ਸ਼ੁਭਮਨ ਗਿੱਲ ਦਾ ਅਨੁਸ਼ਾਸਨ ਉਸ ਨੂੰ ਸਰਬੋਤਮ ਕ੍ਰਿਕਟਰਾਂ ਵਿਚੋਂ ਇਕ ਬਣਾਉਂਦਾ ਹੈ: ਵਿਜੈ ਸ਼ੰਕਰ

ਏਜੰਸੀ

ਖ਼ਬਰਾਂ, ਖੇਡਾਂ

ਸ਼ੁਭਮਨ ਗਿੱਲ ਨੇ ਆਈਪੀਐਲ ਦੇ ਮੌਜੂਦਾ ਸੀਜ਼ਨ ਵਿਚ ਤਿੰਨ ਸੈਂਕੜਿਆਂ ਸਮੇਤ 851 ਦੌੜਾਂ ਬਣਾ ਕੇ ‘ਆਰੇਂਜ ਕੈਪ’ ਹਾਸਲ ਕੀਤੀ

Shubman Gill

 

ਅਹਿਮਦਾਬਾਦ: ਪਾਵਰਪਲੇ ਓਵਰਾਂ ਵਿਚ ਸਟਰੋਕ ਲਈ ਜਗ੍ਹਾ ਤਲਾਸ਼ਣ ਦੀ ਸ਼ੁਭਮਨ ਗਿੱਲ ਦੀ ਕਾਬਲੀਅਤ ਦੀ ਪ੍ਰਸ਼ੰਸਾ ਕਰਦੇ ਹੋਏ ਗੁਜਰਾਤ ਟਾਈਟਨਜ਼ ਦੇ ਆਲਰਾਊਂਡਰ ਵਿਜੈ ਸ਼ੰਕਰ ਨੇ ਕਿਹਾ ਕਿ ਉਸ ਦਾ ਅਨੁਸ਼ਾਸਨ ਉਸ ਨੂੰ ਦੁਨੀਆਂ ਦੇ ਸਰਬੋਤਮ ਕ੍ਰਿਕਟਰਾਂ ਵਿਚੋਂ ਇਕ ਬਣਾਉਂਦਾ ਹੈ।

ਇਹ ਵੀ ਪੜ੍ਹੋ: ਵਾਇਰਲ ਵੀਡੀਉ ’ਤੇ ਵਿੱਕੀ ਕੌਸ਼ਲ ਨੇ ਤੋੜੀ ਚੁੱਪੀ, “ਕਈ ਵਾਰ ਚੀਜ਼ਾਂ ਉਹ ਨਹੀਂ ਹੁੰਦੀਆਂ, ਜਿਵੇਂ ਦਿਖਾਈ ਦਿੰਦੀਆਂ ਨੇ” 

ਗਿੱਲ ਨੇ ਆਈਪੀਐਲ ਦੇ ਮੌਜੂਦਾ ਸੀਜ਼ਨ ਵਿਚ ਤਿੰਨ ਸੈਂਕੜਿਆਂ ਸਮੇਤ 851 ਦੌੜਾਂ ਬਣਾ ਕੇ ‘ਆਰੇਂਜ ਕੈਪ’ ਹਾਸਲ ਕੀਤੀ ਹੈ। ਉਸ ਨੇ ਮੁੰਬਈ ਇੰਡੀਅਨਜ਼ ਵਿਰੁਧ ਦੂਜੇ ਕੁਆਲੀਫਾਇਰ ਵਿਚ 60 ਗੇਂਦਾਂ ਵਿਚ 129 ਦੌੜਾਂ ਬਣਾ ਕੇ ਟੀਮ ਨੂੰ 62 ਦੌੜਾਂ ਨਾਲ ਜਿੱਤ ਦਿਵਾਈ।

ਇਹ ਵੀ ਪੜ੍ਹੋ: ਨਾਗਪੁਰ ਦੇ 4 ਮੰਦਰਾਂ 'ਚ ਡ੍ਰੈੱਸ ਕੋਡ ਲਾਗੂ, ਫਟੀ ਜੀਨਸ, ਛੋਟੇ ਕੱਪੜਿਆਂ 'ਚ ਨਹੀਂ ਮਿਲੇਗੀ ਐਂਟਰੀ 

ਸ਼ੰਕਰ ਨੇ ਪ੍ਰੈਸ ਕਾਨਫ਼ਰੰਸ 'ਚ ਕਿਹਾ, ''ਉਸ ਦਾ ਅਨੁਸ਼ਾਸਨ ਸ਼ਾਨਦਾਰ ਹੈ ਅਤੇ ਇਹੀ ਕਾਰਨ ਹੈ ਕਿ ਉਹ ਇਸ ਸਮੇਂ ਦੁਨੀਆ ਦੇ ਸਰਬੋਤਮ ਕ੍ਰਿਕਟਰਾਂ 'ਚ ਸ਼ਾਮਲ ਹਨ।'' ਉਨ੍ਹਾਂ ਕਿਹਾ, ''ਉਸ ਦਾ ਅਭਿਆਸ ਕਰਨ ਦਾ ਤਰੀਕਾ ਬਹੁਤ ਮਹੱਤਵਪੂਰਨ ਹੈ। ਹਰ ਅਭਿਆਸ ਸੈਸ਼ਨ ਦਾ ਉਸ ਦੇ ਲਈ ਇਕ ਟੀਚਾ ਹੁੰਦਾ ਹੈ। ਉਸ ਨੂੰ ਬੱਲੇਬਾਜ਼ੀ ਕਰਦੇ ਦੇਖਣਾ ਖੁਸ਼ੀ ਦੀ ਗੱਲ ਹੈ”।

ਇਹ ਵੀ ਪੜ੍ਹੋ: ਜੈਪੁਰ: ਹਵਾਈ ਅੱਡੇ ਤੋਂ ਤਸਕਰ ਨੂੰ 70 ਲੱਖ ਤੋਂ ਵੱਧ ਦੇ ਸੋਨੇ ਸਮੇਤ ਕੀਤਾ ਕਾਬੂ

ਸ਼ੰਕਰ ਨੇ ਕਿਹਾ, "ਉਹ ਛੱਕੇ ਵੀ ਜੜਦਾ ਹੈ ਅਤੇ ਪਾਵਰਪਲੇ ਵਿਚ ਫੀਲਡਰਾਂ ਵਿਚਕਾਰ ਜਗ੍ਹਾ ਵੀ ਲਭਦਾ ਹੈ, ਜੋ ਉਸ ਦੀ ਸਭ ਤੋਂ ਵੱਡੀ ਤਾਕਤ ਹੈ।
ਸਨਰਾਈਜ਼ਰਸ ਹੈਦਰਾਬਾਦ ਵਿਰੁਧ ਇਕ ਪਾਰੀ ਵਿਚ ਉਸ ਨੇ 101 ਗੇਂਦਾਂ ਵਿਚ 90 ਦੌੜਾਂ ਬਣਾਈਆਂ ਜਿਸ ਵਿਚ ਸਿਰਫ ਇਕ ਛੱਕਾ ਸੀ। ਭਾਵ ਉਹ ਦੋਵੇਂ ਤਰ੍ਹਾਂ ਨਾਲ ਬੱਲੇਬਾਜ਼ੀ ਕਰ ਸਕਦਾ ਹੈ ਜੋ ਕਿ ਮਹਾਨ ਕ੍ਰਿਕਟਰ ਦੀ ਨਿਸ਼ਾਨੀ ਹੈ”।