ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਅਕਤੀ ਦੀ ਸੜਕ ਹਾਦਸੇ 'ਚ ਮੌਤ

By : GAGANDEEP

Published : Jan 23, 2023, 3:28 pm IST
Updated : Jan 23, 2023, 3:28 pm IST
SHARE ARTICLE
photo
photo

ਲਿਫਟ ਲੈ ਬੈਠੀ ਔਰਤ ਗੰਭੀਰ ਜ਼ਖਮੀ

 

ਕਰਨਾਲ: ਹਰਿਆਣਾ ਦੇ ਕਰਨਾਲ ਦੇ ਕੁਟੇਲ ਨੇੜੇ ਜੀਟੀ ਰੋਡ 'ਤੇ ਪਿਕਅਪ ਅਤੇ ਬਾਈਕ ਦੀ ਟੱਕਰ ਹੋ ਗਈ। ਜਿਸ 'ਚ ਬਾਈਕ ਸਵਾਰ ਦੀ ਮੌਤ ਹੋ ਗਈ, ਜਦਕਿ ਔਰਤ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕੁਝ ਦਿਨਾਂ ਬਾਅਦ ਮ੍ਰਿਤਕ ਦੇ ਘਰ ਵਿਆਹ ਸੀ। ਪੂਰਾ ਪਰਿਵਾਰ ਤਿਆਰੀਆਂ ਵਿਚ ਲੱਗਾ ਹੋਇਆ ਸੀ।

 ਪੜ੍ਹੋ ਪੂਰੀ ਖਬਰ: Zomato: ਆਖਰ ਕਿਉਂ ਡਿਲੀਵਰੀ ਬੁਆਏ ਨੇ 800 ਰੁਪਏ ਦੇ ਆਰਡਰ ਲਈ ਮੰਗੇ 200 ਰੁਪਏ? 

ਮ੍ਰਿਤਕ ਦੀ ਪਛਾਣ ਜ਼ਾਕਿਰ (38) ਵਾਸੀ ਪਿੰਡ ਕੁਟੇਲ ਵਜੋਂ ਹੋਈ ਹੈ। ਉਹ ਧਾਗੇ ਦੀ ਫੈਕਟਰੀ ਵਿੱਚ ਕੰਮ ਕਰਦਾ ਸੀ। ਸੋਮਵਾਰ ਸਵੇਰੇ ਜਦੋਂ ਉਹ ਆਪਣੀ ਬਾਈਕ 'ਤੇ ਡਿਊਟੀ 'ਤੇ ਨਿਕਲਿਆ ਤਾਂ ਪਿੰਡ ਦੀ ਔਰਤ ਨੇ ਉਸ ਤੋਂ ਲਿਫਟ ਲੈ ਲਈ। ਜਿਵੇਂ ਹੀ ਉਹ ਫੈਕਟਰੀ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੀ ਬੋਲੈਰੋ ਪਿਕਅੱਪ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਕਾਰਨ ਉਹ ਬਾਈਕ ਤੋਂ ਛਾਲ ਮਾਰ ਕੇ ਸੜਕ 'ਤੇ ਡਿੱਗ ਗਿਆ। ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਜ਼ਾਕਿਰ ਦੀ ਮੌਤ ਹੋ ਗਈ, ਜਦਕਿ ਔਰਤ ਜ਼ਖਮੀ ਹੋ ਗਈ।

 ਪੜ੍ਹੋ ਪੂਰੀ ਖਬਰ: ਜੇਕਰ ਗਊ ਹੱਤਿਆ ਬੰਦ ਹੋ ਜਾਵੇ ਤਾਂ ਦੁਨੀਆ ਦੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ: ਗੁਜਰਾਤ ਕੋਰਟ 

ਜ਼ਾਕਿਰ ਘਰ ਦਾ ਇਕਲੌਤਾ ਕਮਾਉਣ ਵਾਲਾ ਸੀ। ਉਨ੍ਹਾਂ ਦੇ 2 ਪੁੱਤਰ ਅਤੇ 2 ਧੀਆਂ ਹਨ। ਜਿਨ੍ਹਾਂ 'ਚੋਂ ਇਕ ਵਿਆਹਿਆ ਹੋਇਆ ਸੀ, ਬਾਕੀ ਬੱਚੇ ਅਜੇ ਛੋਟੇ ਹਨ। ਭਤੀਜੇ ਨੇ ਦੱਸਿਆ ਕਿ ਜ਼ਾਕਿਰ ਦੇ ਵੱਡੇ ਭਰਾ ਦੇ ਬੇਟੇ ਦਾ ਘਰ 'ਚ ਕੁਝ ਦਿਨਾਂ ਬਾਅਦ ਵਿਆਹ ਸੀ। ਪੂਰਾ ਪਰਿਵਾਰ ਵਿਆਹ ਦੀਆਂ ਤਿਆਰੀਆਂ 'ਚ ਲੱਗਾ ਹੋਇਆ ਸੀ।

Location: India, Haryana, Karnal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement