ਸ਼੍ਰੀਲੰਕਾ ਨੇ 12 ਸਾਲ ਬਾਅਦ ਟੈਸਟ ਸੀਰੀਜ਼ ਜਿੱਤ ਕੇ ਰਚਿਆ ਇਤਿਹਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਰੰਗਣਾ ਹੈਰਾਥ  ਦੇ ਛੇ ਵਿਕੇਟ ਦੀ ਮਦਦ ਨਾਲ ਸ਼੍ਰੀਲੰਕਾ ਨੇ ਦੱਖਣ ਅਫਰੀਕਾ ਨੂੰ ਦੂਜੇ ਟੈਸਟ ਵਿਚ 199 ਦੌੜਾ ਨਾਲ ਹਰਾ ਕੇ ਸੀਰੀਜ਼  2 - 0  ਨਾਲ ਜਿੱਤ ਲਈ।

sri lanka cricket team

ਰੰਗਣਾ ਹੈਰਾਥ  ਦੇ ਛੇ ਵਿਕੇਟ ਦੀ ਮਦਦ ਨਾਲ ਸ਼੍ਰੀਲੰਕਾ ਨੇ ਦੱਖਣ ਅਫਰੀਕਾ ਨੂੰ ਦੂਜੇ ਟੈਸਟ ਵਿਚ 199 ਦੌੜਾ ਨਾਲ ਹਰਾ ਕੇ ਸੀਰੀਜ਼  2 - 0  ਨਾਲ ਜਿੱਤ ਲਈ। ਤੁਹਾਨੂੰ ਦਸ ਦੇਈਏ ਕੇ  2006  ਦੇ ਬਾਅਦ ਦੱਖਣ ਅਫਰੀਕਾ ਦੇ ਖਿਲਾਫ ਸ਼੍ਰੀਲੰਕਾ ਨੇ ਇਹ ਪਹਿਲੀ ਟੈਸਟ ਸੀਰੀਜ਼ ਜਿੱਤੀ  ਹੈ। ਦੋ ਤੈ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਸ਼੍ਰੀਲੰਕਾ ਨੇ 278 ਦੌੜਾ ਨਾਲ  ਜਿੱਤੀਆ।

ਤੁਹਾਨੂੰ ਦਸ ਦੇਈਏ ਦੂਸਰੇ ਟੈਸਟ ਮੈਚ `ਚ ਜਿੱਤ ਲਈ 490 ਦੌੜਾ ਦੇ ਮੁਸ਼ਕਲ ਸਕੋਰ ਦਾ ਪਿੱਛਾ ਕਰਦੇ ਹੋਏ ਅਫਰੀਕੀ ਟੀਮ ਚੌਥੇ ਦਿਨ ਦੂਜੀ ਪਾਰੀ ਵਿਚ 290 ਦੌੜਾ ਉਤੇ ਆਊਟ ਹੋ ਗਈ। ਦੱਸਣਯੋਗ ਹੈ ਕੇ ਸ਼੍ਰੀਲੰਕਾ ਨੇ 12 ਸਾਲ ਪਹਿਲਾਂ ਦੱਖਣ ਅਫਰੀਕਾ ਨੂੰ ਟੈਸਟ ਸੀਰੀਜ਼ ਵਿਚ 2 - 0 ਨਾਲ ਹਰਾਇਆ ਸੀ,ਇਸ ਤੋਂ ਬਾਅਦ ਸ਼੍ਰੀਲੰਕਾ ਟੀਮ ਨੇ ਦੱਖਣੀ ਅਫ਼ਰੀਕਾ ਤੋਂ ਕੋਈ ਸੀਰੀਜ਼ ਨਹੀਂ ਜਿੱਤੀ।

