ਵਿਸ਼ਵ ਕੱਪ ਦੌਰਾਨ ਖਿਡਾਰੀਆਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ, Icc ਨੇ ਦਿੱਤੀ ਚਿਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

30 ਮਈ ਤੋਂ 2 ਜੂਨ ਇੰਗਲੈਂਡ ਐਂਡ ਵੇਲਸ ਵਿਚ ਸ਼ੁਰੂ ਹੋਣ ਵਾਲੇ 12ਵੇਂ ਆਈਸੀਸੀ ਵਿਸ਼ਵ ਕੱਪ ਦੌਰਾਨ...

Team India

ਨਵੀਂ ਦਿੱਲੀ : 30 ਮਈ ਤੋਂ 2 ਜੂਨ ਇੰਗਲੈਂਡ ਐਂਡ ਵੇਲਸ ਵਿਚ ਸ਼ੁਰੂ ਹੋਣ ਵਾਲੇ 12ਵੇਂ ਆਈਸੀਸੀ ਵਿਸ਼ਵ ਕੱਪ ਦੌਰਾਨ ਆਈਸੀਸੀ ਦੀ ਐਂਟੀ ਕਰੱਪਸ਼ਨ ਯੂਨਿਟ ਨੇ ਖਿਡਾਰੀਆਂ ਨੂੰ ਇਨ੍ਹਾਂ ਗੱਲਾਂ ਤੋਂ ਬਚਣ ਲਈ ਕਿਹਾ ਹੈ ਆਓ ਜਾਣਦੇ ਹਾਂ ਉਹ 7 ਗੱਲਾਂ ਜਿਨ੍ਹਾਂ ਤੋਂ ਖਿਡਾਰੀਆਂ ਨੂੰ ਸਾਵਧਾਨੀ ਵਰਤਣੀ ਹੋਵੇਗੀ।

ਅਣਜਾਣ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਬਣਾਉਣਂ ਜਾ ਗੱਲ ਕਰਨ ਤੋਂ ਦੂਰ ਰਹਿਣਾ।

ਕਿਸੇ ਵੀ ਅਜਿਹੇ ਵਿਅਕਤੀ ਜਾਂ ਸਮੂਹ ਤੋਂ ਤੋਹਫ਼ਾ ਜਾਂ ਮਦਦ ਸਵੀਕਾਰ ਨਾ ਕਰਨਾ, ਜਿਸਦੀ ਕੀਮਤ 750 ਡਾਲਰ ਜਾਂ ਇਸ ਤੋਂ ਵੱਧ ਹੈ।

ਟੀਮ ਦੀ ਗੁਪਤਤਾ ਨੂੰ ਉਜਾਗਰ ਕਰਨ ਤੋਂ ਦੂਰ ਰਹਿਣ।

ਕਿਸੇ ਵੀ ਆਫ਼ਰਸ ਅਤੇ ਅਪ੍ਰੋਚ ਦੇ ਮਾਮਲੇ ਵਿਚ ਤੁਰੰਤ ਟੀਮ ਪ੍ਰਬੰਧਕ ਅਤੇ ਏਸੀਯੂ ਅਧਿਕਾਰੀ ਨੂੰ ਸੂਚਿਤ ਕਰਨ।

ਮੈਚ ਅਧਿਕਾਰੀਆਂ ਨੂੰ ਆਈਸੀਸੀ ਦੇ ਏਸੀਯੂ ਨੂੰ ਤੁਰੰਤ ਦੱਸਣਾ ਹੋਵੇਗਾ ਕਿ ਜਦੋਂ ਉਹ ਖਿਡਾਰੀਆਂ ਜਾਂ ਕਿਸੇ ਵੀ ਟੀਮ ਦੇ ਹੋਰ ਮੈਂਬਰ ਨੂੰ ਸ਼ਾਮਲ ਕਰਦਿਆਂ ਕਿਸੇ ਵੀ ਸ਼ੱਕੀ ਕੰਮ ਨੂੰ ਨੋਟਿਸ ਕਰਦੇ ਹਨ।

ਟੂਰਨਾਮੈਂਟ ਦੌਰਾਨ ਆਲੇ-ਦੁਆਲੇ ਅਲਰਟ ਅਤੇ ਅਪਡੇਟ ਲਈ ਅਪਣੇ ਫੋਨ ‘ਤੇ ਆਈਸੀਸੀ ਇੰਟੀਗ੍ਰਿਟੀ ਐਪ ਡਾਊਨਲੋਡ ਕਰਨ।

ਆਣਜਾਣ ਲੋਕਾਂ ਜਾਂ ਪ੍ਰਸ਼ੰਸਕਾਂ ਨਾਲ ਟੀਮ ਦੀ ਸਰੰਚਨਾ ਜਾ ਹੋਰ ਅੰਦਰੂਨੀ ਮੁੱਦਿਆਂ ਦਾ ਖੁਲਾਸਾ ਨਾ ਕਰਨ।