ਸ੍ਰੀਲੰਕਾ ਵਿਰੁਧ ਮੈਚ ਦੌਰਾਨ ਵਾਟਰ ਬੁਆਏ ਬਣੇ ਆਸਟ੍ਰੇਲੀਆਈ ਪੀਐਮ
ਇਹ ਮੈਚ ਕੈਨਬਰਾ ਸਥਿਤ ਮਨੁਕਾ ਓਵਲ ਸਟੇਡੀਅਮ 'ਚ ਖੇਡਿਆ ਗਿਆ।
Australia PM Scott Morrison turns water boy during match
ਕੈਨਬਰਾ : ਕ੍ਰਿਕਟ ਦੇ ਮੈਦਾਨ 'ਚ ਖੇਡ ਤੋਂ ਇਲਾਵਾ ਅਕਸਰ ਹੋਰ ਵੀ ਕਈ ਦਿਲਚਸਪ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਸ੍ਰੀਲੰਕਾ ਅਤੇ ਆਸਟਰੇਲੀਆ ਦੇ ਮੈਚ 'ਚ ਦੇਖਣ ਨੂੰ ਮਿਲਿਆ ਜਦੋਂ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨਸ ਅਪਣੀ ਟੀਮ ਨੂੰ ਪਾਣੀ ਪਿਆਉਂਦੇ ਨਜ਼ਰ ਆਏ। ਇਹ ਮੈਚ ਕੈਨਬਰਾ ਸਥਿਤ ਮਨੁਕਾ ਓਵਲ ਸਟੇਡੀਅਮ 'ਚ ਖੇਡਿਆ ਗਿਆ।
ਵਾਰਮ ਅਪ ਮੈਚ ਖੇਡਣ ਉਤਰੀ ਸ੍ਰੀਲੰਕਾ ਦੀ ਇਨਿੰਗ ਦੌਰਾਨ ਆਸਟਰੇਲੀਆਈ ਪ੍ਰਧਾਨ ਮੰਤਰੀ ਦੇ ਹੱਥਾਂ 'ਚ ਪਾਣੀ ਵਾਲਾ ਕੈਰੀਅਰ ਦੇਖ ਕੇ ਕਈ ਲੋਕਾਂ ਨੂੰ ਬੇਹੱਦ ਹੈਰਾਨੀ ਹੋਈ ਪਰ ਆਸਟਰੇਲੀਆਈ ਪੀ.ਐਮ ਦੇ ਇਸ ਕੰਮ ਨੇ ਲੋਕਾਂ ਦਾ ਦਿਲ ਜਿੱਤ ਲਿਆ। ਲੋਕ ਉਨ੍ਹਾਂ ਦੇ ਮੁਰੀਦ ਬਣ ਗਏ ਅਤੇ ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਲੋਕ ਸੋਸ਼ਲ ਮੀਡੀਆ 'ਤੇ ਇਸ ਘਟਨਾ ਨੂੰ ਦੇਖ ਕੇ ਕਈ ਮਜ਼ੇਦਾਰ ਕੁਮੈਂਟ ਕਰ ਰਹੇ ਹਨ। ਹਾਲਾਂਕਿ ਆਸਟਰੇਲੀਆਈ ਟੀਮ ਨੇ ਇਹ ਮੈਚ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਜਿੱਤ ਲਿਆ।