ਹੁਣ ਤਕ ਦੀ ਸਭ ਤੋਂ ਉਮਰਦਰਾਜ਼ ਟੀਮ ਉਤਾਰੀ ਹੈ ਭਾਰਤ ਨੇ, ਤਜ਼ਰਬੇ ਵਿਚ ਵੀ ਹੈ ਅੱਵਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਟੀਮ 'ਚ ਮਹਿੰਦਰ ਸਿੰਘ ਧੋਨੀ (37 ਸਾਲ) ਸਭ ਤੋਂ ਵੱਧ ਉਮਰ ਦੇ ਜਦੋਂਕਿ ਕੁਲਦੀਪ ਯਾਦਵ (24 ਸਾਲ) ਸਭ ਤੋਂ ਘੱਟ ਉਮਰ ਦੇ ਖਿਡਾਰੀ

India world cup squad 2019 is the oldest to represent the country in world cup

ਨਵੀਂ ਦਿੱਲੀ : ਭਾਰਤ ਨੇ ਵਿਸ਼ਵ ਕੱਪ ਵਿਚ ਹੁਣ ਤਕ ਦੀ ਅਪਣੀ ਸਭ ਤੋਂ ਉਮਰਦਰਾਜ਼ ਟੀਮ ਉਤਾਰੀ ਹੈ ਜੋ ਬ੍ਰਿਟੇਨ ਵਿਚ 30 ਮਈ ਤੋਂ ਸ਼ੁਰੂ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਵਿਚ ਸਭ ਤੋਂ ਜ਼ਿਆਦਾ ਤਜ਼ਰਬੇਕਾਰ ਟੀਮ ਦੇ ਰੂਪ ਵਿਚ ਵੀ ਆਗਾਜ਼ ਕਰੇਗੀ। ਭਾਰਤੀ ਟੀਮ ਦੀ ਔਸਤ ਉਮਰ 29.53 ਸਾਲ ਹੈ ਜਿਸ ਵਿਚ ਮਹਿੰਦਰ ਸਿੰਘ ਧੋਨੀ (37 ਸਾਲ) ਸਭ ਤੋਂ ਵੱਧ ਉਮਰ ਦੇ ਜਦੋਂਕਿ ਕੁਲਦੀਪ ਯਾਦਵ (24 ਸਾਲ) ਸਭ ਤੋਂ ਘੱਟ ਉਮਰ ਦੇ ਖਿਡਾਰੀ ਸ਼ਾਮਲ ਹਨ। ਵਿਸ਼ਵ ਕੱਪ ਵਿਚ ਭਾਗ ਲੈ ਰਹੀਆਂ 10 ਟੀਮਾਂ ਵਿਚ ਸ੍ਰੀਲੰਕਾ (29.9 ਸਾਲ) ਅਤੇ ਦਖਣੀ ਅਫ਼ਰੀਕਾ (29.5 ਸਾਲ) ਤੋਂ ਬਾਅਦ ਭਾਰਤੀ ਟੀਮ ਸਭ ਤੋਂ ਵੱਧ ਉਮਰਦਰਾਜ਼ ਹੈ।

ਪਰ ਜੇਕਰ 1975 ਤੋਂ ਹੁਣ ਤਕ ਦੀ ਭਾਰਤੀ ਟੀਮਾਂ 'ਤੇ ਗੌਰ ਕੀਤਾ ਜਾਵੇ ਤਾਂ ਵਿਰਾਟ ਕੋਹਲੀ ਦੀ ਟੀਮ ਉਮਰ ਦੇ ਮਾਮਲੇ ਵਿਚ ਪਿਛਲੀਆਂ ਸਾਰੀਆਂ ਟੀਮਾਂ ਨੂੰ ਪਿੱਛੇ ਛੱਡ ਦਿੰਦੀ ਹੈ। ਇਸ ਤੋਂ ਪਹਿਲਾਂ ਭਾਤਰ ਵਿਸ਼ਵ ਕੱਪ ਵਿਚ ਸਭ ਤੋਂ ਉਮਰਦਰਾਜ਼ ਟੀਮ 2011 ਵਿਚ ਉਤਾਰੀ ਸੀ ਜਿਸ ਦੀ ਔਸਤ ਉਮਰ 28.3 ਸਾਲ ਸੀ। ਧੋਨੀ ਦੀ ਅਗਵਾਈ ਵਾਲੀ ਇਹ ਟੀਮ ਵਿਸ਼ਵ ਕੱਪ ਚੈਂਪੀਅਨ ਬਣੀ ਸੀ। ਤਾਂ ਕੋਹਲੀ ਕੀ ਅਗਲਾਈ ਵਾਲੀ ਟੀਮ 2011 ਦਾ ਇਤਿਹਾਸ ਦੋਹਰਾਏਗੀ ਕਿਉਂਕਿ 1983 ਵਿਚ ਕਪਿਲ ਦੇਵ ਦੀ ਅਗਵਾਈ ਵਾਲੀ ਟੀਮ ਵੀ ਭਾਰਤ ਦੀ ਹੁਣ ਤਕ ਦੀ ਸਭ ਤੋਂ ਉਮਰਦਰਾਜ਼ (ਔਸਤ ਉਮਰ 27.10 ਸਾਲ) ਟੀਮ ਸੀ। ਕਪਿਲ ਦੀ ਇਸ ਟੀਮ ਨੇ ਵੀ ਵਿਸ਼ਵ ਕੱਪ ਜਿਤਿਆ ਸੀ।

ਵੇਖਣਯੋਗ ਹੈ ਕਿ 1975 ਦੀ ਟੀਮ ਦੀ ਔਸਤ ਉਮਰ 26.8 ਅਤੇ 1979 ਦੀ ਟੀਮ ਦੀ 26.6 ਸਾਲ ਸੀ। ਮੋਹੰਮਦ ਅਜ਼ਰੂਦੀਨ ਦੀ ਅਗਵਾਈ ਵਾਲੀ ਭਾਰਤੀ ਟੀਮ ਸਭ ਤੋਂ ਜੁਆਨ ਟੀਮ ਸੀ ਪਰ ਉਸ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸੀ। ਵਰਤਮਾਨ ਵਿਸ਼ਵ ਕੱਪ ਵਿਚ ਸਭ ਤੋਂ ਘੱਟ ਔਸਤ ਉਮਰ ਵਾਲੀ ਬੰਗਲਾਦੇਸ਼ ਦੀ ਟੀਮ (ਔਸਤ ਉਮਰ 27.27 ਸਾਲ) ਦੀ ਹੈ। ਅਫ਼ਗਾਨਿਸਤਾਨ (27.40) ਵੀ ਉਸ ਤੋਂ ਜ਼ਿਆਦਾ ਪਿੱਛੇ ਨਹੀਂ ਹੈ।

ਪਾਕਿਸਤਾਨ ਦੀ ਟੀਮ 27.33 ਸਾਲ ਔਸਤ ਉਮਰ ਨਾਲ ਤੀਸਰੇ ਸਥਾਨ 'ਤੇ ਹੈ। ਜਦੋਂਕਿ ਸਾਰੀਆਂ ਟੀਮਾਂ ਨੇ ਅਪਣੇ ਆਖ਼ਰੀ 15 ਖਿਡਾਰੀ ਤੈਅ ਕਰ ਦਿਤੇ ਹਨ ਤਦ ਦਖਣੀ ਅਫ਼ਰੀਕਾ ਦੇ ਇਮਰਾਨ ਤਾਹਿਰ (40 ਸਾਲ) ਵਿਸ਼ਵ ਕੱਪ ਵਿਚ ਭਾਗ ਲੈਣ ਵਾਲੇ ਸਭ ਤੋਂ ਵੱਧ ਉਮਰ ਦੇ ਖਿਡਾਰੀ ਹੋਣਗੇ। ਅਫ਼ਗਾਨਿਸਤਾਨ ਦੇ ਮੁਜੀਬ ਉਰ ਰਹਮਾਨ (18 ਸਾਲ)  ਸਭ ਤੋਂ ਘੱਟ ਉਮਰ ਵਿਚ ਵਿਸ਼ਵ ਕੱਪ ਵਿਚ ਅਪਣਾ ਜਲਵਾ ਦਿਖਾਉਣਗੇ। ਭਾਰਤ ਵਲੋਂ ਮਹਿੰਦਰ ਸਿੰਘ ਧੋਨੀ ਤੋਂ ਇਲਾਵਾ ਕੋਹਲੀ (227), ਰੋਹਿਤ ਸ਼ਰਮਾ (206), ਰਵਿੰਦਰ ਜਡੇਜਾ (151), ਸ਼ਿਖ਼ਰ ਧਵਨ (128) ਅਤੇ ਭੁਵਨੇਸ਼ਵਰ ਕੁਮਾਰ (105) ਨੇ ਵੀ 100 ਤੋਂ ਵੱਧ ਇਕ ਦਿਨਾਂ ਮੈਚ ਖੇਡੇ ਹਨ।