ਇਸ਼ਾਨ ਤੇ ਸੁੂਰਯਕੁਮਾਰ ਬੋਲੇ, ਮੁੰਬਈ ਇੰਡੀਅਨਜ਼ ਸਿਰਫ਼ ਕਲੱਬ ਹੀ ਨਹੀਂ, ਫਿਨੀਸ਼ਿੰਗ ਸਕੂਲ ਹੈ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਈਪੀਐਲ ਵਿਚ ਪੰਜ ਵਾਰ ਚੈਂਪੀਅਨ ਰਹੀ ਮੁੰਬਈ ਇੰਡੀਅਨਜ਼ ਨੇ ਇਹ ਸਾਬਤ...

Ishant and Suryakumar

ਨਵੀਂ ਦਿੱਲੀ: ਆਈਪੀਐਲ ਵਿਚ ਪੰਜ ਵਾਰ ਚੈਂਪੀਅਨ ਰਹੀ ਮੁੰਬਈ ਇੰਡੀਅਨਜ਼ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਵਿਸ਼ਵ ਕ੍ਰਿਕਟ ਦੇ ਸਭ ਤੋਂ ਸਫ਼ਲ ਕਲੱਬਾਂ ਵਿਚੋਂ ਇਕ ਹੈ। ਟੀਮ ਵਿਚ ਨਿਸ਼ਚਿਤ ਰੂਪ ਵਿਚ ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ, ਹਾਰਦਿਕ ਪਾਂਡੇ ਅਤੇ ਕੀਰੋਨ ਪੋਲਾਰਡ ਵਰਗੇ ਵੱਡੇ ਖਿਡਾਰੀ ਹਨ, ਪਰ ਜਿਸ ਤਰ੍ਹਾਂ ਨਵੇਂ ਖਿਡਾਰੀਆਂ ਨੇ ਟੀਮ ਲਈ ਪ੍ਰਦਰਸ਼ਨ ਕੀਤਾ ਹੈ, ਉਹ ਵੀ ਦੇਖਣ ਲਾਇਕ ਹਨ, ਇਸ਼ਾਨ ਕਿਸ਼ਨ ਅਤੇ ਸੁੂਰਯਕੁਮਾਰ ਵਰਗੇ ਖਿਡਾਰੀ ਇਸਦੀ ਉਦਾਹਰਨ ਹਨ।

ਝਾਰਖੰਡ ਦੀ ਟੀਮ ਦੇ ਕਪਤਾਨ ਇਸ਼ਾਨ ਕਿਸ਼ਨ ਅਤੇ ਸੁਰਯਕੁਮਾਰ ਯਾਦਵ ਦਾ ਮੰਨਣਾ ਹੈ ਕਿ ਮੁੰਬਈ ਇੰਡੀਅਨਜ਼ ਨਾ ਸਿਰਫ਼ ਇਕ ਕ੍ਰਿਕਟ ਕਲੱਬ ਹੈ, ਸਗੋਂ ਇਕ ਫਿਨੀਸ਼ਿੰਗ ਸਕੂਲ ਹੈ। ਯੂਏਈ ਵਿਚ ਖੇਡਿਆ ਗਿਆ ਆਈਪੀਐਲ ਦਾ 13ਵਾਂ ਐਡੀਸ਼ਨ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਮੁੰਬਈ ਇੰਡੀਅਨਜ਼ ਦੀ ਟੀਮ ਨਾ ਕੇਵਲ ਰੋਹਿਤ ਸ਼ਰਮਾ ਡੀ ਕਾਕ ਅਤੇ ਪੋਲਾਰਡ ਵਰਗੇ ਅੰਤਰਰਾਸ਼ਟਰੀ ਖਿਡਾਰੀਆਂ ਉਤੇ ਨਿਰਭਰ ਸੀ, ਸਗੋਂ ਇਸ਼ਾਨ ਕਿਸ਼ਨ ਅਤੇ ਸੁੂਰਯਕੁਮਾਰ ਵਰਗੇ ਨਵੇਂ ਖਿਡਾਰੀ ਵੀ ਟੀਮ ਦੀ ਪਸੰਦ ਸਨ।

ਝਾਰਖੰਡ ਦੇ ਇਸ਼ਾਨ ਨੇ ਪਿਛਲੇ ਸੀਜਨ ਵਿੱਚ 14 ਮੈਚਾਂ ਵਿੱਚ ਮੁੰਬਈ ਲਈ ਸਭ ਤੋਂ ਜ਼ਿਆਦਾ 516 ਰਨ ਬਣਾਏ ਸਨ। ਜਦੋਂ ਕਿ ਸੁਰਯਕੁਮਾਰ ਯਾਦਵ ਨੇ 16 ਮੈਚਾਂ ਵਿੱਚ 480 ਰਨ ਬਣਾਏ। ਇਨ੍ਹਾਂ ਦੇ ਸ਼ਾਂਤ ਸੁਭਾਅ ਦੇ ਕਾਰਨ ਕਈਂ ਸਾਬਕਾ ਕ੍ਰਿਕਟਰਾਂ ਨੇ ਟੀਮ ਇੰਡੀਆ  ਦੇ ਆਸਟ੍ਰੇਲੀਆ ਦੌਰੇ ‘ਚ ਕੁਝ ਓਵਰਾਂ ਲਈ ਇਨ੍ਹਾਂ ਨੂੰ ਟੀਮ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਸੀ। ਹਾਲਾਂਕਿ ਸੁਰਯਕੁਮਾਰ ਨੂੰ ਆਸਟ੍ਰੇਲੀਆ ਦੌਰੇ ਵਿੱਚ ਟੀਮ ‘ਚ ਸ਼ਾਮਲ ਨਹੀਂ ਕੀਤਾ ਗਿਆ।

ਪਰ ਇਨ੍ਹਾਂ ਦੇ ਪ੍ਰਦਰਸ਼ਨ ਅਤੇ ਸਾਬਕਾ ਕ੍ਰਿਕਟਰਾਂ ਦੀ ਤਾਰੀਫ ਦਾ ਹੀ ਨਤੀਜਾ ਹੈ ਕਿ ਇਸ਼ਾਨ ਅਤੇ ਸੁਰਯਕੁਮਾਰ ਨੂੰ ਇੰਗਲੈਂਡ ਦੇ ਭਾਰਤ ਦੌਰੇ ‘ਚ ਟੀ-20 ਸੀਰੀਜ ਲਈ ਟੀਮ ਇੰਡੀਆ ਦਾ ਹਿੱਸਾ ਬਣਾਇਆ ਗਿਆ ਹੈ। ਇਸਤੋਂ ਬਾਅਦ ਦੋਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਮੁੰਬਈ ਇੰਡੀਅਨਜ਼ ਇੱਕ ਫਿਨੀਸਿੰਗ ਸਕੂਲ ਹੈ ਅਤੇ ਨੈਸ਼ਨਲ ਟੀਮ ਲਈ ਖਿਡਾਰੀਆਂ ਨੂੰ ਤਿਆਰ ਕਰਦਾ ਹੈ। ਦੋਨਾਂ ਵਲੋਂ ਮੁੰਬਈ ਇੰਡੀਅਨਜ਼ ਦੇ ਨਾਲ ਆਪਣੇ ਸਫਰ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਹੈ।