ਇੰਡੀਆ - ਏ ਟੀਮ ਦਾ ਖਿਡਾਰੀ ਸੱਟ ਕਾਰਨ ਹੋਇਆ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵੈਸਟ ਇੰਡੀਜ਼ ਵਿਰੁੱਧ ਟੈਸਟ ਡੈਬਿਊ ਕਰਨ ਵਾਲੇ ਟੀਮ ਇੰਡੀਆ ਦੇ ਨੌਜਵਾਨ ਓਪਨਿੰਗ ਬੱਲੇਬਾਜ਼ ਪ੍ਰਿਥਵੀ ਸ਼ਾਅ......

India - A team player injured due to injury

ਨਵੀਂ ਦਿੱਲੀ—ਵੈਸਟ ਇੰਡੀਜ਼ ਵਿਰੁੱਧ ਟੈਸਟ ਡੈਬਿਊ ਕਰਨ ਵਾਲੇ ਟੀਮ ਇੰਡੀਆ ਦੇ ਨੌਜਵਾਨ ਓਪਨਿੰਗ ਬੱਲੇਬਾਜ਼ ਪ੍ਰਿਥਵੀ ਸ਼ਾਅ ਜ਼ਖਮੀ ਹੋ ਗਏ ਹਨ। 18 ਸਾਲ ਦੇ ਇਸ ਖਿਡਾਰੀ ਨੇ ਰਣਜੀ ਟ੍ਰਾਫੀ ਅਤੇ ਦਲੀਪ ਟ੍ਰਾਫੀ 'ਚ ਵੀ ਕਈ ਰਿਕਾਰਡ ਆਪਣੇ ਨਾਂਅ ਕੀਤੇ ਹਨ ਅਤੇ ਦਲੀਪ ਟ੍ਰਾਫੀ ਡੈਬਿਊ 'ਚ ਸੈਂਕੜਾ ਲਗਾਉਣ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਬਣੇ। ਇਸ ਤੋਂ ਪਹਿਲਾਂ ਇਹ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂਅ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੇਵਧਰ ਟ੍ਰਾਫੀ ਦੌਰਾਨ ਉਨ੍ਹਾਂ ਦੀ ਕੁਹਨੀ 'ਤੇ ਸੱਟ ਲੱਗੀ ਹੈ, ਜਿਸ ਦੇ ਚੱਲਦੇ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਏ ਅਤੇ ਉਨ੍ਹਾਂ ਨੂੰ ਮੁੰਬਾਈ ਵਾਪਸ ਜਾਣਾ ਪਿਆ।

ਦੇਵਧਰ ਟ੍ਰਾਫੀ 'ਚ ਇੰਡੀਆ-ਏ ਲਈ ਖੇਡ ਰਹੇ ਪ੍ਰਿਥਵੀ ਸ਼ਾਅ ਨੂੰ ਤੇਜ਼ ਗੇਂਦਬਾਜ਼ ਦੀਪਕ ਚਾਹਲ ਦੀ ਗੇਂਦ ਨਾਲ ਸੱਟ ਲੱਗ ਗਈ। ਦੱਸ ਦਈਏ ਕਿ ਦੀਪਕ ਚਾਹਲ ਦੀ ਗੇਂਦ ਪ੍ਰਿਥਵੀ ਸ਼ਾਅ ਦੀ ਕੁਹਨੀ 'ਤੇ ਲੱਗੀ ਜਿਸ ਤੋਂ ਬਾਅਦ ਫੀਜਿਓ ਨੂੰ ਬੁਲਾਇਆ ਗਿਆ। ਇਸ ਮੈਚ ਤੋਂ ਪਹਿਲਾਂ ਪ੍ਰਿਥਵੀ ਸ਼ਾਅ ਦੇ ਮੋਢੇ ਵਿਚ ਵੀ ਦਰਦ ਸੀ। ਇਹ ਸੱਟ ਉਨ੍ਹਾਂ ਨੂੰ ਹੈਦਰਾਬਾਦ ਟੈਸਟ 'ਚ ਵੈਸਟ ਇੰਡੀਜ਼ ਖਿਲਾਫ ਲੱਗੀ ਸੀ । ਦੇਵਧਰ ਟ੍ਰਾਫੀ 'ਚ ਸੱਟ ਲੱਗਣ ਤੋਂ ਬਾਅਦ ਪ੍ਰਿਥਵੀ ਸ਼ਾਅ ਦਾ ਐੱਮ.ਆਰ.ਆਈ. ਸਕੈਨ ਕਰਵਾਇਆ ਗਿਆ।  ਉਨ੍ਹਾਂ ਨੂੰ ਡਾਕਟਰਾਂ ਨੇ ਆਰਾਮ ਦੀ ਸਲਾਹ ਦਿੱਤੀ ਸੀ

ਅਤੇ ਨਾਲ ਹੀ ਉਨ੍ਹਾਂ ਨੂੰ ਕੁਝ ਦਵਾਈਆਂ ਵੀ ਦਿੱਤੀਆਂ ਸਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪ੍ਰਿਥਵੀ ਸ਼ਾਅ ਰਣਜੀ ਟ੍ਰਾਫੀ ਤਕ ਫਿਟ ਹੋ ਜਾਣਗੇ। ਸੱਟ ਦੇ ਚੱਲਦੇ ਪ੍ਰਿਥਵੀ ਸ਼ਾਅ ਇੰਡੀਆ-ਏ ਖਿਲਾਫ ਵੀਰਵਾਰ ਨੂੰ ਹੋਏ ਮੁਕਾਬਲੇ 'ਚ ਵੀ ਨਹੀਂ ਖੇਡੇ। ਸ਼ਾਅ ਦੀ ਜਗ੍ਹਾ ਕੇਦਾਰ ਯਾਦਵ ਨੂੰ ਟੀਮ 'ਚ ਖਿਡਾਇਆ ਗਿਆ। ਜਿਨ੍ਹਾਂ ਨੇ ਏਸ਼ੀਆ ਕੱਪ 'ਚ ਸੱਟ ਤੋਂ ਬਾਅਦ ਟੀਮ 'ਚ ਵਾਪਸੀ ਕੀਤੀ। ਕੇਦਾਰ ਯਾਦਵ ਨੇ ਵਧਆ ਵਾਪਸੀ ਕਰਦੇ ਹੋਏ 25 ਗੇਂਦਾਂ 'ਤੇ 2 ਚੌਕੇ ਅਤੇ 2 ਛਿੱਕਿਆਂ ਦੀ ਮਦਦ ਨਾਲ ਅਜੇਤੂ 41 ਦੌੜਾਂ ਬਣਾਈਆਂ। ਹਾਲਾਂਕਿ ਉਨ੍ਹਾਂ ਦੀ ਟੀਮ ਇਹ ਮੈਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ।