ਕੁਰੈਸ਼ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ‘ਚ ਪੰਜਾਬ ਦੂਜੇ ਸਥਾਨ ‘ਤੇ, 18 ਮੈਡਲ ਕੀਤੇ ਅਪਣੇ ਨਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪੰਜਾਬ ਦੇ ਖਿਡਾਰੀਆਂ ਨੇ ਕਰਨਾਟਕ ਵਿਚ ਆਯੋਜਿਤ ਕੁਰੈਸ਼ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਤਕਰੀਬਨ 18 ਮੈਡਲ ਅਪਣੀ ਝੋਲੀ...

Punjab second place in the Kurash Junior National Championship

ਲੁਧਿਆਣਾ (ਪੀਟੀਆਈ) : ਪੰਜਾਬ  ਦੇ ਖਿਡਾਰੀਆਂ ਨੇ ਕਰਨਾਟਕ ਵਿਚ ਆਯੋਜਿਤ ਕੁਰੈਸ਼ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਤਕਰੀਬਨ 18 ਮੈਡਲ ਅਪਣੀ ਝੋਲੀ ਵਿਚ ਪਾਏ। ਇਸ ਦੀ ਬਦੌਲਤ ਪੰਜਾਬ ਦੀ ਕੁਰੈਸ਼ ਟੀਮ ਨੇ ਚੈਂਪੀਅਨਸ਼ਿਪ ਵਿਚ ਓਵਰਆਲ ਦੂਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਮਹਾਂਨਗਰ ਲਈ ਇਹ ਇਸ ਲਈ ਖਾਸ ਹੈ ਕਿਉਂਕਿ 18 ਖਿਡਾਰੀਆਂ ਵਿਚ ਕਰੀਬ ਸੱਤ ਖਿਡਾਰੀ ਜ਼ਿਲ੍ਹੇ ਨਾਲ ਸਬੰਧਤ ਹਨ।

ਪੰਜਾਬ ਕੁਰੈਸ਼ ਐਸੋਸੀਏਸ਼ਨ ਦੇ ਸਕੱਤਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਪੰਜਾਬ ਟੀਮ ਨੇ ਉਕਤ ਮੁਕਾਬਲੇ ਵਿਚ ਕਾਫ਼ੀ ਵਧੀਆ ਪ੍ਰਦਰਸ਼ਨ ਕੀਤਾ। ਇਸ ਵਿਚ ਅੰਡਰ-20 ਅਤੇ ਅੰਡਰ-17 ਉਮਰ ਵਰਗ ਦੇ ਖਿਡਾਰੀਆਂ ਨੇ ਕਾਬਲੀਅਤ ਵਿਖਾਈ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਵਿਚ ਟੀਮ ਨੇ 6 ਸੋਨੇ, 7 ਚਾਂਦੀ ਅਤੇ 5 ਤਾਂਬੇ ਦੇ ਮੈਡਲ ਜਿੱਤੇ ਹਨ। ਅਮਨਦੀਪ ਕੌਰ ਨੇ ਸੋਨੇ ਦਾ ਮੈਡਲ ਜਿੱਤਿਆ।

ਉਹ ਖਾਲਸਾ ਕਾਲਜ ਫਾਰ ਵੁਮਨ ਦੀ ਵਿਦਿਆਰਥਣ ਹੈ। ਲੁਧਿਆਣਾ ਦੀ ਬਬਲੀਨ ਕੌਰ, ਸਿਮਰਨ, ਕੱਜਲ ਸੈਣੀ, ਪ੍ਰਿਆ, ਜਸਵਿੰਦਰ ਨੇ ਦੂਜੀ ਪੁਜ਼ੀਸ਼ਨ ਹਾਸਲ ਕਰ ਕੇ ਚਾਂਦੀ ਦਾ ਮੈਡਲ ਜਿੱਤਿਆ। ਉਥੇ ਹੀ ਸ਼ਹਿਰ ਦੀ ਮੋਨਾ ਨੇ ਤਾਂਬੇ ਦੇ ਮੈਡਲ ‘ਤੇ ਕਬਜ਼ਾ ਜਮਾਇਆ। ਬਾਕੀ ਮੈਡਲ ਦੂਜੇ ਜ਼ਿਲ੍ਹਿਆਂ ਦੇ ਖਿਡਾਰੀਆਂ ਦੇ ਨਾਮ ਰਹੇ। ਪ੍ਰਵੀਨ ਕੁਮਾਰ ਨੇ ਦੱਸਿਆ ਕਿ ਮੁਕਾਬਲੇ ਤੋਂ ਪਹਿਲਾਂ ਪੰਜਾਬ ਟੀਮ ਦੇ ਇਕੱਠ ਲਈ ਖਿਡਾਰੀਆਂ ਦੇ ਟਰਾਇਲ ਆਯੋਜਿਤ ਕੀਤੇ ਗਏ ਸਨ।

ਉਨ੍ਹਾਂ ਦੇ ਮੁਤਾਬਕ ਚੈਂਪੀਅਨਸ਼ਿਪ ਵਿਚ ਜ਼ਿਲ੍ਹੇ ਤੋਂ ਧਰਮਵੀਰ ਸ਼ਰਮਾ ਅਤੇ ਸੁਰਿੰਦਰ ਸਿੰਘ ਨੇ ਰੈਫਰੀ  ਦੇ ਰੂਪ ਵਿਚ ਅਪਣੀ ਸੇਵਾਵਾਂ ਨਿਭਾਈ। ਖਿਡਾਰੀਆਂ ਨੂੰ ਕੋਚਿੰਗ ਵਰਿੰਦਰ ਕੌਰ, ਦੀਪਿਕਾ ਦਿੰਦੇ ਹਨ, ਜਦੋਂ ਕਿ ਟੀਮ ਦੀ ਮੈਨੇਜਰ ਇੰਦੂ ਵੀ ਉਕਤ ਚੈਂਪੀਅਨਸ਼ਿਪ ਵਿਚ ਖਿਡਾਰੀਆਂ ਦੇ ਨਾਲ ਰਹੀ।