12 ਸਾਲ ਬਾਅਦ ਇਹ ਟੈਸਟ ਸੀਰੀਜ਼ ਜਿੱਤ ਕੇ ਸ਼੍ਰੀਲੰਕਾ ਟੀਮ ਨੇ ਦੇਸ਼ ਵਾਸੀਆਂ ਦੀ ਝੋਲੀ `ਚ ਬਹੁਤ ਵੱਡੀ ਜਿੱਤ ਪਾਈ ਹੈ। ਦੱਖਣ ਅਫਰੀਕਾ ਨੇ ਪੰਜ ਵਿਕੇਟ ਉਤੇ 139 ਰਨਾਂ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ ਸੀ।  ਟੀ ਡੇ ਬਰੂਇਨ ਅਤੇ ਤੇੰਬਾ ਬਾਵੁਮਾ ਨੇ ਸਪਿਨਰਾਂ ਦਾ ਇੰਤਜਾਰ ਲੰਮਾ ਸਮਾਂ ਕਰਵਾਇਆ।  ਸਟਰਾਇਕ ਰੋਟੇਟ ਕਰਦੇ ਹੋਏ ਬਾਵੁਮਾ ਨੇ 63 ਰਣ ਬਣਾਏ।  ਲੰਚ  ਦੇ ਬਾਅਦ ਬਰੂਇਨ ਨੇ ਪਹਿਲਾ ਸ਼ਤਕ ਬਣਾਇਆ , ਜੋ ਇਸ ਸੀਰੀਜ ਵਿਚ ਕਿਸੇ ਦੱਖਣ ਅਫਰੀਕੀ ਬੱਲੇਬਾਜ ਦਾ ਪਹਿਲਾ ਸ਼ਤਕ ਵੀ ਹੈ। 

ਇਸ ਮੌਕੇ ਹੈਰਾਥ ਨੇ ਉਨ੍ਹਾਂ ਨੂੰ 101  ਦੇ ਨਿਜੀ ਸਕੋਰ ਉੱਤੇ ਆਉਟ ਕੀਤਾ। ਸ਼੍ਰੀਲੰਕਾ ਨੇ ਪਹਿਲੀ ਪਾਰੀ ਵਿਚ 338 , ਜਦੋਂ ਕਿ ਦੱਖਣ ਅਫਰੀਕਾ ਨੇ 124 ਰਣ ਬਣਾਏ ਸਨ।   ਅਕਿਲਾ ਧਨੰਜੈ ਨੇ ਪੰਜ ਵਿਕੇਟ ਝਟਕੇ।  ਦਸਿਆ ਜਾ ਰਿਹਾ ਹੈ ਕੇ ਸ਼੍ਰੀਲੰਕਾ ਨੇ ਦੂਜੀ ਪਾਰੀ ਪੰਜ ਵਿਕੇਟ ਉੱਤੇ 275 ਰਨਾਂ ਉੱਤੇ ਘੋਸ਼ਿਤ ਕੀਤੀ ਸੀ।  ਸ਼੍ਰੀਲੰਕਾ ਨੇ ਗਾਲ ਵਿੱਚ ਪਹਿਲਾ ਟੈਸਟ ਤਿੰਨ ਦਿਨ ਦੇ ਅੰਦਰ ਜਿੱਤੀਆ ਸੀ

ਜਿਸ ਵਿੱਚ ਦੱਖਣ ਅਫਰੀਕੀ ਟੀਮ ਦੂਜੀ ਪਾਰੀ ਵਿੱਚ ਆਪਣੇ ਹੇਠਲਾ ਸਕੋਰ 73 ਰਨਾਂ ਉੱਤੇ ਆਉਟ ਹੋ ਗਈ ਸੀ। ਕਿਹਾ ਜਾ ਰਿਹਾ ਹੈ ਕੇ ਇਹ ਜਿੱਤ ਸ਼੍ਰੀਲੰਕਾ ਦੀ ਟੀਮ ਲਈ ਇਤਿਹਾਸਿਕ ਜਿੱਤ ਹੈ। ਉਹਨਾਂ ਦਾ ਕਹਿਣਾ ਹੈ ਕੇ ਅਸੀਂ 12 ਸਾਲ ਬਾਅਦ ਇਹ ਸੀਰੀਜ਼ ਜਿੱਤ ਕੇ ਦੇਸ਼ ਵਾਸੀਆਂ ਨੂੰ ਖੁਸ ਕੀਤਾ ਹੈ।