ਵਿਸ਼ਵ ਚੈਂਪੀਅਨਸ਼ਿਪ ‘ਚ ਮੈਰੀਕਾਮ 6 ਗੋਲਡ ਜਿੱਤਣ ਵਾਲੀ ਦੁਨੀਆਂ ਦੀ ਪਹਿਲੀ ਮਹਿਲਾ ਬਾਕਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਐਮਸੀ ਮੈਰੀਕਾਮ ਨੇ ਵਿਸ਼ਵ ਮਹਿਲਾ ਮੁੱਕੇਬਾਜੀ ਚੈਂਪੀਅਨਸ਼ਿਪ ‘ਚ ਛੇਵੀਂ ਵਾਰ ਸੋਨ ਤਗਮਾ ਜਿਤਿਆ ਹੈ। ਉਹਨਾਂ ਨੇ 48 ਕਿਲੋ ਗ੍ਰਾਮ ਭਾਰ ਵਰਗ ਦੇ ਫਾਇਨਲ...

Mary Kom

ਨਵੀਂ ਦਿੱਲੀ (ਭਾਸ਼ਾ) : ਐਮਸੀ ਮੈਰੀ ਕਾਮ ਨੇ ਵਿਸ਼ਵ ਮਹਿਲਾ ਮੁੱਕੇਬਾਜੀ ਚੈਂਪੀਅਨਸ਼ਿਪ ‘ਚ ਛੇਵੀਂ ਵਾਰ ਸੋਨ ਤਗਮਾ ਜਿਤਿਆ ਹੈ। ਉਹਨਾਂ ਨੇ 48 ਕਿਲੋ ਗ੍ਰਾਮ ਭਾਰ ਵਰਗ ਦੇ ਫਾਇਨਲ ‘ਚ ਯੂਕਰੇਨ ਦੀ ਹਨਾ ਔਖੋਤਾ ਨੂੰ 5-0 ਨਾਲ ਹਰਾਇਆ ਹੈ। ਉਹ ਵਿਸ਼ਵ ਚੈਂਪੀਅਨਸ਼ਿਪ ਵਿਚ ਛੇ ਗੋਲਡ ਮੈਡਲ ਜਿਤਣ ਵਾਲੀ ਦੁਨੀਆਂ ਦੀ ਪਹਿਲੀ ਮਹਿਲਾ ਬਾਕਸਰ ਬਣੀ ਹੈ। ਇਸ ਤੋਂ ਪਹਿਲਾਂ ਮੈਰੀਕਾਮ ਅਤੇ ਆਇਰਲੈਂਡ ਦੀ ਕੇਟੀ ਟੇਲਰ ਦੇ ਨਾਮ ਪੰਜ-ਪੰਜ ਗੋਲਡ ਸੀ। ਕੇਟੀ ਹੁਣ ਪ੍ਰੋਫੈਸ਼ਨਲ ਬਾਕਸਰ ਬਣ ਗਈ ਹੈ। ਇਸ ਕਾਰਨ ਉਹ ਇਸ ਵਾਰ ਟੂਰਨਾਮੈਂਟ ‘ਚ ਨਹੀਂ ਉੱਤਰੀ

