ਮੁੰਬਈ ਦੇ ਹਸਪਤਾਲ 'ਚ ਦਾਖ਼ਲ ਹੋਏ ਵਿੰਡੀਜ਼ ਦੇ ਸਾਬਕਾ ਕ੍ਰਿਕਟਰ ਬ੍ਰਾਇਨ ਲਾਰਾ

ਏਜੰਸੀ

ਖ਼ਬਰਾਂ, ਖੇਡਾਂ

ਇਕ ਪ੍ਰੋਗਰਾਮ ਦੌਰਾਨ ਬੇਚੈਨੀ ਦੀ ਸ਼ਿਕਾਇਤ ਕਰਨ 'ਤੇ ਪਰੇਲ ਦੇ ਗਲੋਬਲ ਹਸਪਤਾਲ ਵਿਚ ਦਾਖ਼ਲ ਕਰਾਇਆ

Brian Lara suffers minor heart scare, admitted to Mumbai hospital

ਮੁੰੰਬਈ : ਵੈਸਟਇੰਡੀਜ਼ ਦੇ ਮਹਾਨ ਕ੍ਰਿਕਟਰ ਬ੍ਰਾਇਨ ਲਾਰਾ ਨੂੰ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਮੰਗਲਵਾਰ ਨੂੰ ਇਥੇ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ। ਦੁਨੀਆ ਦੇ ਮਹਾਨ  ਬੱਲੇਬਾਜ਼ਾਂ ਵਿਚ ਸ਼ਾਮਲ ਤ੍ਰਿਨਿਦਾਦ ਦੇ 50 ਸਾਲਾ ਲਾਰਾ ਨੂੰ ਇਥੇ ਇਕ ਪ੍ਰੋਗਰਾਮ ਦੌਰਾਨ ਬੇਚੈਨੀ ਦੀ ਸ਼ਿਕਾਇਤ ਕਰਨ 'ਤੇ ਪਰੇਲ ਦੇ ਗਲੋਬਲ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ। ਇਸ ਖਿਡਾਰੀ ਦੇ ਕਰੀਬੀ ਸੂਤਰ ਨੇ ਮੀਡੀਆ ਨੂੰ ਇਹ ਜਾਣਕਾਰੀ ਦਿਤੀ।

ਇਸ ਸਾਬਕਾ ਕ੍ਰਿਕਟਰ ਨੂੰ ਕਿਉਂ ਦਾਖ਼ਲ ਕਰਾਇਆ ਗਿਆ ਇਸ 'ਤੇ ਹਸਪਤਾਲ ਅਧਿਕਾਰੀਆਂ ਨੇ ਚੁੱਪ ਸਾਧੀ ਹੋਈ ਹੈ ਪਰ ਉਸਦੀ ਹਾਲਤ ਨੂੰ ਲੈ ਕੇ ਉਸਦੇ ਕੁਝ ਸਮੇਂ 'ਚ ਬਿਆਨ ਜਾਰੀ ਕਰਨ ਦੀ ਉਮੀਦ ਹੈ। ਮੌਜੂਦਾ ਵਿਸ਼ਵ ਕੱਪ ਦੇ ਅਧਿਕਾਰੀ ਪ੍ਰਸਾਰਣ ਕਰਤਾ ਲਈ ਜਾਣਕਾਰ ਦੀ ਭੂਮਿਕਾ ਨਿਭਾਉਣ ਲਈ ਲਾਰਾ ਭਾਰਤ ਆਏ ਸੀ।

ਖੱਬੇ ਹੱਥ ਦੇ ਮਹਾਨ ਬੱਲੇਬਾਜ਼ ਨੇ ਵੈਸਟਇੰਡੀਜ਼ ਲਈ 131 ਟੈਸਟਾਂ ਵਿਚ 52.89 ਦੀ ਔਸਤ ਨਾਲ 11053 ਦੌੜਾਂ ਬਣਾਈਆਂ ਹਨ। ਉਸ ਨੇ 299 ਇਕ ਦਿਨਾਂ ਕੌਮਾਂਤਰੀ ਮੈਚਾਂ ਵਿਚ 40.17 ਦੀ ਔਸਤ ਨਾਲ 10405 ਦੌੜਾਂ ਬਟੋਰੀਆਂ ਹਨ। ਉਹ ਟੈਸਟ ਪਾਰੀ ਵਿਚ 400 ਦੌੜਾਂ ਬਣਾਉਣ ਵਾਲੇ ਦੁਨੀਆ ਦੇ ਇਕਲੌਤੇ ਬੱਲੇਬਾਜ਼ ਹਨ।