ਸਿੰਧੂ, ਸਾਇਨਾ ਤੇ ਸਮੀਰ ਏਸ਼ੀਆਈ ਬੈਡਮਿੰਟਨ ਚੈਂਪੀਅਨਸ਼ਿਪ ਦੇ ਦੂਜੇ ਗੇੜ  'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪੁਰਸ਼ ਡਬਲਜ਼ ਵਿਚ ਐੱਮ ਆਰ ਅਰਜੁਨ ਅਤੇ ਰਾਮਚੰਦਰਨ ਸ਼ਲੋਕ ਨੂੰ ਪਹਿਲੇ ਗੇੜ ਵਿਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ

Saina Nehwal and PV Sindhu

ਵੁਹਾਨ (ਚੀਨ) : ਭਾਰਤ ਦੀ ਚੋਟੀ ਦੀ ਸ਼ਟਲਰ ਪੀ ਵੀ ਸਿੰਧੂ ਅਤੇ ਸਾਈਨਾ ਨਿਹਵਾਲ ਨੇ ਬੁਧਵਾਰ ਨੂੰ ਇਥੇ ਜਿੱਤ ਦਰਜ ਕਰਦੇ ਹੇਏ ਏਸ਼ੀਆਈ ਬੈਡਮਿੰਨਟਨ ਚੈਂਪਅਨਸ਼ਿਪ ਦੇ ਦੂਜੇ ਗੇੜ ਵਿਚ ਪਰਵੇਸ਼ ਕੀਤਾ। ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗ਼ਾ ਜੇਤੂ ਭਾਰਤ ਦੀ ਪੀ. ਵੀ. ਸਿੰਧੂ, 7ਵਾਂ ਦਰਜਾ ਪ੍ਰਾਪਤ ਸਾਇਨਾ ਨੇਹਵਾਲ ਅਤੇ ਗੈਰ ਦਰਜਾ ਪ੍ਰਾਪਤ ਸਮੀਰ ਵਰਮਾ ਨੇ ਏਸ਼ੀਆਈ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਬੁਧਵਾਰ ਨੂੰ ਅਪਣੇ-ਅਪਣੇ ਮੁਕਾਬਲੇ ਜਿੱਤ ਕੇ ਦੂਜੇ ਦੌਰ ਵਿਚ ਪ੍ਰਵੇਸ਼ ਕਰ ਲਿਆ।

ਚੌਥਾ ਦਰਜਾ ਪ੍ਰਾਪਤ ਸਿੰਧੂ ਨੇ ਪਹਿਲੇ ਰਾਊਂਡ ਵਿਚ ਜਾਪਾਨ ਦੀ ਸਿਆਕਾ ਤਾਕਾਸ਼ਾਹੀ ਨੂੰ ਸਿਰਫ਼ 28 ਮਿੰਟਾਂ ਵਿਚ 21-14, 21-7 ਨਾਲ ਹਰਾਇਆ। ਸਿੰਧੂ ਨੇ ਇਸ ਜਿੱਤ ਨਾਲ ਤਾਕਾਸ਼ਾਹੀ ਵਿਰੁਧ 4-2 ਦਾ ਕਰੀਅਰ ਰਿਕਾਰਡ ਕਰ ਲਿਆ ਹੈ। ਸਿੰਧੂ ਪਿਛਲੇ ਸਾਲ ਦੇ ਅੰਤ ਵਿਚ ਵਿਸ਼ਵ ਟੂਰ ਫ਼ਾਈਨਲਜ਼ ਦਾ ਖ਼ਿਤਾਬ ਜਿੱਤਣ ਤੋਂ ਬਾਅਦ ਅਪਣਾ ਪਹਿਲਾ ਖ਼ਿਤਾਬ ਜਿੱਤਣ ਦੀ ਭਾਲ ਵਿਚ ਹੈ।ਚੌਥਾ ਦਰਜਾ ਪ੍ਰਾਪਤ ਇਹ ਭਾਰਤੀ ਖਿਡਾਰੀ ਹੁਣ ਅਗਲੇ ਗੇੜ ਵਿਚ ਇੰਡੋਨੇਸ਼ੀਆ ਦੀ ਚੋਈਰੂਨਿਸਾ ਨਾਲ ਭਿੜੇਗੀ।

