WWC: ਭਾਰਤ ਦੀ ਹਾਰ ਨੇ ਖੋਲ੍ਹੀ ਵੈਸਟ ਇੰਡੀਜ਼ ਦੀ ਕਿਸਮਤ, ਇਹਨਾਂ 4 ਟੀਮਾਂ ਨੇ ਸੈਮੀਫਾਈਨਲ 'ਚ ਬਣਾਈ ਥਾਂ

ਏਜੰਸੀ

ਖ਼ਬਰਾਂ, ਖੇਡਾਂ

ਆਈਸੀਸੀ ਮਹਿਲਾ ਵਿਸ਼ਵ ਕੱਪ 2022 ਵਿਚ ਦੱਖਣੀ ਅਫ਼ਰੀਕਾ ਹੱਥੋਂ ਭਾਰਤ ਦੀ ਹਾਰ ਦੇ ਨਾਲ ਹੀ ਚਾਰ ਸੈਮੀਫਾਈਨਲ ਟੀਮਾਂ ਦਾ ਵੀ ਫੈਸਲਾ ਹੋ ਗਿਆ।

ICC Women's World cup 2022


ਨਵੀਂ ਦਿੱਲੀ: ਆਈਸੀਸੀ ਮਹਿਲਾ ਵਿਸ਼ਵ ਕੱਪ 2022 ਵਿਚ ਦੱਖਣੀ ਅਫ਼ਰੀਕਾ ਹੱਥੋਂ ਭਾਰਤ ਦੀ ਹਾਰ ਦੇ ਨਾਲ ਹੀ ਚਾਰ ਸੈਮੀਫਾਈਨਲ ਟੀਮਾਂ ਦਾ ਵੀ ਫੈਸਲਾ ਹੋ ਗਿਆ। ਮਿਤਾਲੀ ਰਾਜ ਦੀ ਕਪਤਾਨੀ ਵਾਲੀ ਭਾਰਤੀ ਟੀਮ ਆਖਰੀ-4 'ਚ ਜਾਣ ਦੀ ਦਾਅਵੇਦਾਰ ਸੀ ਅਤੇ ਉਸ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਆਪਣਾ ਆਖਰੀ ਲੀਗ ਮੈਚ ਜਿੱਤਣਾ ਸੀ ਪਰ ਅਜਿਹਾ ਨਹੀਂ ਹੋ ਸਕਿਆ।

ICC Women's World cup 2022 Semi Finalists

ਆਸਟਰੇਲੀਆ, ਦੱਖਣੀ ਅਫਰੀਕਾ, ਇੰਗਲੈਂਡ ਅਤੇ ਵੈਸਟ ਇੰਡੀਜ਼ ਨੇ ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਥਾਂ ਬਣਾ ਲਈ ਹੈ। ਆਸਟਰੇਲੀਆ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ਵਿਚ ਜਾ ਚੁੱਕੀਆਂ ਸਨ। ਇੰਗਲੈਂਡ ਨੇ 27 ਮਾਰਚ ਨੂੰ ਬੰਗਲਾਦੇਸ਼ ਨੂੰ ਹਰਾ ਕੇ ਐਂਟਰੀ ਲਈ ਸੀ। ਇਸ ਦੇ ਨਾਲ ਹੀ ਭਾਰਤ  ਦੀ ਹਾਰ ਨਾਲ ਵੈਸਟ ਇੰਡੀਜ਼ ਅੱਗੇ ਨਿਕਲ ਗਿਆ।


ICC Women's World cup 2022 Semi Finalists

ਮਹਿਲਾ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ 30 ਮਾਰਚ ਨੂੰ ਵੈਲਿੰਗਟਨ 'ਚ ਆਸਟ੍ਰੇਲੀਆ ਅਤੇ ਵੈਸਟ ਇੰਡੀਜ਼ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਦਿਨ ਦਾ ਹੋਵੇਗਾ। ਦੂਜਾ ਸੈਮੀਫਾਈਨਲ ਮੈਚ 31 ਮਾਰਚ ਨੂੰ ਕ੍ਰਾਈਸਟਚਰਚ 'ਚ ਦੱਖਣੀ ਅਫਰੀਕਾ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਡੇ ਨਾਈਟ ਦਾ ਹੋਵੇਗਾ। ਇਹ ਮੈਚ ਭਾਰਤ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਸੀ ਪਰ ਟੀਮ ਇੰਡੀਆ ਕੁਆਲੀਫਾਈ ਨਹੀਂ ਕਰ ਸਕੀ।

ICC Women's World cup 2022 Semi Finalists

ਆਸਟਰੇਲੀਆ ਦੀ ਟੀਮ ਨੇ ਆਪਣੇ ਸਾਰੇ ਸੱਤ ਮੈਚ ਜਿੱਤੇ ਅਤੇ ਲੀਗ ਪੜਾਅ ਵਿਚ ਟਾਪਰ ਵਜੋਂ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਦੱਖਣੀ ਅਫਰੀਕਾ ਨੇ ਸੱਤ ਵਿਚੋਂ ਪੰਜ ਮੈਚ ਜਿੱਤੇ ਹਨ। ਇੱਕ ਹਾਰ ਗਿਆ ਅਤੇ ਇੱਕ ਦਾ ਨਤੀਜਾ ਨਹੀਂ ਨਿਕਲਿਆ। ਉਹ 11 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੀ। ਇੰਗਲੈਂਡ ਨੇ ਸੱਤ ਵਿਚੋਂ ਚਾਰ ਮੈਚ ਜਿੱਤੇ ਅਤੇ ਅੱਠ ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ। ਵੈਸਟ ਇੰਡੀਜ਼ ਚੌਥੇ ਸਥਾਨ 'ਤੇ ਰਿਹਾ। ਉਸ ਦੇ ਸੱਤ ਮੈਚਾਂ ਵਿਚ ਸੱਤ ਅੰਕ ਸਨ। ਦੱਖਣੀ ਅਫਰੀਕਾ ਖਿਲਾਫ ਉਸ ਦਾ ਇਕ ਮੈਚ ਮੀਂਹ ਕਾਰਨ ਪੂਰਾ ਨਹੀਂ ਹੋ ਸਕਿਆ। ਇਸ ਕਾਰਨ ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ।