T20 Series: ਭਾਰਤ ਨੇ ਆਸਟ੍ਰੇਲੀਆ ਵਿਰੁਧ ਪਹਿਲਾ ਟੀ-20 ਮੈਚ 2 ਵਿਕਟਾਂ ਨਾਲ ਜਿੱਤਿਆ

ਏਜੰਸੀ

ਖ਼ਬਰਾਂ, ਖੇਡਾਂ

ਕਪਤਾਨ ਸੂਰਿਆ ਕੁਮਾਰ ਯਾਦਵ ਨੇ 42 ਗੇਂਦਾਂ 'ਤੇ ਬਣਾਈਆਂ 80 ਦੌੜਾਂ

India beats Australia by 2 wickets

T20 Series: ਭਾਰਤ ਨੇ ਆਸਟ੍ਰੇਲੀਆ ਵਿਰੁਧ ਟੀ-20 ਸੀਰੀਜ਼ ਦਾ ਪਹਿਲਾ ਮੈਚ 2 ਵਿਕਟਾਂ ਨਾਲ ਜਿੱਤ ਲਿਆ ਹੈ। ਟੀਮ ਨੇ 209 ਦੌੜਾਂ ਦਾ ਟੀਚਾ 20ਵੇਂ ਓਵਰ ਦੀ ਆਖਰੀ ਗੇਂਦ 'ਤੇ 8 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਟੀ-20 'ਚ ਕੰਗਾਰੂਆਂ ਦੇ ਵਿਰੁਧ ਭਾਰਤ ਦਾ ਇਹ ਸੱਭ ਤੋਂ ਵੱਡਾ ਦੌੜਾਂ ਦਾ ਪਿੱਛਾ ਹੈ।

ਇਸ ਤੋਂ ਪਹਿਲਾਂ ਸੱਭ ਤੋਂ ਸਫਲ ਦੌੜਾਂ ਦਾ ਟੀਚਾ 202/4 ਦਾ ਸੀ, ਜੋ ਭਾਰਤ ਨੇ 2013 ਵਿਚ ਰਾਜਕੋਟ ਵਿਚ ਕੀਤਾ ਸੀ। ਟੀਮ ਇੰਡੀਆ ਲਈ ਕਪਤਾਨ ਸੂਰਿਆਕੁਮਾਰ ਯਾਦਵ ਨੇ 80 ਦੌੜਾਂ ਅਤੇ ਈਸ਼ਾਨ ਕਿਸ਼ਨ ਨੇ 58 ਦੌੜਾਂ ਦੀ ਪਾਰੀ ਖੇਡੀ। ਅੰਤ 'ਚ ਰਿੰਕੂ ਸਿੰਘ ਨੇ 14 ਗੇਂਦਾਂ 'ਤੇ 22 ਦੌੜਾਂ ਬਣਾਈਆਂ।

ਵਿਸ਼ਾਖਾਪਟਨਮ 'ਚ ਆਸਟ੍ਰੇਲੀਆ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 3 ਵਿਕਟਾਂ 'ਤੇ 208 ਦੌੜਾਂ ਬਣਾਈਆਂ। ਟੀਮ ਦੀ ਤਰਫੋਂ ਜੋਸ਼ ਇੰਗਲਿਸ਼ ਨੇ ਪਹਿਲਾ ਸੈਂਕੜਾ ਲਗਾਇਆ। ਉਸ ਨੇ 50 ਗੇਂਦਾਂ 'ਤੇ 110 ਦੌੜਾਂ ਦੀ ਪਾਰੀ ਖੇਡੀ। ਸਟੀਵ ਸਮਿਥ (58 ਦੌੜਾਂ) ਨੇ ਅਰਧ ਸੈਂਕੜਾ ਲਗਾਇਆ।