IND vs AUS: ਤੀਜੇ ਟੈਸਟ ਨੂੰ ਜਿੱਤ ਕੇ ਟੀਮ ਇੰਡੀਆ ਕਰੇਗੀ 37 ਸਾਲ ਦਾ ਸੋਕਾ ਖ਼ਤਮ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਅਤੇ ਆਸਟਰੇਲੀਆ ਦੇ ਵਿਚ ਮੇਲਬਰਨ ਕ੍ਰਿਕੇਟ ਗਰਾਊਂਡ........

Team India

ਨਵੀਂ ਦਿੱਲੀ (ਭਾਸ਼ਾ): ਭਾਰਤ ਅਤੇ ਆਸਟਰੇਲੀਆ ਦੇ ਵਿਚ ਮੇਲਬਰਨ ਕ੍ਰਿਕੇਟ ਗਰਾਊਂਡ ਉਤੇ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਵਿਚ ਟੀਮ ਇੰਡੀਆ ਦੇ ਕੋਲ 37 ਸਾਲ ਦਾ ਸੋਕਾ ਖ਼ਤਮ ਕਰਨ ਦਾ ਮੌਕਾ ਹੋਵੇਗਾ। ਭਾਰਤੀ ਟੀਮ ਜੇਕਰ ਮੇਲਬਰਨ ਕ੍ਰਿਕੇਟ ਗਰਾਊਂਡ ਉਤੇ ਖੇਡਿਆ ਜਾ ਰਿਹਾ ਤੀਜਾ ਟੈਸਟ ਮੈਚ ਜਿੱਤ ਜਾਂਦੀ ਹੈ ਤਾਂ ਉਹ ਇਸ ਮੈਦਾਨ ਵਿਚ ਸਾਲ 1981 ਤੋਂ ਬਾਅਦ ਪਹਿਲੀ ਜਿੱਤ ਦਰਜ਼ ਕਰਨ ਵਿਚ ਕਾਮਯਾਬ ਹੋ ਜਾਵੇਗੀ।

ਟੀਮ ਇੰਡੀਆ ਨੇ ਆਖਰੀ ਵਾਰ ਮੇਲਬਰਨ ਕ੍ਰਿਕੇਟ ਗਰਾਊਂਡ ਉਤੇ ਕੋਈ ਮੈਚ ਸਾਲ 1981 ਵਿਚ ਜਿੱਤਿਆ ਸੀ ਅਤੇ ਇਸ ਤੋਂ ਬਾਅਦ ਤੋਂ ਹੀ ਭਾਰਤ ਇਸ ਮੈਦਾਨ ਉਤੇ ਇਕ ਵੀ ਮੈਚ ਨਹੀਂ ਜਿੱਤ ਸਕਿਆ ਹੈ। ਮੇਲਬਰਨ ਕ੍ਰਿਕੇਟ ਗਰਾਊਂਡ ਉਤੇ ਭਾਰਤ ਨੇ ਕੁਲ 13 ਮੈਚ ਖੇਡੇ ਹਨ ਅਤੇ ਇਸ ਦੌਰਾਨ ਟੀਮ ਨੂੰ ਸਿਰਫ਼ 2 ਵਿਚ ਜਿੱਤ ਮਿਲੀ ਹੈ ਅਤੇ 8 ਮੈਚ ਭਾਰਤ ਨੇ ਹਾਰੇ ਹਨ। ਉਥੇ ਹੀ, 2 ਮੈਚ ਮੁਕਾਬਲੇ ਖ਼ਤਮ ਹੋਏ ਹਨ। ਪਰ ਭਾਰਤ ਨੇ ਜੋ ਦੋ ਮੈਚ ਜਿੱਤੇ ਹਨ ਉਹ ਦੋਨੋਂ ਹੀ ਸਾਲ 1981 ਜਾਂ ਉਸ ਤੋਂ ਪਹਿਲਾਂ ਜਿੱਤੇ ਹਨ। ਇਸ ਤੋਂ ਇਲਾਵਾ ਗੌਰ ਕਰਨ ਵਾਲਾ ਰਿਕਾਰਡ ਇਹ ਵੀ ਹੈ ਕਿ ਆਸਟਰੇਲੀਆ ਸਾਲ 2010 ਤੋਂ ਇਸ ਮੈਦਾਨ ਉਤੇ ਹਾਰਿਆ ਨਹੀਂ ਹੈ।

ਸਾਫ਼ ਹੈ ਆਂਕੜੀਆਂ ਦੀਆਂ ਮੰਨੀਏ ਤਾਂ ਆਸਟਰੇਲੀਆ ਨੂੰ ਇਸ ਮੈਦਾਨ ਉਤੇ ਹਰਾਉਣਾ ਭਾਰਤ ਲਈ ਬਿਲਕੁਲ ਵੀ ਆਸਾਨ ਨਹੀਂ ਹੋਵੇਗਾ। ਪਰ ਇਕ ਹੋਰ ਬੇਹੱਦ ਦਿਲਚਸਪ ਸੰਖਿਆ ਹੈ ਜੋ ਭਾਰਤ ਦੀ ਜਿੱਤ ਦੀ ਤਰਫ਼ ਇਸ਼ਾਰਾ ਕਰ ਰਿਹਾ ਹੈ। ਦਰਅਸਲ, ਵਿਰਾਟ ਕੋਹਲੀ ਨੇ ਜਦੋਂ ਵੀ ਟਾਸ ਜਿੱਤੀਆ ਹੈ, ਤਾਂ ਇਸ ਦੌਰਾਨ ਭਾਰਤ ਨੇ ਇਕ ਵੀ ਮੈਚ ਨਹੀਂ ਹਾਰਿਆ ਹੈ। ਵਿਰਾਟ ਕੋਹਲੀ ਨੇ ਹੁਣ ਤੱਕ 20 ਮੈਚਾਂ ਵਿਚ ਟਾਸ ਜਿੱਤੇ ਹਨ ਅਤੇ ਇਸ ਦੌਰਾਨ ਭਾਰਤ ਨੇ 17 ਟੈਸਟ ਜਿੱਤੇ ਹਨ, ਜਦੋਂ ਕਿ 3 ਮੈਚ ਡਰਾ ਰਹੇ ਹਨ।