ਮਹਿੰਦਰ ਧੋਨੀ ਨੇ ਛੱਡੀ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ, ਹੁਣ ਰਵਿੰਦਰ ਜਡੇਜਾ ਸੰਭਾਲਣਗੇ ਕਮਾਨ
ਮਹਿੰਦਰ ਸਿੰਘ ਧੋਨੀ ਹੁਣ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਨਹੀਂ ਹੋਣਗੇ ਕਿਉਂਕਿ ਉਹਨਾਂ ਨੇ ਟੀਮ ਦੀ ਕਪਤਾਨੀ ਛੱਡ ਦਿੱਤੀ ਹੈ।
ਨਵੀਂ ਦਿੱਲੀ - ਮਹਿੰਦਰ ਸਿੰਘ ਧੋਨੀ ਹੁਣ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਨਹੀਂ ਹੋਣਗੇ ਕਿਉਂਕਿ ਉਹਨਾਂ ਨੇ ਟੀਮ ਦੀ ਕਪਤਾਨੀ ਛੱਡ ਦਿੱਤੀ ਹੈ। ਉਨ੍ਹਾਂ ਦੀ ਜਗ੍ਹਾ ਰਵਿੰਦਰ ਜਡੇਜਾ ਅਹੁਦਾ ਸੰਭਾਲਣਗੇ। ਜਡੇਜਾ 2012 ਤੋਂ ਚੇਨਈ ਸੁਪਰ ਕਿੰਗਜ਼ ਟੀਮ ਦਾ ਹਿੱਸਾ ਹਨ। ਚੇਨਈ ਨੇ ਮਾਹੀ ਦੀ ਕਪਤਾਨੀ 'ਚ 4 ਵਾਰ IPL ਖਿਤਾਬ ਜਿੱਤਿਆ ਹੈ। ਇਸ ਵਾਰ ਚੇਨਈ ਦੀ ਟੀਮ ਨੇ ਜਡੇਜਾ ਅਤੇ ਧੋਨੀ ਸਮੇਤ 4 ਖਿਡਾਰੀਆਂ ਨੂੰ ਰਿਟੇਨ ਕੀਤਾ ਸੀ।
MS Dhoni
ਜਡੇਜਾ ਨੂੰ ਫ੍ਰੈਂਚਾਇਜ਼ੀ ਨੇ 16 ਕਰੋੜ ਰੁਪਏ 'ਚ ਬਰਕਰਾਰ ਰੱਖਿਆ, ਜਦਕਿ ਧੋਨੀ ਨੂੰ ਇਸ ਸੀਜ਼ਨ ਲਈ 12 ਕਰੋੜ ਰੁਪਏ ਮਿਲੇ। ਇਸ ਤੋਂ ਪਹਿਲਾਂ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਜਡੇਜਾ ਨੂੰ ਕਪਤਾਨ ਬਣਾਇਆ ਜਾ ਸਕਦਾ ਹੈ। ਉਨ੍ਹਾਂ ਤੋਂ ਇਲਾਵਾ ਮੋਈਨ ਅਲੀ ਨੂੰ 8 ਕਰੋੜ ਅਤੇ ਰਿਤੂਰਾਜ ਗਾਇਕਵਾੜ ਨੂੰ 6 ਕਰੋੜ 'ਚ ਰਿਟੇਨ ਕੀਤਾ ਗਿਆ ਸੀ।
Ravindra Jadeja
ਚੇਨਈ ਸੁਪਰ ਕਿੰਗਜ਼ ਦੇ ਸਟਾਰ ਆਲਰਾਊਂਡਰ ਮੋਇਨ ਅਲੀ ਨੂੰ ਭਾਰਤ ਦਾ ਵੀਜ਼ਾ ਮਿਲ ਗਿਆ ਹੈ ਅਤੇ ਉਹ ਮੁੰਬਈ ਪਹੁੰਚ ਗਏ ਹਨ। ਹਾਲਾਂਕਿ ਉਹ ਪਹਿਲੇ ਮੈਚ 'ਚ ਮੌਜੂਦ ਨਹੀਂ ਹੋਣਗੇ। ਉਨ੍ਹਾਂ ਨੂੰ ਪਹਿਲੇ ਤਿੰਨ ਦਿਨ ਕੁਆਰੰਟੀਨ ਵਿਚ ਰਹਿਣਾ ਹੋਵੇਗਾ। ਮੋਇਨ ਅਲੀ ਟੀਮ 'ਚ ਸ਼ਾਮਲ ਹੋ ਗਏ ਹਨ ਪਰ ਤੇਜ਼ ਗੇਂਦਬਾਜ਼ ਦੀਪਕ ਚਾਹਰ ਸ਼ੁਰੂਆਤੀ ਮੈਚਾਂ 'ਚ ਨਜ਼ਰ ਨਹੀਂ ਆਉਣਗੇ।