ਚੈਂਪੀਅਨਸ਼ਿਪ ਦੌਰਾਨ ਪਾਵਰਲਿਫ਼ਟਰ ਨੇ ਚੁੱਕਣੀ ਚਾਹੀ 350 kg ਦੀ ਸਕਵਾਟ, 3 ਥਾਂ ਤੋਂ ਟੁੱਟੀ ਲੱਤ
ਰੂਸ ਵਿਚ ਯੂਰੇਸ਼ੀਅਨ ਚੈਂਪੀਅਨਸ਼ਿਪ ਦੌਰਾਨ Yaroslav Radashkevich ਨਾਂ ਦਾ ਪਾਵਰਿਲਫ਼ਟਰ ਉਸ ਸਮੇਂ ਵੱਡੇ ਹਾਦਸੇ...
ਨਵੀਂ ਦਿੱਲੀ : ਰੂਸ ਵਿਚ ਯੂਰੇਸ਼ੀਅਨ ਚੈਂਪੀਅਨਸ਼ਿਪ ਦੌਰਾਨ Yaroslav Radashkevich ਨਾਂ ਦਾ ਪਾਵਰਿਲਫ਼ਟਰ ਉਸ ਸਮੇਂ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਉਸ ਨੇ 350 ਕਿਲੋਗ੍ਰਾਮ ਦੀ ਸਕਵਾਟ ਲਗਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪਾਵਰਲਿਫ਼ਟਰ ਦੀ ਲੱਤ ਦੀ ਹੱਡੀ 3 ਥਾਂ ਤੋਂ ਟੁੱਟ ਗਈ। ਉਥੇ ਮੌਜੂਦ ਸਾਰੇ ਲੋਕਾਂ ਲਈ ਉਹ ਪਲ ਬੇਹੱਦ ਹੈਰਾਨੀਜਨਕ ਸੀ ਜਦੋਂ Radashkevich ਦੇ ਨਾਲ ਇਹ ਹਾਦਸਾ ਵਾਪਰ ਗਿਆ।
ਉਹ 250 ਕਿਲੋ ਵਜ਼ਨ ਚੁੱਕਣ ਲਈ ਸੰਘਰਸ਼ ਕਰ ਰਿਹਾ ਸੀ। ਉਸ ਨੇ ਦੋ ਵਾਰ ਕੋਸ਼ਿਸ਼ ਕੀਤੀ ਪਰ ਉਹ ਸਕਵਾਟ ਲਗਾਉਣ ਵਿਚ ਕਾਮਯਾਬ ਨਹੀਂ ਹੋਇਆ ਅਤੇ ਜਦੋਂ ਉਸ ਨੇ ਤੀਜੀ ਵਾਰ ਇੰਨੀ ਭਾਰੀ ਸਕਵਾਟ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਉਸ ਦੀ ਲੱਤ ਦੀ ਹੱਡੀ ਤਿੰਨ ਜਗ੍ਹਾ ਤੋਂ ਟੁੱਟ ਗਈ ਅਤੇ ਉਸ ਜ਼ਮੀਨ ਉਤੇ ਡਿੱਗ ਗਿਆ।
ਰਿਪੋਰਟ ਮੁਤਾਬਕ 20 ਸਾਲ ਦੇ ਇਸ ਰਸ਼ੀਅਨ ਪਾਵਰਲਿਫ਼ਟਰ ਨੇ ਹਲਕੀ ਗਿੱਟੇ ਦੀ ਸੱਟ ਤੋਂ ਬਾਅਦ ਚੈਂਪੀਅਨਸ਼ਿਪ ਵਿਚ ਪ੍ਰਵੇਸ਼ ਕੀਤੀ ਸੀ। ਉਸ ਦੇ ਇਸ ਸੱਟ ਤੋਂ ਉਭਰਨ ਵਿਚ ਘੱਟੋ-ਘੱਟ 6 ਮਹੀਨਿਆਂ ਦਾ ਸਮਾਂ ਲੱਗੇਗਾ ਅਤੇ ਇਸ ਹਾਦਸੇ ਤੋਂ ਬਾਅਦ ਉਹ ਸ਼ਾਇਦ ਦੀ ਵੇਟਲਿਫ਼ਟਿੰਗ ਵਿਚ ਵਾਪਸੀ ਕਰ ਸਕੇ।