ਰਦਰਸ਼ਨ ਕੀਤਾ। ਇਨ੍ਹਾਂ ਖਿਡਾਰੀਆਂ ਵਿੱਚ ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ, ਰਵੀ ਦਹੀਆ ਅਤੇ ਸਾਕਸ਼ੀ ਮਲਿਕ ਤੋਂ ਇਲਾਵਾ ਵਿਨੇਸ਼ ਫੋਗਾਟ ਸ਼ਾਮਲ ਸਨ। ਇਨ੍ਹਾਂ ਖਿਡਾਰੀਆਂ ਨੇ ਮੰਗ ਕੀਤੀ ਕਿ ਡਬਲਯੂਐਫਆਈ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕੀਤਾ ਜਾਵੇ ਅਤੇ ਭੂਸ਼ਣ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਜਾਵੇ। ਇਨ੍ਹਾਂ ਸਾਰਿਆਂ ਨੇ ਇਸ ਮਾਮਲੇ ਨੂੰ ਲੈ ਕੇ ਆਈਓਏ ਨੂੰ ਪੱਤਰ ਵੀ ਲਿਖਿਆ ਸੀ। ਇਨ੍ਹਾਂ ਖਿਡਾਰੀਆਂ ਨੇ ਖੇਡ ਮੰਤਰੀ ਨਾਲ ਦੋ ਵਾਰ ਮੀਟਿੰਗਾਂ ਵੀ ਕੀਤੀਆਂ ਸਨ ਅਤੇ ਦੂਜੀ ਮੀਟਿੰਗ ਤੋਂ ਬਾਅਦ ਧਰਨਾ ਖਤਮ ਕਰਨ ਦਾ ਐਲਾਨ ਕੀਤਾ ਸੀ।