ਮੈਰਕਾਮ ਵਿਸ਼ਵ ਚੈਂਪੀਅਨਸ਼ਿਪ (ਮਹਿਲਾ ਅਤੇ ਪੁਰਸ਼) ਵਿਚ ਸਭ ਤੋਂ ਜ਼ਿਆਦਾ ਮੈਡਲ ਜਿੱਤਣ ਵਾਲੀ ਮੁੱਕੇਬਾਜ ਬਣ ਗਈ ਹੈ। ਉਹਨਾਂ ਨੇ ਛੇ ਗੋਲਡ ਅਤੇ ਇਕ ਸਿਲਵਰ ਜਿੱਤ ਕੇ ਕਿਊਬਾ ਦੇ ਫੇਲਿਕਸ ਸੇਵੋਨ (91 ਕਿਲੋਗ੍ਰਾਮ ਭਾਰ ਵਰਗ) ਦੀ ਬਰਾਬਰੀ ਕੀਤੀ। ਫੇਲਿਕਸ ਨੇ 1986 ਤੋਂ 1999 ਦੇ ਵਿਚ ਛੇ ਗੋਲਡ ਅਤੇ ਇਕ ਸਿਲਵਰ ਮੈਡਲ ਜਿਤਿਆ ਸੀ। ਜਿੱਤ ਤੋਂ ਬਾਅਦ ਮੈਰਕਾਮ ਨੇ ਕਿਹਾ, ਇਹ ਮੇਰੇ ਲਈ ਬਹੁਤ ਮੁਸ਼ਕਲ ਰਿਹਾ ਹੈ। ਤੁਹਾਡੇ ਪਿਆਰ ਨਾਲ ਇਹ ਸੰਭਵ ਹੋ ਸਕਿਆ। ਮੈਂ ਵੇਟ ਕੈਟੇਗਰੀ ਤੋਂ ਸੰਤੁਸ਼ਟ ਨਹੀਂ ਸੀ। 51 ਕਿਲੋਗ੍ਰਾਮ ਕੈਟੇਗਰੀ ਓਲੰਪਿਕ ਵਿਚ ਮੇਰੇ ਲਈ ਮੁਸ਼ਕਲ ਹੋਵੇਗਾ, ਪਰ ਮੈਂ ਖੁਸ਼ ਹਾਂ।

ਉਹਨਾਂ ਨੇ ਕਿਹਾ, ਮੈਂ ਇਸ ਜਿੱਤ ਲਈ ਅਪਣੇ ਸਾਰੇ ਪ੍ਰਸੰਸਕਾਂ ਦਾ ਧੰਨਵਾਦ ਕਰਦੀ ਹਾਂ। ਜਿਹੜੇ ਮੇਰੇ ਸਮਰਥਨ ਲਈ ਆਏ ਹਨ। ਮੈਂ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਮੇਰੇ ਲਈ ਇਹ ਬਹੁਤ ਖੁਸੀਆਂ ਦਾ ਪਲ ਹੈ। ਹਨਾ ਨਾਲ ਮੁਕਾਬਲੇ ਵਿਚ ਉਹਨਾਂ ਨੇ ਕਿਹਾ ਕਿ ਯੂਕ੍ਰੇਨੀ ਖਿਡਾਰੀ ਦੇ ਵਿਰੁਧ ਮੈਚ ਅਸਾਨ ਨਹੀਂ ਸੀ, ਕਿਉਂਕਿ ਉਹ ਮੇਰੇ ਨਾਲੋਂ ਲੰਬੀ ਸੀ। ਇਸ ਚੈਂਪੀਅਨਸ਼ਿਪ ਵਿਚ ਉਤਰਨ ਤੋਂ ਪਹਿਲਾਂ ਮੈਰੀਕਾਮ ਨੇ ਕਿਹਾ ਸੀ ਕਿ ਉਹ ਸੌ ਫ਼ੀਸਦੀ ਫਿਟ ਹੈ ਅਤੇ 2020 ਟੋਕੀਓ ਓਲੰਪਿਕ ਵਿਚ ਉਤਰੇਗੀ।

ਟੂਰਨਾਮੈਂਟ ਤੋਂ ਪਹਿਲਾਂ ਸਾਰੇ ਖਿਡਾਰੀਆਂ ਦਾ ਚੈੱਕਅਪ ਕਰਨ ਲਈ 100 ਮੀਟਰ ਰੇਸ ਹੋਈ ਸੀ। ਉਸ ਰੇਸ ਵਿਚ ਦੂਜੇ ਨੰਬਰ ਤੇ ਰਹੀ ਸੀ। ਮੈਰੀਕਾਮ ਜੇਕਰ ਗੋਲਡ ਜਿੱਤਣ ਵਿਚ ਸਫ਼ਲ ਰਹੀ ਤਾਂ ਵਿਸ਼ਵ ਚੈਂਪੀਅਨਸ਼ਿਪ ਵਿਚ ਛੇ ਗੋਲਡ ਜਿੱਤਣ ਵਾਲੀ ਦੁਨੀਆਂ ਦੀ ਪਹਿਲੀ ਮਹਿਲਾ ਬਾਕਸਰ ਬਣ ਜਾਵੇਗੀ।