ਰੋਡ ਟੈਕਸ ਅਡਵਾਂਸ ਲੈਣ ਦੇ ਬਾਵਜੂਦ ਵੀ,ਫਿਰ ਟੋਲ ਟੈਕਸ ਕਿਉ : ਜਗਜੀਤ ਕੰਬੋਜ
ਰਾਸ਼ਟਰੀ ਪਧਰ ਉੱਤੇ ਚੱਕਾ ਜਾਮ ਕੀਤੇ ਜਾਣ ਦੇ ਚਲਦੇ ਪੰਜਾਬ ਭਰ ਵਿਚ ਕਈ ਮਿਨੀ ਬਸਾਂ ਅਤੇ ਇੱਕ ਲੱਖ ਤੋਂ ਜਿਆਦਾ ਟਰੱਕ ਕੈਂਟਰ ਬੰਦ ਰ
ਜਲੰਧਰ : ਰਾਸ਼ਟਰੀ ਪਧਰ ਉੱਤੇ ਚੱਕਾ ਜਾਮ ਕੀਤੇ ਜਾਣ ਦੇ ਚਲਦੇ ਪੰਜਾਬ ਭਰ ਵਿਚ ਕਈ ਮਿਨੀ ਬਸਾਂ ਅਤੇ ਇੱਕ ਲੱਖ ਤੋਂ ਜਿਆਦਾ ਟਰੱਕ ਕੈਂਟਰ ਬੰਦ ਰਹਿਣ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਥੇ ਹੀ , ਡੀਜਲ ਨੂੰ ਜੀ .ਐਸ . ਟੀ . ਦੇ ਦਾਇਰੇ ਵਿਚ ਨਹੀਂ ਲਿਆਏ ਜਾਣ ਅਤੇ ਟਰਾਂਸਪੋਰਟਰਾਂ ਦੀਆਂ ਸਮਸਿਆਵਾਂ ਉਤੇ ਧਿਆਨ ਨਾ ਦੇਣ ਦੇ ਰੋਸ਼ ਸਵਰੂਪ ਦੇਸ਼ ਭਰ ਦੇ ਟਰਾਂਸਪੋਰਟਰਾਂ ਨੇ 20 ਜੁਲਾਈ ਤੋਂ ਅਨਿਸ਼ਚਿਤਕਾਲੀਨ ਹੜਤਾਲ ਕਰ ਦਿਤੀ।
ਜਿਸ ਦੇ ਚਲਦੇ ਆਲ ਇੰਡਿਆ ਮੋਟਰ ਟਰਾਂਸਪੋਰਟ ਨਵੀਂ ਦਿੱਲੀ ਦੇ ਐਲਾਨ ਉਤੇ ਆਲ ਇੰਡਿਆ ਮੋਟਰ ਟਰਾਂਸਪੋਰਟ ਜਲੰਧਰ ਯੂਨਿਟ ਵਲੋਂ ਰਾਏਪੁਰ - ਰਸੂਲਪੁਰ ਪਠਾਨਕੋਟ ਰੋਡ `ਤੇ ਭਾਰੀ ਗਿਣਤੀ ਵਿਚ ਟਰਾਂਸਪੋਰਟਰਾਂ ਅਤੇ ਡਰਾਇਵਰਾਂ ਨੇ ਆਪਣੀ ਮੰਗਾਂ ਨੂੰ ਮਨਾਉਣ ਲਈ ਤੀਸਰੇ ਦਿਨ ਵੀ ਸੜਕਾਂ ਉਤੇ ਆ ਕੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ।
ਦਸਿਆ ਜਾ ਰਿਹਾ ਹੈ ਕੇ ਆਲ ਇੰਡਿਆ ਮੋਟਰ ਟਰਾਂਸਪੋਰਟ ਕਾਂਗਰਸ ਜਲੰਧਰ ਯੂਨਿਟ ਦੇ ਪ੍ਰਧਾਨ ਜਗਜੀਤ ਸਿੰਘ ਕੰਬੋਜ਼ ਅਤੇ ਉਨ੍ਹਾਂ ਦੇ ਸਾਥੀ ਰਾਜਿੰਦਰ ਸ਼ਰਮਾ , ਗੁਰਵਿੰਦਰ ਸਿੰਘ , ਐਲਏਸ ਰੰਧਾਵਾ , ਦਲਜਿੰਦਰ ਸਿੰਘ ਨੇ ਆਪਣੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਕਿਹਾ ਕਿ ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਤਾਂ ਸਰਕਾਰਾਂ ਉਨ੍ਹਾਂ ਦੀ ਮੰਗਾਂ ਨੂੰ ਪੂਰਾ ਕਰਣ ਦੀ ਬਜਾਏ ਉਨ੍ਹਾਂ ਨੂੰ ਟਾਲ ਮਟੋਲ ਕਰ ਦਿੰਦੀ ਹੈ ।
