ਹਰਭਜਨ ਸਿੰਘ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ, ਟਵੀਟ ਜ਼ਰੀਏ ਕੀਤਾ ਸੰਨਿਆਸ ਦਾ ਐਲਾਨ

ਏਜੰਸੀ

ਖ਼ਬਰਾਂ, ਖੇਡਾਂ

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਸਪਿਨਰ ਰਹੇ ਹਰਭਜਨ ਸਿੰਘ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।

Harbhajan Singh Announce Retirement

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਸਪਿਨਰ ਰਹੇ ਹਰਭਜਨ ਸਿੰਘ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਉਹਨਾਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਆਪਣੇ ਸੰਨਿਆਸ ਦਾ ਐਲ਼ਾਨ ਕਰਦੇ ਹੋਏ ਹਰਭਜਨ ਨੇ ਟਵਿਟਰ 'ਤੇ ਲਿਖਿਆ - ਸਾਰੀਆਂ ਚੰਗੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਹਨ ਅਤੇ ਅੱਜ ਜਦੋਂ ਮੈਂ ਉਹ ਖੇਡ ਛੱਡਦਾ ਹਾਂ। ਇਸ ਖੇਡ ਨੇ ਮੈਨੂੰ ਜ਼ਿੰਦਗੀ ਵਿਚ ਸਭ ਕੁਝ ਦਿੱਤਾ ਹੈ। ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਇਸ 23 ਸਾਲਾਂ ਦੀ ਲੰਬੀ ਯਾਤਰਾ ਨੂੰ ਖੂਬਸੂਰਤ ਅਤੇ ਯਾਦਗਾਰ ਬਣਾਇਆ।

ਹਾਲ ਹੀ 'ਚ ਸਾਬਕਾ ਕ੍ਰਿਕਟਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵਿਟਰ 'ਤੇ ਹਰਭਜਨ ਸਿੰਘ ਨਾਲ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ ਸੀ, ਸੰਭਾਵਨਾਵਾਂ ਨਾਲ ਭਰੀ ਤਸਵੀਰ। ਉਸ ਸਮੇਂ ਤੋਂ ਹੀ ਕਿਆਸ ਲਗਾਏ ਜਾ ਰਹੇ ਹਨ ਕਿ ਹਰਭਜਨ ਸਿੰਘ ਸਿਆਸਤ ਵਿਚ ਆ ਸਕਦੇ ਹਨ। ਪੰਜਾਬ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।