ਚਲਦੇ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਅਮਰ ਘੱਸ ਦੀ ਮੌਤ, ਟੂਰਨਾਮੈਂਟ ਹੋਇਆ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਅਚਾਨਕ ਸੱਟ ਲੱਗਣ ਉਪਰੰਤ ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ

Amar Ghass

 

ਜਲੰਧਰ : ਪਿੰਡ ਜੱਕੋਪੁਰ ਕਲਾਂ ਵਿਚ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਅਮਰ ਘੱਸ ਵਾਸੀ ਘੱਸਪੁਰ (ਗੁਰਦਾਸਪੁਰ) ਦੀ ਅਚਾਨਕ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਟੂਰਨਾਮੈਂਟ ’ਚ ਖੇਡ ਰਹੇ ਕਬੱਡੀ ਖਿਡਾਰੀ ਅਮਰ ਘੱਸ ਨੂੰ ਸੱਟ ਲਗਣ ਉਪਰੰਤ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਉਸ ਦੀ ਰਸਤੇ ਵਿਚ ਹੀ ਮੌਤ ਹੋ ਗਈ ।

ਇਹ ਵੀ ਪੜ੍ਹੋ :  ਦਸਤਾਰਧਾਰੀ ਸਿੱਖ ਅਜੈ ਪਾਲ ਸਿੰਘ ਬਾਂਗਾ ਹੋਣਗੇ ਵਿਸ਼ਵ ਬੈਂਕ ਦੇ ਨਵੇਂ ਮੁਖੀ 

ਇਸ ਦੁਖਦਾਈ ਘਟਨਾ ਤੋਂ ਬਾਅਦ ਟੂਰਨਾਮੈਂਟ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਟੂਰਨਾਮੈਂਟ ਵਿਚ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਰਤਨ ਸਿੰਘ ਕਾਕੜ ਕਲਾਂ ਵੀ ਪਹੁੰਚੇ ਹੋਏ ਸਨ। ਉਹਨਾਂ ਨੇ ਇਸ ਘਟਨਾ ’ਤੇ ਦੁੱਖ ਜ਼ਾਹਰ ਕੀਤਾ।

ਇਹ ਵੀ ਪੜ੍ਹੋ :  ਛੱਤੀਸਗੜ੍ਹ 'ਚ ਬੇਕਾਬੂ ਟਰੱਕ ਨੇ ਪਿਕਅੱਪ ਨੂੰ ਮਾਰੀ ਟੱਕਰ, 11 ਦੀ ਮੌਤ

ਦੱਸ ਦੇਈਏ ਕਿ ਅਮਰ ਘੱਸ ਦਾ ਕਰੀਬ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਆਪਣੇ ਪਿੱਛੇ ਪਿਤਾ ਖ਼ੁਸ਼ਵੰਤ ਸਿੰਘ, ਮਾਤਾ ਰਮੇਸ਼ ਕੌਰ, ਪਤਨੀ ਪ੍ਰਭਜੋਤ ਕੌਰ ਅਤੇ ਭੈਣ ਨੂੰ ਛੱਡ ਗਿਆ ਹੈ। ਇਸ ਮੰਦਭਾਗੀ ਘਟਨਾ ਤੋਂ ਬਾਅਦ ਸੂਬੇ ਅਤੇ ਖੇਡ ਜਗਤ ’ਚ ਸੋਗ ਦੀ ਲਹਿਰ ਦੌੜ ਗਈ।