ਪ੍ਰੋ ਕਬੱਡੀ ਲੀਗ: ਦਬੰਗ ਦਿੱਲੀ ਨੇ ਲਗਾਤਾਰ ਦਰਜ ਕੀਤੀ ਦੂਜੀ ਜਿੱਤ

ਏਜੰਸੀ

ਖ਼ਬਰਾਂ, ਖੇਡਾਂ

ਸੀਜ਼ਨ ਦੇ 9ਵੇਂ ਮੈਚ ਵਿਚ ਤਮਿਲ ਥਲਾਈਵਾਜ਼ ਨੂੰ ਪਹਿਲੇ ਮੈਚ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਰੋਮਾਂਚਕ ਮੁਕਾਬਲੇ ਵਿਚ ਸਿਰਫ਼ ਇਕ ਅੰਕ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

PKL 2019

ਹੈਦਰਾਬਾਦ: ਪ੍ਰੋ ਕਬੱਡੀ ਲੀਗ 2019 ਦੇ ਸੱਤਵੇਂ ਸੀਜ਼ਨ ਦੇ 9ਵੇਂ ਮੈਚ ਵਿਚ ਤਮਿਲ ਥਲਾਈਵਾਜ਼ ਨੂੰ ਪਹਿਲੇ ਮੈਚ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਰੋਮਾਂਚਕ ਮੁਕਾਬਲੇ ਵਿਚ ਸਿਰਫ਼ ਇਕ ਅੰਕ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਥਲਾਈਵਾਜ਼ ਦੇ ਮਨਜੀਤ ਛਿੱਲਰ ਦੀ ਇਕ ਗਲਤੀ ਕਾਰਨ ਉਹਨਾਂ ਦੀ ਟੀਮ ਨੂੰ ਹਾਰ ਮਿਲੀ।

ਮਨਜੀਤ ਪ੍ਰੋ ਕਬੱਡੀ ਲੀਗ ਦੇ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਟੈਕਲ ਪੁਆਇੰਟਸ ਦਾ ਰਿਕਾਰਡ ਅਪਣੇ ਨਾਂਅ ਕਰਨ ਵਾਲੇ ਖਿਡਾਰੀ ਹਨ। ਤਮਿਲ ਥਲਾਈਵਾਜ਼ ਦੀ ਟੀਮ ਪਹਿਲੇ ਹਾਫ਼ ਵਿਚ 18-11 ਨਾਲ ਅੱਗੇ ਸੀ ਪਰ ਦੂਜੇ ਹਾਫ ਦੇ ਆਖਰੀ ਮਿੰਟ ਵਿਚ ਦਬੰਗ ਦਿੱਲੀ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਸਕੋਰ ਨੂੰ 29-29 ਨਾਲ ਬਰਾਬਰੀ ‘ਤੇ ਲਿਆ ਦਿੱਤਾ।

ਦਿੱਲੀ ਦੀ ਦੂਜੀ ਜਿੱਤੀ, ਥਲਾਈਵਾਜ਼ ਦੀ ਪਹਿਲੀ ਹਾਰ: ਮੈਚ ਦੀ ਆਖਰੀ ਰੇਡ ਵਿਚ ਦਿੱਲੀ ਦੇ ਨਵੀਨ ਕੁਮਾਰ ਸਨ ਪਰ ਤਮਿਲ ਥਲਾਈਵਾਜ਼ ਦੇ ਮਨਜੀਤ ਛਿੱਲਰ ਦਾ ਪੈਰ ਲਾਈਨ ਤੋਂ ਬਾਹਰ ਚਲਾ ਗਿਆ ਅਤੇ ਦਿੱਲੀ ਨੂੰ ਇਕ ਪੁਆਇੰਟ ਮਿਲ ਗਿਆ। ਦਿੱਲੀ ਨੇ 30-29 ਨਾਲ ਰੋਮਾਂਚਕ ਜਿੱਤ ਦਰਜ ਕਰ ਲਈ। ਇਸ ਸੀਜ਼ਨ ਵਿਚ ਦਬੰਗ ਦਿੱਲੀ ਦੀ ਇਹ ਲਗਾਤਾਰ ਦੂਜੀ ਜਿੱਤ ਹੈ ਜਦਕਿ ਤਮਿਲ ਨੂੰ ਦੋ ਮੈਚਾਂ ਵਿਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ।

ਨਵੀਨ ਅਤੇ ਮੇਰਾਜ ਸ਼ੇਕ ਦਾ ਸ਼ਾਨਦਾਰ ਪ੍ਰਦਰਸ਼ਨ: ਦਿੱਲੀ ਲਈ ਨਵੀਨ ਕੁਮਾਰ ਨੇ ਅੱਠ ਅਤੇ ਮੇਰਾਜ ਸ਼ੇਖ ਨੇ ਛੇ ਜਦਕਿ ਕਪਤਾਨ ਜੋਗਿੰਦਰ ਨਰਵਾਲ ਨੇ ਚਾਰ ਅੰਕ ਲਏ। ਟੀਮ ਨੂੰ ਰੇਡ ਨਾਲ 13, ਟੈਕਲ ਨਾਲ 9, ਆਲ ਆਊਟ ਨਾਲ 2 ਅਤੇ ਛੇ ਹੋਰ ਅੰਕ ਮਿਲੇ। ਤਮਿਲ ਥਲਾਈਵਾਜ਼ ਲਈ ਰਾਹੁਲ ਚੌਧਰੀ ਨੇ ਸੱਤ, ਅਜੈ ਠਾਕੁਰ ਨੇ ਪੰਜ ਅਤੇ ਮਨਜੀਤ ਛਿਲਰ ਨੇ ਪੰਜ ਅੰਕ ਲਏ। ਟੀਮ ਨੂੰ ਰੇਡ ਨਾਲ 12, ਟੈਕਲ ਨਾਲ ਅੱਠ, ਆਲ ਆਊਟ ਨਾਲ ਦੋ ਅਤੇ ਚਾਰ ਹੋਰ ਅੰਕ ਮਿਲੇ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