Tokyo Olympics ‘ਚ ਮਨਿਕਾ ਬੱਤਰਾ ਦਾ ਸਫ਼ਰ ਹੋਇਆ ਖ਼ਤਮ, ਤੀਜੇ ਦੌਰ ਵਿਚ 0-4 ਨਾਲ ਹਾਰੀ

ਏਜੰਸੀ

ਖ਼ਬਰਾਂ, ਖੇਡਾਂ

ਮਨੀਕਾ ਦੇ ਹਾਰਨ ਨਾਲ, ਹੁਣ ਮਹਿਲਾ ਟੇਬਲ ਟੈਨਿਸ ਵਿਚ ਭਾਰਤੀ ਚੁਣੌਤੀ ਖ਼ਤਮ ਹੋ ਗਈ ਹੈ।

Indian Table Tennis Player Manika Batra

ਨਵੀਂ ਦਿੱਲੀ: ਟੋਕੀਉ ਉਲੰਪਿਕ 2020 ਦੇ ਚੌਥੇ ਦਿਨ ਆਰਚਰੀ-ਸ਼ੂਟਿੰਗ ਤੋਂ ਬਾਅਦ ਟੇਬਲ ਟੈਨਿਸ (Table Tennis) ਵਿਚ ਵੀ ਭਾਰਤ ਨੂੰ ਨਿਰਾਸ਼ਾ ਪ੍ਰਾਪਤ ਹੋਈ ਹੈ। ਭਾਰਤ ਦੀ ਸਟਾਰ ਮਹਿਲਾ ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ (Manika Batra) ਦਾ ਟੋਕੀਉ ਉਲੰਪਿਕਸ (Tokyo Olympics) ਦਾ ਸਫ਼ਰ ਇਥੇ ਹੀ ਖ਼ਤਮ ਹੋ ਗਿਆ ਹੈ। ਸੋਮਵਾਰ ਨੂੰ, ਮਨੀਕਾ ਦਾ ਸਾਹਮਣਾ ਤੀਜੇ ਦੌਰ ਵਿਚ ਆਸਟ੍ਰੀਆ ਦੀ ਖਿਡਾਰਣ ਸੋਫੀਆ ਪੋਲਕਾਨੋਵਾ (Austria Player Sofia Polcanova) ਨਾਲ ਹੋਇਆ, ਜਿਸ ਦੌਰਾਨ ਮਨਿਕਾ 0-4 ਨਾਲ ਹਾਰ ਗਈ।

ਹੋਰ ਪੜ੍ਹੋ: Tokyo Olympics: ਮੀਰਾਬਾਈ ਚਾਨੂ ਨੂੰ ਮਿਲ ਸਕਦਾ ਸੋਨ ਤਗਮਾ, ਚੀਨੀ ਖਿਡਾਰਣ ਦਾ ਹੋਵੇਗਾ ਡੋਪ ਟੈਸਟ

ਹੋਰ ਪੜ੍ਹੋ: ਰਾਜਪਾਲ ਨੇ ਮਨਜ਼ੂਰ ਕੀਤਾ ਕਰਨਾਟਕ ਦੇ CM ਬੀਐੱਸ ਯੇਦੀਯੁਰੱਪਾ ਦਾ ਅਸਤੀਫ਼ਾ

ਮਨੀਕਾ ਸੋਮਵਾਰ ਨੂੰ ਤੀਜੇ ਦੌਰ ਵਿਚ ਆਸਟ੍ਰੀਆ ਦੀ ਖਿਡਾਰਨ ਸੋਫੀਆ ਪੋਲਕਾਨੋਵਾ ਤੋਂ ਹਾਰ ਗਈ। 63 ਵੀਂ ਰੈਂਕ ਵਾਲੀ ਮਨਿਕਾ 17 ਵੀਂ ਰੈਂਕਿੰਗ ਵਾਲੀ ਪੋਲਕਾਨੋਵਾ ਵਿਰੁੱਧ ਇਕ ਵੀ ਸੈੱਟ ਨਹੀਂ ਜਿੱਤ ਸਕੀ। ਸੋਫੀਆ ਨੇ ਉਸ ਨੂੰ 4-0 (11-8, 11-2, 11-5 ਅਤੇ 11-7) ਨਾਲ ਹਰਾਇਆ। ਮਨੀਕਾ ਦੇ ਹਾਰਨ ਨਾਲ, ਹੁਣ ਮਹਿਲਾ ਟੇਬਲ ਟੈਨਿਸ ਵਿਚ ਭਾਰਤੀ ਚੁਣੌਤੀ ਖ਼ਤਮ ਹੋ ਗਈ ਹੈ।