ਅੰਡਰ-19 ਮਹਿਲਾ T20 ਵਰਲਡ ਕੱਪ :ਭਾਰਤੀ ਮਹਿਲਾ ਟੀਮ ਨੇ ਫਾਈਨਲ 'ਚ ਬਣਾਈ ਜਗ੍ਹਾ 

ਏਜੰਸੀ

ਖ਼ਬਰਾਂ, ਖੇਡਾਂ

ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਦਿੱਤੀ ਮਾਤ 

Indian women Cricket Team

ਨਵੀਂ ਦਿੱਲੀ : ਭਾਰਤੀ ਕੁੜੀਆਂ ਨੇ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਭਾਰਤੀ ਟੀਮ ਨੇ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾਇਆ। ਹੁਣ ਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਇੰਗਲੈਂਡ ਅਤੇ ਆਸਟ੍ਰੇਲੀਆ ਦੀ ਜੇਤੂ ਟੀਮ ਨਾਲ ਹੋਵੇਗਾ। ਦੋਵਾਂ ਵਿਚਾਲੇ ਦੂਜਾ ਸੈਮੀਫਾਈਨਲ ਮੈਚ ਖੇਡਿਆ ਜਾ ਰਿਹਾ ਹੈ।ਟੂਰਨਾਮੈਂਟ ਦਾ ਫਾਈਨਲ ਮੈਚ 29 ਜਨਵਰੀ ਨੂੰ ਸ਼ਾਮ 5:15 ਵਜੇ ਪੋਚੈਸਟਰੂਮ ਵਿੱਚ ਹੀ ਹੋਵੇਗਾ।

ਸੈਮੀਫਾਈਨਲ ਮੈਚ 'ਚ ਨਿਊਜ਼ੀਲੈਂਡ ਦੀ ਟੀਮ ਭਾਰਤ ਦੀ ਜ਼ਬਰਦਸਤ ਗੇਂਦਬਾਜ਼ੀ ਦੇ ਸਾਹਮਣੇ ਪਹਿਲਾਂ ਖੇਡਦੇ ਹੋਏ 20 ਓਵਰਾਂ 'ਚ ਸਿਰਫ਼ 107 ਦੌੜਾਂ ਹੀ ਬਣਾ ਸਕੀ। ਜਵਾਬ 'ਚ ਟੀਮ ਇੰਡੀਆ ਨੇ ਸਿਰਫ਼ 14.2 ਓਵਰਾਂ 'ਚ 2 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ ਅਤੇ ਮੈਚ 8 ਵਿਕਟਾਂ ਨਾਲ ਜਿੱਤ ਦਰਜ ਕੀਤੀ ਹੈ।

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਬਣ ਸਕਦੇ ਹਨ ਮਹਾਰਾਸ਼ਟਰ ਦੇ ਅਗਲੇ ਰਾਜਪਾਲ?

ਸ਼ੁੱਕਰਵਾਰ ਨੂੰ ਪੋਚੇਸਟਰੂਮ 'ਚ ਪਹਿਲੇ ਸੈਮੀਫਾਈਨਲ 'ਚ ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 8 ਵਿਕਟਾਂ 'ਤੇ 107 ਦੌੜਾਂ ਬਣਾਈਆਂ। ਨਿਤਾਸ਼ਾ 3 ਦੌੜਾਂ ਬਣਾ ਕੇ ਅਜੇਤੂ ਪਰਤੀ। ਇਸ ਤੋਂ ਪਹਿਲਾਂ ਜਾਰਜੀਆ ਪਲਿਮਰ 35 ਅਤੇ ਇਜ਼ਾਬੇਲਾ ਜਾਰਜ 26 ਦੌੜਾਂ ਬਣਾ ਕੇ ਆਊਟ ਹੋ ਗਈਆਂ। ਭਾਰਤ ਲਈ ਪਾਰਸ਼ਵੀ ਚੋਪੜਾ ਨੇ 3 ਵਿਕਟਾਂ ਲਈਆਂ।

ਭਾਰਤੀ ਟੀਮ ਨੇ 108 ਦੌੜਾਂ ਦੇ ਟੀਚੇ ਨੂੰ 14.2 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਸ਼ਵੇਤਾ (61 ਦੌੜਾਂ) ਨੇ ਮੈਚ 'ਚ ਜੇਤੂ ਪਾਰੀ ਖੇਡੀ। ਉਸ ਤੋਂ ਇਲਾਵਾ ਸੌਮਿਆ ਤਿਵਾਰੀ ਨੇ 22 ਅਤੇ ਕਪਤਾਨ ਸ਼ੈਫਾਲੀ ਵਰਮਾ ਨੇ 10 ਦੌੜਾਂ ਦਾ ਯੋਗਦਾਨ ਪਾਇਆ।


ਪਲੇਇੰਗ-11
ਭਾਰਤ: ਸ਼ੈਫਾਲੀ ਵਰਮਾ (ਕਪਤਾਨ), ਸ਼ਵੇਤਾ ਸਹਿਰਾਵਤ, ਸੌਮਿਆ ਤਿਵਾਰੀ, ਜੀ ਤ੍ਰਿਸ਼ਾ, ਰਿਚਾ ਘੋਸ਼ (ਡਬਲਯੂ.ਕੇ.), ਰਿਸ਼ਿਤਾ ਬਾਸੂ, ਟੀਟਾ ਸਾਧੂ, ਮੰਨਤ ਕਸ਼ਯਪ, ਅਰਚਨਾ ਦੇਵੀ, ਪਾਰਸ਼ਵੀ ਚੋਪੜਾ, ਸੋਨਮ ਯਾਦਵ।

ਨਿਊਜ਼ੀਲੈਂਡ: ਐਮਾ ਮੈਕਲਿਓਡ, ਅੰਨਾ ਬ੍ਰਾਊਨਿੰਗ, ਜਾਰਜੀਆ ਪਲੀਮਰ, ਇਜ਼ਾਬੇਲਾ ਗੇਜ਼ (ਡਬਲਯੂਕੇ), ਇਜ਼ੀ ਸ਼ਾਰਪ (ਸੀ), ਐਮਾ ਇਰਵਿਨ, ਕੇਟ ਇਰਵਿਨ, ਪੈਡ ਲੋਗੇਨਬਰਗ, ਨਤਾਸ਼ਾ ਕੋਡੇਅਰ, ਕੈਲੀ ਨਾਈਟ, ਅਬੀਗੈਲ ਹਾਟਨ