ਉਨ੍ਹਾਂ ਨੇ ਦੱਸਿਆ ਕਿ ਜਲੰਧਰ ਵਿੱਚ ਕਰੀਬ 1500 ਤੋਂ ਜਿਆਦਾ ਟਰੱਕ - ਟਰਾਲੇ ਅਤੇ 450 ਤੋਂ ਜਿਆਦਾ ਕੈਂਟਰ ਹਨ ਜੋ ਇਸ ਹੜਤਾਲ ਦੇ ਕਾਰਨ ਹੁਣ ਸੜਕਾਂ ਉਤੇ ਖੜੇ ਹਨ। ਉਹਨਾਂ ਨੇ ਕਿਹਾ ਹੈ ਕੇ ਜਿਨ੍ਹਾਂ ਸਮਾਂ ਸਰਕਾਰ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਤਾ ਇਹ ਹੜਤਾਲ ਇਸ ਤਰਾਂ ਹੀ ਜਾਰੀ ਰਹੇਗੀ।ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੇ ਸਮੇਂ ਉਨ੍ਹਾਂ ਨੂੰ 1 . 36 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਟੋਲ ਟੈਕਸ ਵਸੂਲਿਆ ਜਾਂਦਾ ਸੀ
ਜੋ ਹੁਣ ਵਧ ਕੇ ਸਾਢੇ 7 ਰੁਪਏ ਤੋਂ 11 ਰੁ ਪਏ ਤਕ ਹੋ ਗਿਆ ਹੈ , ਜਿਸ ਦੇ ਨਾਲ ਟਰਾਂਸਪੋਰਟਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਟਰਾਂਸਪੋਰਟਰਾਂ ਦੁਆਰਾ ਕੀਤੀਆਂ ਗਈ ਹੜਤਾਲ ਦਾ ਸੱਭ ਤੋਂ ਜਿਆਦਾ ਅਸਰ ਫਾਇਨਾਂਸਰ , ਮੈਕੇਨਿਕ , ਸਪੇਅਰ ਪਾਰਟਸ , ਟਾਇਰ ਦੀਆਂ ਦੁਕਾਨਾਂ , ਸਰਵਿਸ ਸਟੇਸ਼ਨਾਂ ਅਤੇ ਟਰੱਕਾਂ , ਕੈਂਟਰਾਂ ਦੇ ਚਾਲਕਾਂ ਉੱਤੇ ਪਵੇਗਾ। ਜਦੋਂ ਤਕ ਹੜਤਾਲ ਨਹੀਂ ਖੁੱਲ ਜਾਂਦੀ ਇਸ ਸਾਰੇ ਵਰਗਾਂ ਦੀ ਹਰ ਰੋਜ ਦੀ ਦਿਹਾੜੀ ਉੱਤੇ ਅਸਰ ਪਵੇਗਾ।ਉਨ੍ਹਾਂ ਨੇ ਦੱਸਿਆ ਕਿ ਦੇਸ਼ ਭਰ ਵਿੱਚ ਟਰਾਂਸਪੋਰਟਰਾਂ ਦੀ 1 ਦਿਨ ਦੀ ਹੜਤਾਲ ਨਾਲ ਸਰਕਾਰ ਨੂੰ ਕਰੀਬ 9 ਕਰੋਡ਼ ਦਾ ਨੁਕਸਾਨ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਆਲ ਇੰਡਿਆ ਮੋਟਰ ਟਰਾਂਸਪੋਰਟ ਕਾਂਗਰਸ ਪਹਿਲਾਂ ਤੋਂ ਹੀ ਸਰਕਾਰ ਨੂੰ ਰੋਡ ਟੈਕਸ ਅਡਵਾਂਸ ਦੇ ਰਹੀਹੈ ਤਾਂ ਉਨ੍ਹਾਂ ਨੂੰ ਸੜਕਾਂ ਉਤੇ ਚਲਣ ਵਾਲੇ ਵਾਹਨਾਂ ਤੋਂ ਟੋਲ ਟੈਕਸ ਵਸੂਲ ਕਿਉਂ ਕਰ ਰਹੀ ਹੈ। ਅਤੇ ਜਗ੍ਹਾ ਜਗ੍ਹਾ ਬਣੇ ਟੋਲ ਉਤੇ ਧੱਕੇ ਦੇ ਨਾਲ ਪੈਸੇ ਵਸੂਲੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕੇ ਸਰਕਾਰ ਇਹਨਾਂ ਨੀਤੀਆਂ ਦੇ ਪ੍ਰਤੀ ਗੰਭੀਰ ਹੋਵੇ ਤੇ ਇਹਨਾਂ ਨੀਤੀਆਂ ਨੂੰ ਜਲਦੀ ਬੰਦ ਕੀਤਾ ਜਾਵੇ।