Asian Games : ਭਾਰਤ ਨੂੰ ਕਿਸ਼ਤੀ ਦੌੜ `ਚ ਮਿਲੇ ਗੋਲਡ ਸਮੇਤ ਤਿੰਨ ਮੈਡਲ
ਭਾਰਤੀ ਕਿਸ਼ਤੀ ਦੌੜ ਟੀਮ ਨੇ 18ਵੇਂ ਏਸ਼ੀਆਈ ਖੇਡਾਂ ਵਿੱਚ ਚੌਕੜੀ ਸਕਲਸ ਵਿਚ ਇਤਿਹਾਸਿਕ ਗੋਲਡ ਅਤੇ ਦੋ ਬਰਾਂਜ ਮੈਡਲ ਜਿੱਤ ਕੇ ਛੇਵੇਂ ਦਿਨ
ਜਕਾਰਤਾ : ਭਾਰਤੀ ਕਿਸ਼ਤੀ ਦੌੜ ਟੀਮ ਨੇ 18ਵੇਂ ਏਸ਼ੀਆਈ ਖੇਡਾਂ ਵਿੱਚ ਚੌਕੜੀ ਸਕਲਸ ਵਿਚ ਇਤਿਹਾਸਿਕ ਗੋਲਡ ਅਤੇ ਦੋ ਬਰਾਂਜ ਮੈਡਲ ਜਿੱਤ ਕੇ ਛੇਵੇਂ ਦਿਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤੀ ਕਿਸ਼ਤੀ ਖਿਡਾਰੀਆਂ ਨੇ ਵੀਰਵਾਰ ਦੇ ਖ਼ਰਾਬ ਪ੍ਰਦਰਸ਼ਨ ਦੀ ਭਰਪਾਈ ਕੀਤੀ ਜਦੋਂ ਚਾਰ ਪਦਕ ਦੇ ਦਾਵੇਦਾਰ ਹੁੰਦੇ ਹੋਏ ਵੀ ਉਨ੍ਹਾਂ ਦੀ ਝੋਲੀ ਖਾਲੀ ਰਹੀ ਸੀ। ਸਧਾਰਨ ਪਰਵਾਰਾਂ ਤੋਂ ਆਏ ਫੌਜ ਦੇ ਇਸ ਜਵਾਨਾਂ ਨੇ ਸੈਨਿਕਾਂ ਦਾ ਕਦੇ ਹਾਰ ਨਹੀਂ ਮੰਨਣ ਵਾਲਾ ਜਜਬਾ ਦਿਖਾਂਉਦੇ ਹੋਏ ਜਿੱਤ ਦਰਜ਼ ਕੀਤੀ।
ਭਾਰਤੀ ਟੀਮ ਵਿਚ ਸਵਰਨ ਸਿੰਘ , ਦੱਤੂ ਭੋਕਾਨਲ , ਓਮ ਪ੍ਰਕਾਸ਼ ਅਤੇ ਸੁਖਮੀਤ ਸਿੰਘ ਸ਼ਾਮਿਲ ਸਨ ਜਿਨ੍ਹਾਂ ਨੇ ਪੁਰਸ਼ਾ ਦੀ ਚੌਕੜੀ ਸਕਲਸ ਵਿਚ 6 : 17 . 13 ਦਾ ਸਮਾਂ ਕੱਢ ਕੇ ਗੋਲਡ ਮੈਡਲ ਜਿੱਤਿਆ। ਭਾਰਤੀ ਟੀਮ ਦੇ ਸੀਨੀਅਰ ਮੈਂਬਰ ਸਵਰਨ ਸਿੰਘ ਨੇ ਕਿਹਾ , ‘ਕੱਲ ਸਾਡਾ ਦਿਨ ਖ਼ਰਾਬ ਸੀ ਪਰ ਫੌਜੀ ਕਦੇ ਹਾਰ ਨਹੀਂ ਮੰਨਦੇ। ਮੈਂ ਆਪਣੇ ਸਾਥੀਆਂ ਨੂੰ ਕਿਹਾ ਕਿ ਅਸੀ ਗੋਲਡ ਜਿੱਤਾਗੇ ਅਤੇ ਅਸੀਂ ਆਪਣਾ ਸੱਭ ਤੋਂ ਵਧੀਆ ਪ੍ਰਦਰਸ਼ਨ ਕੀਤਾ। ਇਹ ਕਰੋ ਜਾਂ ਮਰੋ ਦਾ ਮੁਕਾਬਲਾ ਸੀ ਅਤੇ ਅਸੀ ਕਾਮਯਾਬ ਰਹੇ ।
