ਹਰਭਜਨ ਤੋਂ ਬਾਅਦ ਹੁਣ ਯੁਵਰਾਜ ਨੇ ਅਫਰੀਦੀ ਦੇ ਬਿਆਨ ਤੇ ਜਤਾਈ ਨਰਾਜ਼ਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ .ਯੁਵਰਾਜ ਸਿੰਘ ਨੇ ਸ਼ਾਹਿਦ ਅਫਰੀਦੀ ਦੁਆਰਾ PM ਮੋਦੀ ਤੇ ਕੀਤੇ ਵਿਵਾਦਿਤ ਬਿਆਨ ਤੋਂ ਬਾਅਦ ਟਵੀਟ ਕਰਦਿਆਂ ਇਸ ਤੇ ਨਰਾਜ਼ਗੀ ਜਾਹਿਰ ਕੀਤੀ ਹੈ

Photo

ਭਾਰਤੀ ਕ੍ਰਿਕਟ ਟੀਮ ਦੇ ਦਿਗਜ਼ ਬੱਲੇਬਾਜ .ਯੁਵਰਾਜ ਸਿੰਘ ਨੇ ਸ਼ਾਹਿਦ ਅਫਰੀਦੀ ਦੁਆਰਾ ਪ੍ਰਧਾਨ ਮੰਤਰੀ ਮੋਦੀ ਤੇ ਕੀਤੇ ਵਿਵਾਦਿਤ ਬਿਆਨ ਤੋਂ ਬਾਅਦ ਟਵੀਟ ਕਰਦਿਆਂ ਇਸ ਤੇ ਨਰਾਜ਼ਗੀ ਜਾਹਿਰ ਕੀਤੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪੂਰਬੀ ਕਪਤਾਨ ਸ਼ਾਹਿਦ ਅਫਰੀਦੀ ਨੇ ਹਾਲ ਹੀ ਵਿਚ ਪੀਓਕੇ ਦਾ ਦੌਰਾ ਕੀਤਾ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਜੰਮ ਕੇ ਜਹਿਰ ਉਗਲਿਆ। ਇੱਥੇ ਸ਼ਾਇਦ ਅਫਰੀਦੀ ਨੇ ਕਿਹਾ ਕਿ ਕਰੋਨਾ ਤੋਂ ਵੱਡੀ ਬਿਮਾਰੀ ਮੋਦੀ ਦੇ ਦਿਲ ਅਤੇ ਦਿਮਾਗ ਵਿਚ ਹੈ ਅਤੇ ਇਹ ਬਿਮਾਰੀ ਮਜਹੱਬ ਦੀ ਹੈ। ਇਸ ਬਿਮਾਰੀ ਨੂੰ ਲੈ ਕੇ ਉਹ ਸਿਆਸਤ ਕਰ ਰਹੇ ਹਨ ਅਤੇ ਸਾਡੇ ਕਸ਼ਮੀਰੀ ਭਾਈ ਭੈਣਾਂ ਨਾਲ ਤੇ ਜੁਲਮ ਕਰ ਰਹੇ ਹਨ।

ਉਨ੍ਹਾਂ ਨੂੰ ਇਨ੍ਹਾਂ  ਦਾ ਜਵਾਬ ਦੇਣਾ ਹੋਵੇਗਾ। ਅਫਰੀਦੀ ਦੇ ਬਿਆਨ ਤੋਂ ਨਾਰਾਜ਼ ਯੁਵਰਾਜ ਸਿੰਘ ਨੇ ਟਵਿੱਟਰ 'ਤੇ ਲਿਖਿਆ,' ਮੈਂ ਅਫਰੀਦੀ ਦੇ ਵਿਵਹਾਰ ਤੋਂ ਬਹੁਤ ਖੁਸ਼ ਨਹੀਂ ਹਾਂ। ਮੈਂ ਪ੍ਰਧਾਨ ਮੰਤਰੀ ਮੋਦੀ ਦੇ ਵਿਰੁੱਧ ਕੀਤੀ ਟਿੱਪਣੀਆਂ ਤੇ ਬਹੁਤ ਨਿਰਾਸ਼ ਹਾਂ। ਇਕ ਜ਼ਿੰਮੇਵਾਰ ਭਾਰਤੀ ਹੋਣ ਦੇ ਨਾਤੇ, ਮੈਂ ਕਦੇ ਵੀ ਇਸ ਤਰ੍ਹਾਂ ਦੇ ਸ਼ਬਦਾਂ ਨੂੰ ਸਵੀਕਾਰ ਨਹੀਂ ਕਰਾਂਗਾ. ਮੈਂ ਤੁਹਾਡੇ ਫਾਉਂਡੇਸ਼ਨ ਫਾਰ ਹਿਊਮੈਨਟੀ ਲਈ ਮਦਦ ਦੀ ਮੰਗ ਕੀਤੀ. ਪਰ ਹੁਣ ਇਹ ਕਦੇ ਨਹੀਂ ਹੋਵੇਗਾ. ਜੈ ਹਿੰਦ।  ਦੱਸ ਦੇਈਏ ਕਿ ਹਾਲ ਹੀ ਵਿੱਚ ਹਰਭਜਨ ਸਿੰਘ ਅਤੇ ਯੁਵਰਾਜ ਸਿੰਘ ਨੇ ਕੋਰੋਨਾ ਵਾਇਰਸ ਲੜਾਈ ਦੇ ਮੱਦੇਨਜ਼ਰ ਸ਼ਾਹਿਦ ਅਫਰੀਦੀ ਦੀ ਫਾਉਂਡੇਸ਼ਨ ਲਈ ਮਦਦ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਦੋਵੇਂ ਭਾਰਤੀ ਖਿਡਾਰੀ ਟ੍ਰੋਲ ਹੋ ਗਏ ਸਨ।

