Selectors ਮੇਰੇ ਵੱਲ ਨਹੀਂ ਦੇਖਦੇ, ਉਹਨਾਂ ਨੂੰ ਲੱਗਦਾ ਮੈਂ ਬੁੱਢਾ ਹੋ ਗਿਆ ਹਾਂ- Harbhajan Singh

ਏਜੰਸੀ

ਖ਼ਬਰਾਂ, ਖੇਡਾਂ

ਟੀਮ ਇੰਡੀਆ ਦੇ ਸੀਨੀਅਰ ਸਪਿਨਰ ਹਰਭਜਨ ਸਿੰਘ ਨੇ ਪਿਛਲੇ ਚਾਰ ਸਾਲ ਤੋਂ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ।

Photo

ਨਵੀਂ ਦਿੱਲੀ: ਟੀਮ ਇੰਡੀਆ ਦੇ ਸੀਨੀਅਰ ਸਪਿਨਰ ਹਰਭਜਨ ਸਿੰਘ ਨੇ ਪਿਛਲੇ ਚਾਰ ਸਾਲ ਤੋਂ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ। ਹਰਭਜਨ ਸਿੰਘ ਨੂੰ ਟੀਮ ਇੰਡੀਆ ਵਿਚ ਵਾਪਸੀ ਦੀ ਉਮੀਦ ਹੈ। ਭੱਜੀ 2007 ਟੀ20 ਵਿਸ਼ਵ ਕੱਪ ਅਤੇ 2011 ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਰਹਿ ਚੁੱਕੇ ਹਨ।

ਭੱਜੀ ਮੰਨਦੇ ਹਨ ਕਿ ਉਹ ਟੀ-20 ਇੰਟਰਨੈਸ਼ਨਲ ਵਿਚ ਟੀਮ ਇੰਡੀਆ ਲਈ ਵਾਪਸੀ ਕਰ ਸਕਦੇ ਹਨ। ਭੱਜੀ ਦਾ ਮੰਨਣਾ ਹੈ ਕਿ ਉਹ ਟੀ20 ਵਿਸ਼ਵ ਕੱਪ ਖੇਡਣ ਲਈ ਫਿੱਟ ਅਤੇ ਤਿਆਰ ਹਨ।

ਭੱਜੀ ਨੇ ਕਿਹਾ, 'ਮੈਂ ਤਿਆਰ ਹਾਂ। ਮੈਂ ਆਈਪੀਐਲ ਵਿਚ ਚੰਗੀ ਗੇਂਦਬਾਜ਼ੀ ਕਰ ਸਕਦਾ ਹਾਂ, ਜੋ ਕਿ ਗੇਦਬਾਜ਼ਾਂ ਲਈ ਕਾਫੀ ਮੁਸ਼ਕਿਲ ਟੂਰਨਾਮੈਂਟ ਹੁੰਦਾ ਹੈ ਕਿਉਂਕਿ ਮੈਦਾਨ ਛੋਟੇ ਹੁੰਦੇ ਹਨ ਅਤੇ ਇਸ ਟੂਰਨਾਮੈਂਟ ਵਿਚ ਦੁਨੀਆ ਦੇ ਟਾਪ ਖਿਡਾਰੀ ਖੇਡਦੇ ਹਨ'।

ਭੱਜੀ ਆਈਪੀਐਲ ਦੇ ਸਭ ਤੋਂ ਸਫਲ ਗੇਂਦਬਾਜ਼ਾਂ ਵਿਚ ਸ਼ਾਮਲ ਹਨ। ਉਹਨਾਂ ਕਿਹਾ ਚੋਣਕਾਰ ਮੇਰੇ ਵੱਲ ਨਹੀਂ ਦੇਖਦੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਬਹੁਤ ਬੁੱਢਾ ਹੋ ਗਿਆ ਹਾਂ। ਇਸ ਤੋਂ ਇਲਾਵਾ ਮੈਂ ਕੋਈ ਘਰੇਲੂ ਕ੍ਰਿਕੇਟ ਵੀ ਨਹੀਂ ਖੇਡਦਾ ਹਾਂ। ਪਿਛਲੇ ਚਾਰ-ਪੰਜ ਸਾਲਾਂ ਵਿਚ ਉਹਨਾਂ ਨੇ ਮੇਰੀ ਵੱਲ ਨਹੀਂ ਦੇਖਿਆ ਜਦਕਿ ਆਈਪੀਐਲ ਵਿਚ ਮੇਰਾ ਪ੍ਰਦਰਸ਼ਨ ਚੰਗਾ ਰਿਹਾ ਹੈ'।

 ਉਹਨਾਂ ਨੇ ਅੱਗੇ ਕਿਹਾ, 'ਆਈਪੀਐਲ ਵਿਚ ਬੱਲੇਬਾਜ਼ਾਂ ਖਿਲਾਫ ਗੇਂਦਬਾਜ਼ੀ ਕਰਨਾ ਮੁਸ਼ਕਲ ਹੁੰਦਾ ਹੈ ਅਤੇ ਜੇਕਰ ਤੁਸੀਂ ਆਈਪੀਐਲ ਵਿਚ ਚੰਗੀ ਗੇਂਦਬਾਜ਼ੀ ਕਰ ਲੈਂਦੇ ਹੋ ਤਾਂ ਤੁਸੀਂ ਟੀ-20 ਇੰਟਰਨੈਸ਼ਨਲ ਕ੍ਰਿਕਟ ਵਿਚ ਵੀ ਚੰਗਾ ਪ੍ਰਦਰਸ਼ਨ ਕਰ ਸਕਦੇ ਹੋ।  ਮੈਂ ਆਈਪੀਐਲ ਵਿਚ ਚੰਗੀ ਗੇਂਦਬਾਜ਼ੀ ਕੀਤੀ ਹੈ ਤੇ ਵਿਕਟਾਂ ਵੀ ਲਈਆਂ ਹਨ'। ਭੱਜੀ ਦਾ ਮੰਨਣਾ ਹੈ ਕਿ ਆਈਪੀਐਲ ਟੀ-20 ਕ੍ਰਿਕਟ ਵਿਚ ਸਭ ਤੋਂ ਮੁਸ਼ਕਿਟ ਟੂਰਨਾਮੈਂਟ ਹੈ।