ਮੇਜਬਾਨ ਇੰਡੋਨਸ਼ੀਆ ਦੂਜੇ ਅਤੇ ਥਾਇਲੈਂਡ ਤੀਸਰੇ ਸਥਾਨ `ਤੇ ਰਿਹਾ। ਇਸ ਤੋਂ ਪਹਿਲਾਂ ਭਾਰਤ ਨੇ ਕਿਸ਼ਤੀਦੌੜ `ਚ ਦੋ ਬਰਾਂਜ ਮੈਡਲ ਵੀ ਜਿੱਤੇ। ਰੋਹਿਤ ਕੁਮਾਰ ਅਤੇ ਭਗਵਾਨ ਸਿੰਘ ਨੇ ਡਬਲ ਸਕਲਸ ਵਿਚ ਅਤੇ ਦੁਸ਼ਪਾਰ ਨੇ ਲਾਇਟਵੇਟ ਸਿੰਗਲ ਸਕਲਸ ਵਿਚ ਬਰਾਂਜ ਮੈਡਲ ਹਾਸਲ ਕੀਤਾ। ਰੋਹਿਤ ਅਤੇ ਭਗਵਾਨ ਨੇ 7 : 04 . 61 ਦਾ ਸਮਾਂ ਕੱਢ ਕੇ ਕਾਂਸੀ ਮੈਡਲ ਜਿੱਤਿਆ। ਇਸ ਤੋਂ ਪਹਿਲਾਂ ਦੁਸ਼ਪਾਰ ਨੇ ਇਸ ਖੇਡਾਂ `ਚ ਭਾਰਤ ਨੂੰ ਕਿਸ਼ਤੀਦੌੜ ਦਾ ਪਹਿਲਾ ਮੈਡਲ ਦਿਵਾ ਕੇ ਪੁਰਸ਼ਾਂ ਦੀ ਲਾਇਟਵੇਟ ਸਿੰਗਲ ਸਕਲਸ `ਚ ਤੀਜਾ ਸਥਾਨ ਹਾਸਲ ਕੀਤਾ।
ਆਖਰੀ 500 ਮੀਟਰ `ਚ ਉਹ ਇੰਨਾ ਥੱਕ ਗਏ ਸਨ ਕਿ ਸਟਰੇਚਰ `ਤੇ ਲੈ ਜਾਣਾ ਪਿਆ। ਇਸ ਤੋਂ ਪਹਿਲਾ ਅੱਜੇ ਰੋਹਨ ਬਪੰਨਾ ਅਤੇ ਸਰਨ ਦੀ ਜੋੜੀ ਨੇ ਟੈਨਿਸ `ਚ ਗੋਲਡ ਮੈਡਲ ਹਾਸਿਲ ਕੀਤਾ। ਉਹਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਰੋਧੀ ਟੀਮ ਕਜ਼ਾਖਸਤਾਨ ਨੂੰ ਸਿਧੇ ਸੈਟਾਂ`ਚ 6 - 3 , 6 - 4 ਨਾਲ ਹਰਾਇਆ। ਇਹਨਾਂ ਖੇਡਾਂ `ਚ ਸਾਰੇ ਹੀ ਭਾਰਤੀ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।