 ਦੁਨੀਆਂ ਦੀ ਨੌਵੇਂ ਨੰਬਰ ਦੀ ਖਿਡਾਰੀ ਸਾਇਨਾ ਨੇ ਚੀਨ ਦੀ ਹੁਆਨ ਯੁਈ ਨੂੰ 1 ਘੰਟਾ 1 ਮਿੰਟ ਤਕ ਚੱਲੇ ਮੁਕਾਬਲੇ ਵਿਚ 12-21, 21-11, 21-17 ਨਾਲ ਹਰਾ ਦਿਤਾ ਅਤੇ ਯੁਈ ਵਿਰੁਧ ਅਪਣਾ ਰਿਕਾਰਡ 1-1 ਕਰ ਲਿਆ। ਲੰਡਨ ਉਲੰਮਪਿਕ ਵਿਚ ਕਾਂਸੇ ਦਾ ਤਮਗ਼ਾ ਜਿੱਤਣ ਵਾਲੀ ਸਾਈਨਾ ਹੁਣ ਦਖਣੀ ਕੋਰੀਆ ਦੀ ਕਿਮ ਗਾ ਯੁਨ ਨਾਲ ਭਿੜੇਗੀ।

ਪੁਰਸ਼ ਮੁਕਾਬਲਿਆਂ ਵਿਚ ਸਮੀਰ ਨੇ ਜਾਪਾਨ ਦੇ ਕਾਜੁਮਾਸਾ ਸਕਈ ਦੀ ਚੁਨੌਤੀ 'ਤੇ ਇਕ ਘੰਟੇ 7 ਮਿੰਟ ਵਿਚ 21-13, 19=21, 21-17 ਨਾਲ ਕਾਬੂ ਪਾ ਲਿਆ। ਸਮੀਰ ਨੇ ਕਾਜੂਮਾਸਾ ਵਿਰੁਧ ਅਪਣਾ ਰਿਕਾਰਡ 2-2 ਕਰ ਲਿਆ। ਸਿੰਧੂ ਦਾ ਦੂਜੇ ਦੌਰ ਵਿਚ ਇੰਡੋਨੇਸ਼ੀਆ ਦੀ ਚੋਰੂਨਿਸਾ ਨਾਲ ਮੁਕਾਬਲਾ ਹੋਵੇਗਾ ਜਦਕਿ ਸਾਹਮਣੇ ਕੋਰੀਆ ਦੀ ਕਿਮ ਗਾ ਯੁਨ ਦੀ ਚੁਨੌਤੀ ਹੋਵੇਗੀ। ਸਮੀਰ ਦੂਜੇ ਦੌਰ ਵਿਚ ਹਾਂਗਕਾਂਗ ਦੇ ਐੱਨ ਕਾ ਲਾਂਗ ਏਂਗਸ ਨਾਲ ਭਿੜਨਗੇ। ਪੁਰਸ਼ ਡਬਲਜ਼ ਵਿਚ ਐੱਮ ਆਰ ਅਰਜੁਨ ਅਤੇ ਰਾਮਚੰਦਰਨ ਸ਼ਲੋਕ ਨੂੰ ਪਹਿਲੇ ਗੇੜ ਵਿਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਮਹਿਲਾ ਡਬਲਜ਼ ਵਿਚ ਜੇ ਮੇਘਨਾ ਅਤੇ ਪੂਰਵਿਸ਼ਾ ਐਸ ਰਾਮ ਦੀ ਜੋੜੀ ਵੀ ਹਾਰ ਗਈ।