ਜਿਸ ਤੋਂ ਬਾਅਦ ਯੁਵਰਾਜ ਸਿੰਘ ਨੇ ਸਫਾਈ ਦਿੰਦਿਆਂ ਟਵੀਟ ਕਰਕੇ ਲਿਖਿਆ ਸੀ, ‘ਕਿ ਮੈਂ ਸੱਚ ਵਿਚ ਨਹੀਂ ਸਮਝ ਪਾ ਰਿਹਾ ਕਿ ਕਮਜ਼ੋਰ ਲੋਕਾਂ ਦੀ ਮਦਦ ਕਰਨ ਲਈ ਇਸ ਸੰਦੇਸ਼ ਨੂੰ ਕਿਵੇਂ ਹਵਾ ਵਿਚ ਉਡਾਇਆ ਜਾ ਰਿਹਾ ਹੈ, ਮੈਂ ਉਸ ਮੈਸਿਜ ਤੋਂ ਜੋ ਕੁਝ ਹਾਸਿਲ ਕਰਨ ਦੀ ਕੋਸ਼ਿਸ ਕੀਤੀ ਉਹ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਸੀ, ਪਰ ਮੇਰਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਣਾ ਨਹੀਂ ਸੀ। ਮੈਂ ਇਕ ਭਾਰਤੀ ਹਾਂ ਅਤੇ ਹਮੇਸ਼ਾਂ ਭਾਰਤੀ ਹੀ ਰਹਾਂਗਾ। ਇਸ ਦੇ ਨਾਲ ਹੀ ਹਮੇਸ਼ਾ ਮਾਨਵਤਾ ਦੀ ਸੇਵਾ ਲਈ ਖੜ੍ਹਾ ਰਹਾਂਗਾ, ਜੈ ਹਿੰਦ”।

ਦੱਸ ਦੱਈਏ ਕਿ ਯੁਵਰਾਜ ਸਿੰਘ ਤੋਂ ਪਹਿਲਾਂ ਉਨ੍ਹਾਂ ਦੇ ਦੋਸਤ ਹਰਭਜਨ ਸਿੰਘ ਨੇ ਵੀ ਅਫਰੀਦੀ ਤੇ ਨਿਸ਼ਾਨਾ ਲਾਉਂਦਿਆ ਕਿਹਾ ਸੀ ਕਿ ਇਹ ਬਹੁਤ ਨਿਰਾਸ਼ ਕਰਨ ਵਾਲੀ ਗੱਲ ਹੈ ਕਿ ਸ਼ਾਹਿਦ ਅਫਰੀਦੀ ਸਾਡੇ ਦੇਸ਼ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਅਜਿਹੀਆਂ ਘਟੀਆ ਗੱਲਾਂ ਕਰ ਰਿਹਾ ਹੈ। ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੱਜ ਜਾਂ ਕੱਲ ਦੇਸ਼ ਨੂੰ ਮੇਰੀ ਜਦੋਂ ਵੀ ਜਰੂਰਤ ਹੋਵੇਗੀ, ਭਲੇ ਹੀ ਸੀਮਾ ਤੇ, ਮੈਂ ਆਪਣੇ ਦੇਸ਼ ਦੀ ਖਾਤਰ ਬੰਦੂਕ ਚੁੱਕਣ ਵਾਲਾ ਪਹਿਲਾਂ ਵਿਅਕਤੀ ਬਣਾਂਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।